Share on Facebook Share on Twitter Share on Google+ Share on Pinterest Share on Linkedin ਇੰਡੋਂ ਗਲੋਬਲ ਕਾਲਜ ਵਿੱਚ ਯੋਗ ਦਿਵਸ ਤੇ ਸਮਾਧੀ ਸਾਧਨਾ ਦਾ ਆਯੋਜਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ: ਇੰਡੋਂ ਗਲੋਬਲ ਗਰੁੱਪ ਆਫ਼ ਕਾਲਜਿਜ਼ ਦੇ ਕੈਂਪਸ ਵਿੱਚ ਵਿਸ਼ਵ ਯੋਗ ਦਿਵਸ ਮੌਕੇ ਯੋਗਾ ਅਤੇ ਮੈਡੀਟੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ। ਅੱਜ ਦੀ ਦੌੜ ਭੱਜ ਅਤੇ ਤਣਾਓ ਭਰੀ ਜ਼ਿੰਦਗੀ ਵਿੱਚ ਤਨ ਅਤੇ ਮਨ ਨੂੰ ਤੰਦਰੁਸਤ ਰੱਖਣ ਵਾਲੇ ਇਸ ਯੋਗਾ ਕੈਂਪ ਦੀ ਅਗਵਾਈ ਯੋਗਾ ਸਿੱਖਿਅਕ ਵੱਲੋਂ ਕੀਤੀ ਗਈ। ਇਸ ਯੋਗ ਕੈਂਪ ਵਿੱਚ ਸਟਾਫ਼ ਅਤੇ ਵਿਦਿਆਰਥੀਆਂ ਦੋਹਾਂ ਨੇ ਹਿੱਸਾ ਲੈ ਕੇ ਯੋਗ ਦੇ ਕਈ ਆਸਣ ਕੀਤੇ। ਇਸ ਦੇ ਨਾਲ ਹੀ ਯੋਗਾ ਸਿੱਖਿਅਕ ਚੇਤਨ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਉਹ ਨਿਰੋਗ ਅਤੇ ਤੰਦਰੁਸਤੀ ਭਰੀ ਜ਼ਿੰਦਗੀ ਜਿਊਣਾ ਚਾਹੁੰਦੇ ਹਨ ਤਾਂ ਰੋਜ਼ਾਨਾ ਅੱਧਾ ਘੰਟਾ ਯੋਗਾ ਕਰਨ ਅਤੇ ਆਪਣਾ ਕੰਮ ਆਪਣੇ ਹੱਥੀ ਕਰਨ ਦੀ ਆਦਤ ਪਾਉਣ। ਉਨ੍ਹਾਂ ਅੱਗੇ ਕਿਹਾ ਯੋਗਾ ਦੇ ਹਰ ਆਸਣ ਦੀ ਆਪਣੀ ਵੱਖਰੀ ਹੋਂਦ ਹੈ। ਕੋਈ ਆਸਣ ਪਾਚਨ ਕਿਰਿਆ ਵਧਾਉਂਦਾ ਹੈ, ਕੋਈ ਆਸਣ ਸਰੀਰ ਦੇ ਖੂਨ ਤੇ ਬਹਾਓ ਨੂੰ ਠੀਕ ਕਰਦਾ ਹੈ ਅਤੇ ਕੋਈ ਆਸਣ ਸਾਡੇ ਲੀਵਰ ਅਤੇ ਦਿਲ ਲਈ ਚੰਗਾ ਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਭ ਨੂੰ ਯੋਗਾ ਸਹੀ ਤਰੀਕੇ ਨਾਲ ਸਿਖਲਾਈ ਲੈ ਕੇ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਗਲਤ ਤਰੀਕੇ ਨਾਲ ਕੀਤਾ ਯੋਗਾ ਫ਼ਾਇਦੇ ਦੀ ਥਾਂ ਨੁਕਸਾਨ ਪਹੁੰਚਾ ਸਕਦਾ ਹੈ। ਇਸ ਮੌਕੇ ਇੰਡੋਂ ਗਲੋਬਲ ਗਰੁੱਪ ਦੇ ਚੇਅਰਮੈਨ ਸੁਖਦੇਵ ਸਿੰਗਲਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅੰਤਰਰਾਸ਼ਟਰੀ ਯੋਗਾ ਦਿਵਸ ਦੀ ਸ਼ੁਰੂਆਤ ਸਾਡੇ ਲਈ ਮਾਣ ਦੀ ਗੱਲ ਹੈ। ਅੱਜ ਜਿਸ ਤਰਾਂ ਵਿਸ਼ਵ ਪੱਧਰ ਤੇ ਭਾਰਤ ਦੇ ਮਾਣ ਯੋਗਾ ਨੂੰ ਜੋ ਸਤਿਕਾਰ ਮਿਲ ਰਿਹਾ ਹੈ ਉਹ ਆਪਣੇ ਆਪ ਵਿਚ ਇਸ ਵੱਖਰੀ ਮਿਸਾਲ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ