Share on Facebook Share on Twitter Share on Google+ Share on Pinterest Share on Linkedin ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਟ ਵਿੱਚ ਮਨਾਇਆ ਯੋਗਾ ਦਿਵਸ ਰੁਝੇਵਿਆਂ ਭਰੀ ਜ਼ਿੰਦਗੀ ਵਿਚਲੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਯੋਗ ਇੱਕ ਉਤਮ ਸਾਧਨ: ਡਾ. ਗੁਰਪ੍ਰੀਤ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ: ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ‘ਕਰੋ ਯੋਗ ਰਹੋ ਨਿਰੋਗ’ ਦੇ ਵਿਸ਼ੇ ਦੇ ਤਹਿਤ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਯੋਗਾ ਸਵਸਥ ਰਹਿਣ ਦਾ ਮੰਤਰ ਹੈ ਜਿਸ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਅਤੇ ਸਟਾਫ਼ ਦੇ ਲਈ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਹਿੱਸਾ ਲਿਆ। ਇਸ ਦੌਰਾਨ ਯੂਨੀਵਰਸਲ ਗਰੁੱਪ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਯੋਗਾ ਮਾਹਿਰ ਸ਼ਮਸ਼ੇਰ ਸਿੰਘ ਨੇ ਵਿਦਿਆਰਥੀਆਂ ਨੂੰ ਯੋਗ ਕਰਨ ਦੇ ਵੱਖ-ਵੱਖ ਆਸਣਾ ਅਤੇ ਵਿਧੀਆ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਯੋਗ ਆਸਨ ਅਤੇ ਪ੍ਰਣਾਯਾਮ ਦਾ ਪ੍ਰਦਰਸ਼ਨ ਕਰਕੇ ਮਨੁੱਖੀ ਜੀਵਨ ਵਿੱਚ ਇਨ੍ਹਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਯੂਨੀਵਰਸਲ ਗਰੁੱਪ ਦੇ ਚੇਅਰਮੈਨ ਡਾ ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਯੋਗ ਵਿੱਦਿਆ ਭਾਰਤ ਦੀ ਪ੍ਰਾਚੀਨ ਵਿੱਦਿਆ ਹੈ। ਜਿਸਦਾ ਲੋਹਾ ਵਿਸ਼ਵ ਭਰ ਨੇ ਸਵੀਕਾਰ ਕੀਤਾ ਹੈ। ’ਉਨ੍ਹਾਂ ਕਿਹਾ ਕਿ ਰੋਗ, ਤਨਾਅ ਅਤੇ ਦੁੱਖ ਮੁਕਤ ਜੀਵਨ ਯੋਗ ਦੇ ਬਿਨਾਂ ਸੰਭਵ ਨਹੀਂ ਹੈ। ਯੋਗ ਨਾਲ ਵਿਅਕਤੀ ਆਪਣੇ ਸੁਭਾਅ ਵਿੱਚ ਪੂਰੀ ਤਰ੍ਹਾਂ ਤਬਦੀਲੀ ਲਿਆ ਸਕਦਾ ਹੈ ਅਤੇ ਉਹ ਆਪਣੇ ਅੰਦਰ ਸਮੋਏ ਗਿਆਨ ਤੇ ਸ਼ਕਤੀ ਦਾ ਪੂਰਨ ਜਾਗਰਣ ਵੀ ਕਰ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰੁਝੇਵਿਆਂ ਭਰੀ ਜ਼ਿੰਦਗੀ ਵਿਚਲੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਯੋਗ ਇੱਕ ਉਤਮ ਸਾਧਨ ਹੈ। ਯੋਗ ਦਿਵਸ ’ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਤਾਨ ਆਸਨ, ਉਦਰਾਕਰਸ਼ਨਾ ਆਸਨ, ਓਮ ਦਾ ਉੱਚਾਰਣ, ਇਕਪਾਦ ਉਤਾਨ ਆਸਨ, ਸਿੱਧ ਆਸਣ, ਸੁੱਖ ਆਸਨ, ਸ਼ਵ ਆਸਨ, ਸੂਰਜ ਨਮਸਕਾਰ ਆਸਨ, ਹਾਸ ਆਸਨ ਆਦਿ ਵੱਖ-ਵੱਖ ਆਸਨ ਕਰਕੇ ਯੋਗ ਦਾ ਸਾਡੇ ਜੀਵਨ ਵਿੱਚ ਅਹਿਮ ਯੋਗਦਾਨ ਹੈ ਦਾ ਸੁਨੇਹਾ ਦਿੱਤਾ। ਇਸ ਮੌਕੇ 250 ਤੋਂ ਵੀ ਜ਼ਿਆਦਾ ਵਿਦਿਆਰਥੀ ਅਤੇ ਫਕੈਲਟੀ ਮੈਂਬਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ