Share on Facebook Share on Twitter Share on Google+ Share on Pinterest Share on Linkedin ਨੌਜਵਾਨਾਂ ਦੇ ਹਾਲਾਤ ਬਦਲਣ ਲਈ ਸਿਰਫ਼ ਬਸਪਾ ਨੂੰ ਵੋਟ ਦਿਓ: ਜਸਵੀਰ ਗੜ੍ਹੀ ਨਬਜ਼-ਏ-ਪੰਜਾਬ, ਮੁਹਾਲੀ, 27 ਮਈ: ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਸੂਬਾ ਜਸਵੀਰ ਸਿੰਘ ਗੜ੍ਹੀ ਨੇ ਪਿੰਡ ਝਿਊਰਹੇੜੀ ਵਿਖੇ ਭਰਵੀਂ ਚੋਣ ਰੈਲੀ ਕੀਤੀ। ਜਿਸ ਵਿੱਚ ਪਿੰਡ ਦੇ ਵੱਡੀ ਗਿਣਤੀ ਲੋਕਾਂ ਅਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ। ਜਸਵੀਰ ਸਿੰਘ ਗੜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਜ਼ਾਰਾਂ ਸਾਲਾਂ ਤੋਂ ਗਰੀਬ ਤਬਕੇ ਨੂੰ ਲਤਾੜਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਹਿੱਤਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਜਿਸ ਦਾ ਭੁਗਤਾਨ ਆਉਣ ਵਾਲੀਆਂ ਨਸਲਾਂ ਵੀ ਕਰਨਗੀਆਂ। ਬਸਪਾ ਆਗੂ ਗੜ੍ਹੀ ਨੇ ਕਿਹਾ ਕਿ ਨੌਜਵਾਨਾਂ ਦੇ ਹਾਲਾਤ ਬਦਲਣ ਅਤੇ ਉਨ੍ਹਾਂ ਨੂੰ ਵਿੱਦਿਅਕ ਯੋਗਤਾ ਮੁਤਾਬਕ ਚੰਗੀ ਨੌਕਰੀਆਂ ਦਿਵਾਉਣ ਲਈ ਸਰਬ ਸਾਂਝੀ ਵਾਲਤਾ ਅਤੇ ਬਰਾਬਰਤਾ ਦਾ ਹੱਕ ਦਿਵਾਉਣ ਲਈ ਵੱਡੇ ਪੱਧਰ ’ਤੇ ਕਾਰਜ ਕੀਤੇ ਜਾਣਗੇ ਅਤੇ ਗਰੀਬ ਲੋਕਾਂ ਦੀ ਸੁਣਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਇਸ ਵਾਰ ਬਸਪਾ ਵੱਡੇ ਪੱਧਰ ’ਤੇ ਚੋਣ ਪ੍ਰਚਾਰ ਕਰ ਰਹੀ ਹੈ ਅਤੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਕਾਰਨ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਤਰੇਲੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਇੱਕ ਗਰੀਬ ਸਿੱਖ ਗੁਰੂ ਰਵਿਦਾਸ ਦਾ ਪੁੱਤ ਕਿਸਾਨਾਂ ਦੀ ਗੱਲ ਕਰਨ ਵਾਲਾ ਜਸਵੀਰ ਸਿੰਘ ਗੜ੍ਹੀ ਖੜਾ ਹੈ ਅਤੇ ਤੁਸੀਂ ਸਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਲੋਕਾਂ ਤਹਿਤ ਇਸ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਤੇ ਫੁੱਲ ਚੜਾਓ ਅਤੇ ਹਾਥੀ ਵਾਲਾ ਬਟਨ ਦਬਾ ਕੇ ਭੈਣ ਕੁਮਾਰੀ ਮਾਇਆਵਤੀ ਨੂੰ ਭਾਰਤ ਦੀ ਪ੍ਰਧਾਨ ਮੰਤਰੀ ਬਣਾਉਣ ਲਈ ਸਹਿਯੋਗ ਦੇਣ ਦੀ ਖੇਚਲ ਕੀਤੀ ਜਾਵੇ। ਇਸ ਤੋਂ ਪਹਿਲਾਂ ਬਸਪਾ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਸ੍ਰੀ ਆਨੰਦਪੁਰ ਸਾਹਿਬ ਤੋਂ ਬੜੇ ਲਿਖੇ ਸੂਝਵਾਨ ਅਤੇ ਲੋਕਾਂ ਦੇ ਚਿਹਰੇ ਤੇ ਆਗੂ ਅਤੇ ਪੰਜਾਬ ਦੇ ਸਭ ਤੋਂ ਵੱਡੇ ਬੁਲਾਰੇ ਸਰਦਾਰ ਜਸਵੀਰ ਸਿੰਘ ਗੜ੍ਹੀ ਭਾਰੀ ਬਹੁਮਤ ਨਾਲ ਇਸ ਚੋਣ ਨੂੰ ਜਿੱਤਣਗੇ ਅਤੇ ਸੰਸਦ ਵਿੱਚ ਜਾ ਕੇ ਆਪਣੇ ਲੋਕਾਂ ਦੀ ਗੱਲ ਕਰਨਗੇ ਅਤੇ ਸੜਕਾਂ ਬੁਨਿਆਦੀ ਸਹੂਲਤਾਂ ਸਿਹਤ ਸਹੂਲਤਾਂ ਸਬੰਧੀ ਲੋਕਾਂ ਨੂੰ ਹੱਕ ਲੈ ਕੇ ਦੇਣਗੇ ਜੋ ਗੂੰਗੇ ਬੋਲੇ ਸੰਸਦ ਮੈਂਬਰ ਪਹਿਲਾਂ ਸੰਸਦ ਦੇ ਵਿੱਚ ਜਾਂਦੇ ਹਨ, ਉਹ ਸਾਡੇ ਹੱਕਾਂ ਅਧਿਕਾਰਾਂ ਦੀ ਗੱਲ ਨਹੀਂ ਕਰਦੇ ਅਤੇ ਸਾਨੂੰ ਗੁਮਰਾਹ ਕਰਦੇ ਹਨ। ਇੱਥੋਂ ਪੈਸਾ ਲੈ ਕੇ ਹੋਰ ਪਾਸੇ ਲਗਾਉਂਦੇ ਹਨ ਜਾਂ ਆਪਣੇ ਹਿੱਤਾਂ ਲਈ ਲਗਾਉਂਦੇ ਹਨ। ਬਰਜਿੰਦਰ ਸਿੰਘ ਬੜਹੇੜੀ ਨੇ ਕਿਹਾ ਕਿ ਸਾਨੂੰ ਆਪਣੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਖ਼ੁਦ ਨੂੰ ਜਿਤਾਉਣਾ ਚਾਹੀਦਾ ਹੈ। ਇਸ ਮੌਕੇ ਗੁਰਸੇਵਕ ਸਿੰਘ ਮਹਿਰਾ, ਗੁਰਜੰਟ ਸਿੰਘ ਮਹਿਰਾ, ਤਲਵਿੰਦਰ ਸਿੰਘ, ਤੇਜਿੰਦਰ ਸਿੰਘ ਮਹਿਰਾ, ਹਰਜਿੰਦਰ ਸਿੰਘ ਧਾਲੀਵਾਲ, ਕਰਮ ਸਿੰਘ ਝਿਊਰਹੇੜੀ, ਗੁਰਸੇਵਕ ਸਿੰਘ ਬੰਗੜ, ਕੁਲਵਿੰਦਰ ਬੰਗੜ, ਸੱਜਣ ਸਿੰਘ ਸੀਮਾਰ, ਡਾ. ਸੁਖਬੀਰ ਸਿੰਘ, ਰਣਬੀਰ ਸਿੰਘ, ਹਰਪ੍ਰੀਤ ਸਿੰਘ ਰਾਜਨਵਾਲ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ