ਐਰੋਸਿਟੀ ਵਿੱਚ ਯੋਗਾ ਕੈਂਪ ਲਗਾਇਆ, ਅੌਰਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ

ਨਬਜ਼-ਏ-ਪੰਜਾਬ, ਮੁਹਾਲੀ, 19 ਫਰਵਰੀ:
ਭਾਰਤੀ ਯੋਗਾ ਐਸੋਸੀਏਸ਼ਨ ਚੰਡੀਗੜ੍ਹ ਚੈਪਟਰ ਵੱਲੋਂ ਮੁਹਾਲੀ ਦੇ ਐਰੋਸਿਟੀ ਬਲਾਕ-ਸੀ ਦੀ ਪਬਲਿਕ ਪਾਰਕ ਵਿਖੇ ਯੋਗਾ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਉਤਸ਼ਾਹੀ ਯੋਗ ਅਭਿਆਸੀਆਂ ਖਾਸ ਕਰਕੇ ਅੌਰਤਾਂ ਨੇ ਭਾਗ ਲਿਆ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਯੋਗ ਤਕਨੀਕਾਂ ਦਾ ਅਭਿਆਸ ਕੀਤਾ। ਇਸ ਮੌਕੇ ਡਾ. ਪ੍ਰਦੀਪ ਅਗਨੀਹੋਤਰੀ ਅਤੇ ਮਹਿੰਦਰ ਨਾਥ ਪਾਂਡੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਰੀਤਾ ਪ੍ਰਸਾਦ ਨੇ ਮੁੱਖ ਯੋਗਾ ਅਧਿਆਪਕ ਵਜੋਂ ਕੈਂਪ ਦੀ ਅਗਵਾਈ ਕੀਤੀ।
ਇਸ ਕੈਂਪ ਵਿੱਚ ਯੋਗਿਕ ਜੌਗਿੰਗ, ਵੀਰਭਦਰਸਨ, ਅਤੇ ਅੱਗੇ/ਪਿੱਛੇ ਆਸਣਾਂ ਦਾ ਅਭਿਆਸ ਕੀਤਾ ਗਿਆ। ਭਾਗੀਦਾਰਾਂ ਨੇ ਇਨ੍ਹਾਂ ਤਕਨੀਕਾਂ ਦਾ ਅਭਿਆਸ ਕਰਕੇ ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਵਿੱਚ ਸੁਧਾਰ ਕੀਤਾ। ਇਸ ਸਮਾਗਮ ਵਿੱਚ ਆਰਐੱਸ ਤੁਲੀ ਅਤੇ ਅਮਰਜੀਤ ਸਿੰਘ ਨੇ ਵੀ ਮਹੱਤਵ ਪੂਰਨ ਭੂਮਿਕਾ ਨਿਭਾਈ।

ਇਸ ਮੌਕੇ ਜਤਿੰਦਰ ਪ੍ਰਸਾਦ, ਰਾਮ ਦਿਆਲ, ਵਿਸ਼ਵਕਰਮਾ ਅਤੇ ਅਮਰਜੀਤ ਸਿੰਘ, ਕੁਲਦੀਪ ਚੌਹਾਨ, ਰਾਜੇਂਦਰ ਗੁਪਤਾ, ਰਾਜੇਂਦਰ ਸੂਦ ਅਤੇ ਤ੍ਰਿਵੇਂਦਰ ਸੋਨੀ ਵੀ ਮੌਜੂਦ ਸਨ। ਇਸ ਮੌਕੇ ਐਰੋਸਿਟੀ ਦੀ ਸੀਨੀਅਰ ਯੋਗਾ ਅਧਿਆਪਕ ਅਤੇ ਨੈਚਰੋਪੈਥੀ ਵਿੱਚ ਮਾਸਟਰ ਡਾ. ਪ੍ਰੋਮਿਲਾ ਰਾਣੀ ਵੀ ਮੌਜੂਦ ਰਹੇ ਅਤੇ ਉਨ੍ਹਾਂ ਨੇ ਆਪਣੀ ਮੁਹਾਰਤ ਨਾਲ ਭਾਗੀਦਾਰਾਂ ਨੂੰ ਯੋਗ ਅਭਿਆਸ ਕਰਵਾਇਆ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…