ਦੋ ਨਾਬਾਲਗ ਲੜਕੀਆਂ ਨੂੰ ਦੇਹ ਵਪਾਰ ਤੋਂ ਮੁਕਤ ਕਰਵਾਇਆ, ਮੁਲਜ਼ਮ ਅੌਰਤ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 5 ਜੂਨ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਵੱਲੋਂ ਗਠਿਤ ਵਿਸ਼ੇਸ਼ ਕਮੇਟੀ ਵੱਲੋਂ ਬਚਪਨ ਬਚਾਓ ਅੰਦੋਲਨ ਦੀ ਸ਼ਿਕਾਇਤ ’ਤੇ ਪਿੰਡ ਬਲੌਂਗੀ ਵਿੱਚ ਛਾਪੇਮਾਰੀ ਕਰਕੇ ਦੋ ਨਾਬਾਲਗ ਲੜਕੀਆਂ ਨੂੰ ਦੇਹ ਵਪਾਰ ਦੇ ਜਾਲ ਤੋਂ ਮੁਕਤ ਕਰਵਾਇਆ ਹੈ। ਪੁਲੀਸ ਨੇ ਦੇਹ ਵਪਾਰ ਦਾ ਧੰਦਾ ਚਲਾਉਣ ਵਾਲੀ ਇੱਕ ਅੌਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਬਚਪਨ ਬਚਾਓ ਅੰਦੋਲਨ ਦੇ ਸੂਬਾ ਕੋਆਰਡੀਨੇਟਰ ਯਾਦਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਰਾਸ਼ਟਰੀ ਬਾਲ ਸ਼ਿਕਾਇਤ ਕੇਂਦਰ ਨੂੰ ਸੂਚਨਾ ਮਿਲੀ ਸੀ ਕਿ ਇੱਕ ਅੌਰਤ ਵੱਲੋਂ ਮੁਹਾਲੀ ਵਿੱਚ ਬਿਹਾਰ ਤੋਂ ਦੋ ਨਾਬਾਲਗ ਲੜਕੀਆਂ ਨੂੰ ਵਰਗਲਾ ਲਿਆਂਦਾ ਗਿਆ ਹੈ, ਜਿਨ੍ਹਾਂ ’ਚੋਂ ਇੱਕ ਲੜਕੀ ਦੀ ਉਮਰ 12 ਅਤੇ ਦੂਜੀ ਲੜਕੀ ਦੀ ਉਮਰ 14 ਸਾਲ ਹੈ।
ਮਾਨ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਉਕਤ ਅੌਰਤ ਦੋਵੇਂ ਲੜਕੀਆਂ ਨੂੰ ਡਰਾ ਧਮਕਾ ਕੇ ਵੱਖ-ਵੱਖ ਹੋਟਲਾਂ, ਫਲੈਟਾਂ ਅਤੇ ਘਰਾਂ ਵਿੱਚ ਭੇਜ ਕੇ ਕਥਿਤ ਤੌਰ ’ਤੇ ਦੇਹ ਵਪਾਰ ਦਾ ਧੰਦਾ ਕਰਵਾਉਂਦੀ ਹੈ। ਇਸ ਸਬੰਧੀ ਉਨ੍ਹਾਂ ਦੀ ਸੰਸਥਾ ਵੱਲੋਂ ਡੀਸੀ ਮੁਹਾਲੀ ਨੂੰ ਸ਼ਿਕਾਇਤ ਦਿੱਤੀ ਗਈ। ਉਪਰੰਤ ਜ਼ਿਲ੍ਹਾ ਬਾਲ ਭਲਾਈ ਕਮੇਟੀ, ਬਾਲ ਸੁਰੱਖਿਆ ਯੂਨਿਟ, ਮੁਹਾਲੀ ਪੁਲੀਸ ਅਤੇ ਬਚਪਨ ਬਚਾਓ ਅੰਦੋਲਨ ਦੇ ਮੈਂਬਰਾਂ ਦੀ ਸਾਂਝੀ ਟੀਮ ਬਣਾਈ ਗਈ। ਇਸ ਮਗਰੋਂ ਉਨ੍ਹਾਂ ਦੀ ਟੀਮ ਨੇ ਬਲੌਂਗੀ ਦੀ ਵਸਨੀਕ ਅੌਰਤ ਦੇ ਕਮਰੇ ’ਚੋਂ ਦੋਵੇਂ ਪੀੜਤ ਬੱਚੀਆਂ ਨੂੰ ਬਰਾਮਦ ਕੀਤਾ ਗਿਆ। ਇਹ ਦੋਵੇਂ ਲੜਕੀਆਂ ਕਿਸੇ ਗੱਲੋਂ ਆਪਣੇ ਮਾਪਿਆਂ ਨਾਲ ਝਗੜਾ ਕਰਕੇ ਘਰੋਂ ਭੱਜ ਰਹੀਆਂ ਸਨ। ਜਿਨ੍ਹਾਂ ਨੂੰ ਉਕਤ ਅੌਰਤ ਇਹ ਕਹਿ ਕੇ ਆਪਣੇ ਨਾਲ ਮੁਹਾਲੀ ਲੈ ਆਈ ਕਿ ਉਹ ਇੱਥੇ ਦੋਵਾਂ ਨੂੰ ਬਿਊਟੀ ਪਾਰਲਰ ਜਾਂ ਘਰਾਂ ਵਿੱਚ ਨੌਕਰੀ ਮੁਹੱਈਆ ਕਰਵਾਏਗੀ। ਲੇਕਿਨ ਬਾਅਦ ਵਿੱਚ ਮੁਲਜ਼ਮ ਅੌਰਤ ਨੇ ਪੀੜਤ ਲੜਕੀਆਂ ਨੂੰ ਜ਼ਬਰਦਸਤੀ ਦੇਹ ਵਪਾਰ ਦੇ ਧੰਦੇ ਵਿੱਚ ਪਾ ਦਿੱਤਾ। ਜ਼ਿਲ੍ਹਾ ਬਾਲ ਭਲਾਈ ਕਮੇਟੀ ਨੇ ਲੜਕੀਆਂ ਦੇ ਮਾਪਿਆਂ ਨੂੰ ਸੂਚਨਾ ਭੇਜ ਦਿੱਤੀ ਹੈ। ਪੁਲੀਸ ਨੇ ਦੇਹ ਵਪਾਰ ਦਾ ਧੰਦਾ ਚਲਾਉਣ ਵਾਲੀ ਅੌਰਤ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…