Share on Facebook Share on Twitter Share on Google+ Share on Pinterest Share on Linkedin ਵਾਤਾਵਰਨ ਤੇ ਵਿਰਸਾ ਉਜਾੜ ਕੇ ਕਿਸ ਬਦਲਾਅ ਵੱਲ ਵਧ ਰਿਹਾ ਹੈ ਪੰਜਾਬ: ਲੋਕ ਰਾਜ ਪੰਜਾਬ ਉਜਾੜੇ ਅਧੀਨ ਪਿੰਡਾਂ ਨੂੰ ਗਰਾਮ-ਸਭਾਵਾਂ ਦੇ ਵਿਰੋਧ ਮਤੇ ਪਾਉਣ ਤੇ ਨੀਲ-ਰੰਗੇ ਝੰਡੇ ਲਾਉਣ ਦੀ ਅਪੀਲ ਨਬਜ਼-ਏ-ਪੰਜਾਬ, ਮੁਹਾਲੀ, 11 ਜੂਨ: ਪੰਜਾਬ ਦੀ ‘ਆਪ’ ਸਰਕਾਰ ਸੂਬੇ ਵਿੱਚ ਚੌਵੀ ਹਜ਼ਾਰ ਤਿੰਨ ਸੌ ਗਿਆਰਾਂ (24,311) ਏਕੜ ਖੇਤੀਯੋਗ ਉਪਜਾਊ ਜ਼ਮੀਨ ’ਚੋਂ ਵੱਡੀ ਗਿਣਤੀ ਵਿੱਚ ਘੁੱਗ ਵੱਸਦੇ ਇਤਿਹਾਸਕ ਤੇ ਪੰਜਾਬੀ ਪਿੰਡ ਉਜਾੜ ਕੇ ਕਿਹੜਾ ਬਦਲਾਅ ਲਿਆ ਰਹੀ ਹੈ। ਲੋਕ ਰਾਜ ਪੰਜਾਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਰੰਧਾਵਾ, ਸਾਬਕਾ ਚੇਅਰਮੈਨ ਤੇ ਪਾਵਰਕੌਮ ਦੇ ਮੁੱਖ ਨਿਗਰਾਨ ਹਰਿੰਦਰ ਸਿੰਘ ਬਰਾੜ ਅਤੇ ਵਿਦਿਆਰਥੀ ਆਗੂ ਯਾਦਵਿੰਦਰ ਸਿੰਘ ਯਾਦੂ ਨੇ ਇਹ ਸਵਾਲ ਸੂਬੇ ਦੇ ਹੁਕਮਰਾਨਾਂ ਨੂੰ ਕਰਦਿਆਂ ਕਿਹਾ ਕਿ ਸਰਕਾਰ ਐਨੀ ਵੱਡੀ ਪੱਧਰ ’ਤੇ ਪੰਜਾਬੀ ਵਸੋਂ ਦੀ ਆਪਣੀ ਲੋੜ ਤੋਂ ਕਿਤੇ ਵੱਧ ਜ਼ਮੀਨ ਭਾਰਤ ਮਾਲਾ ਪ੍ਰਾਜੈਕਟ ਤਹਿਤ ਵੱਡੇ ਪੂੰਜੀਪਤੀਆਂ ਦੇ ਪ੍ਰਦੂਸ਼ਿਤ ਕਾਰਖ਼ਾਨੇ ਲਗਾਉਣ, ਸੜਕਾਂ ਕੱਢਣ ਅਤੇ ਅਰਬਨ ਅਸਟੇਟ, ਕਲੋਨੀਆਂ ਅਤੇ ਫਲੈਟਾਂ ਵਿੱਚ ਜੇਕਰ ਪਰਵਾਸੀਆਂ ਨੂੰ ਨਹੀਂ ਤਾਂ ਹੋਰ ਕਿਸ ਨੂੰ ਵਸਾਉਣਾ ਚਾਹੁੰਦੀ ਹੈ? ਆਗੂਆਂ ਨੇ ਪ੍ਰਭਾਵਿਤ ਪਿੰਡਾਂ ਨੂੰ ਗਰਾਮ-ਸਭਾਵਾਂ ਰਾਹੀਂ ਵਿਰੋਧੀ ਮਤੇ ਪਾਉਣ ਅਤੇ ਵਿਰੋਧ ਵਿੱਚ ਨੀਲ-ਰੰਗੇ ਝੰਡੇ ਲਾਉਣ ਦੀ ਅਪੀਲ ਕੀਤੀ ਹੈ, ਕਿਉਂਕਿ ਇਸ ਧੱਕੇਸ਼ਾਹੀ ਨੂੰ ਰੋਕਣ ਲਈ ਗਰਾਮ ਸਭਾ ਦੇ ਸੰਵਿਧਾਨਕ ਹੱਕ ਦੀ ਅਸਹਿਮਤੀ ਕਾਨੂੰਨ ਪੱਖੋਂ ਲਿਖਤੀ ਰੂਪ ਵਿੱਚ ਦਰਜ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਪੰਜਾਬ ਦੇ ਵਿਰਸੇ ਨਾਲ ਅਜਿਹੀ ਛੇੜਛਾੜ ਤੋਂ ਬਾਜ ਆਵੇ। ਉਨ੍ਹਾਂ ਕਿਹਾ ਕਿ ਗੁਰੂਆਂ-ਪੀਰਾਂ ਤੇ ਭਗਤਾਂ ਵੱਲੋਂ ਵਿਰੋਸਾਈ ਪੰਜਾਬ ਦੀ ਧਰਤੀ ਦਾ ਚੱਪਾ-ਚੱਪਾ ਹਮਲਾਵਰ ਜਰਵਾਣਿਆਂ ਨਾਲ ਹੋਈਆਂ ਅਣਗਿਣਤ ਜੰਗਾਂ ਵਿੱਚ ਪੰਜਾਬੀ ਅਣਖੀ ਯੋਧਿਆਂ ਦੇ ਲਹੂ ਨਾਲ ਰੰਗਿਆ ਹੋਇਆ ਹੈ ਅਤੇ ਮਾਣਮੱਤੀ ਪੰਜਾਬੀ ਸਭਿਅਤਾ ਦਾ ਅਨਮੋਲ ਇਤਿਹਾਸ ਆਪਣੀ ਬੁੱਕਲ ਵਿੱਚ ਸਮੋਈ ਬੈਠਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰੇਕ ਪਿੰਡ ਇਤਿਹਾਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਸਰਕਾਰ-ਏ-ਖ਼ਾਲਸਾ ਦੇ ਰਿਕਾਰਡ ਵਿੱਚ ਇਤਿਹਾਸਕ ਹੱਦਬਸਤ ਪ੍ਰਬੰਧਕੀ ਇਕਾਈ ਵਜੋਂ ਉਚੇਚੀ ਪਛਾਣ ਰੱਖਦਾ ਹੈ ਪ੍ਰੰਤੂ ਵਿਕਾਸ ਦੇ ਨਾਂ ’ਤੇ ਹਜ਼ਾਰਾਂ ਪਿੰਡਾਂ ਦੀ ਹੋਂਦ ਹੀ ਮਿਟਾ ਦੇਣਾ, ਪੰਜਾਬ ਦੇ ਇਤਿਹਾਸ ਨੂੰ ਮਿਟਾਉਣ ਬਰਾਬਰ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਸਮੇਤ ਸ਼ਹਿਰੀਕਰਨ ਦੀ ਭੇਟ ਚੜੇ ਅਨੇਕਾਂ ਪਿੰਡ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹਨ। ਉਨ੍ਹਾਂ ਕਿਹਾ ਕਿ ਇਤਿਹਾਸਕ ਪੱਖ ਨਾ ਵਿਚਾਰ ਕੇ ਪੰਜਾਬ ਦੀ ਧਰਤੀ ਨਾਲ ਬੇਲੋੜੀ ਛੇੜਛਾੜ ਪੰਜਾਬ ਦੇ ਇਤਿਹਾਸ ਨੂੰ ਆਉਣ ਵਾਲੀਆਂ ਨਸਲਾਂ ਅਤੇ ਭਵਿੱਖ ਦੇ ਖੋਜੀਆ ਲਈ ਸਦਾ ਲਈ ਮਿੱਟ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ