ਪੰਜਾਬ ਮੰਡੀ ਬੋਰਡ ਦੇ ਵਿਹੜੇ ਵਿੱਚ ਦੋ ਨਵੀਆਂ ਬੱਸਾਂ ਕੀਤੀਆਂ ਸ਼ਾਮਲ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਹਰੀ ਝੰਡੀ ਦਿਖਾ ਕੇ ਦੋਵੇਂ ਬੱਸਾਂ ਨੂੰ ਵੱਖ-ਵੱਖ ਰੂਟ ’ਤੇ ਕੀਤਾ ਰਵਾਨਾ

ਨਬਜ਼-ਏ-ਪੰਜਾਬ, ਮੁਹਾਲੀ, 7 ਮਾਰਚ:
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਮੁਲਾਜ਼ਮ ਦੇ ਹਿੱਤਾਂ ਵਿੱਚ ਵੀ ਇੱਕ ਹੋਰ ਨਵਾਂ ਕਦਮ ਪੱੁਟਦਿਆਂ ਅੱਜ ਮੰਡੀ ਬੋਰਡ ਦੇ ਵਿਹੜੇ ਵਿੱਚ ਦੋ ਨਵੀਆਂ ਬੱਸਾਂ ਨੂੰ ਸ਼ਾਮਲ ਕੀਤਾ। ਉਨ੍ਹਾਂ ਨੇ ਅੱਜ ਇਨ੍ਹਾਂ ਨਵੀਆਂ ਬੱਸਾਂ ਨੂੰ ਮੁਹਾਲੀ ਸਥਿਤ ਮੁੱਖ ਦਫ਼ਤਰ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਸਮੂਹ ਮੁਲਾਜ਼ਮਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਸ੍ਰੀ ਬਰਸਟ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਵ ਕਿਸਾਨਾਂ, ਆਮ ਲੋਕਾਂ, ਮੁਲਾਜ਼ਮਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੇ ਹਿੱਤ ਵਿੱਚ ਕੰਮ ਕਰਨਾ ਹੈ। ਮੰਡੀ ਬੋਰਡ ਦੇ ਵਿਹੜੇ ਵਿੱਚ ਆਈਆਂ ਨਵੀਆਂ ਬੱਸਾਂ ਦਾ ਮੁਲਾਜ਼ਮਾਂ ਨੂੰ ਦਫ਼ਤਰ ਆਉਣ ਅਤੇ ਜਾਣ ਵਿੱਚ ਵੱਡੀ ਸਹੂਲਤ ਮਿਲੇਗੀ।
ਸ੍ਰੀ ਬਰਸਟ ਨੇ ਦੱਸਿਆ ਕਿ ਇਹ ਦੋਵੇਂ ਬੱਸਾਂ ਸਵਰਾਜ ਮਾਜ਼ਦਾ ਲਿਮਟਿਡ ਦੀਆਂ ਹਨ। ਇੱਕ ਬੱਸ ਵਿੱਚ 39 ਮੁਲਾਜ਼ਮਾਂ ਦੇ ਬੈਠਣ ਦੀ ਵਿਵਸਥਾ ਹੈ। ਇਹ ਬੱਸਾਂ ਮੁਲਾਜ਼ਮਾਂ ਨੂੰ ਘਰਾਂ ਤੋਂ ਦਫ਼ਤਰ ਤੱਕ ਲਿਆਉਣ ਅਤੇ ਦਫ਼ਤਰ ਤੋਂ ਘਰ ਛੱਡਣ ਦੀ ਸਹੂਲਤ ਪ੍ਰਦਾਨ ਕਰਨਗੀਆਂ। ਇੱਕ ਬੱਸਾਂ ਮੰਡੀ ਬੋਰਡ ਦੇ ਮੁੱਖ ਦਫ਼ਤਰ ਤੋਂ ਕੁਰਾਲੀ ਅਤੇ ਦੂਜੀ ਬੱਸ ਮੁੱਖ ਦਫ਼ਤਰ ਤੋਂ ਚੰਡੀਗੜ੍ਹ ਰੂਟ ਦੇ ਮੁਲਾਜ਼ਮਾਂ ਨੂੰ ਘਰ ਤੋਂ ਦਫ਼ਤਰ ਲਿਆਉਣ ਅਤੇ ਛੱਡਣ ਵਿੱਚ ਸਹਾਈ ਹੋਵੇਗੀ।
ਇਸ ਮੌਕੇ ਇੰਜੀਨੀਅਰ-ਇਨ-ਚੀਫ਼ ਗੁਰਦੀਪ ਸਿੰਘ, ਮੁੱਖ ਇੰਜੀਨੀਅਰ ਜਤਿੰਦਰ ਸਿੰਘ ਭੰਗੂ ਤੇ ਗੁਰਿੰਦਰ ਸਿੰਘ ਚੀਮਾ, ਜੀਐਮ (ਅਸਟੇਟ) ਮਨਜੀਤ ਸਿੰਘ ਸੰਧੂ, ਡੀਜੀਐਮ (ਮਾਰਕੀਟਿੰਗ) ਸਵਰਨ ਸਿੰਘ, ਡੀਜੀਐਮ (ਅਸਟੇਟ) ਸ੍ਰੀਮਤੀ ਭਜਨ ਕੌਰ ਅਤੇ ਹੋਰ ਅਧਿਕਾਰੀ ਤੇ ਮੁਲਾਜ਼ਮ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…