Share on Facebook Share on Twitter Share on Google+ Share on Pinterest Share on Linkedin ਚਾਕੂ ਦੀ ਨੋਕ ’ਤੇ ਰਾਹਗੀਰ ਕੋਲੋਂ 80 ਹਜ਼ਾਰ ਰੁਪਏ ਲੁੱਟਣ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ ਮੋਬਾਈਲ ਫੋਨ ਖੋਹ ਕੇ ਭੱਜਣ ਵਾਲਾ ਬਾਲ ਅਪਰਾਧੀ ਕਾਬੂ ਨਬਜ਼-ਏ-ਪੰਜਾਬ, ਮੁਹਾਲੀ, 5 ਜੂਨ: ਮੁਹਾਲੀ ਪੁਲੀਸ ਨੇ ਬੀਤੀ 20 ਮਈ ਨੂੰ ਦੋ ਮੋਟਰ ਸਵਾਰ ਵਿਅਕਤੀਆਂ ਵੱਲੋਂ ਰਾਹਗੀਰਾਂ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਚਾਕੂ ਦੀ ਨੋਕ ’ਤੇ 80 ਹਜ਼ਾਰ ਰੁਪਏ ਦੀ ਲੁੱਟ-ਖੋਹ ਕਰਨ ਵਾਲੇ ਮੁਲਜ਼ਮ ਧਰਮਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਦੋਵੇਂ ਵਾਸੀ ਪਿੰਡ ਮੌਜਪੁਰ (ਮੁਹਾਲੀ) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਮੋਟਰਸਾਈਕਲ ਵੀ ਕਬਜ਼ੇ ਵਿੱਚ ਲਿਆ ਗਿਆ ਹੈ। ਅੱਜ ਇੱਥੇ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਬੀਐਨਐਸ ਦੀ ਧਾਰਾ 309(4), 3(5) ਤਹਿਤ ਥਾਣਾ ਫੇਜ਼-11 ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਮੁਲਜ਼ਮ ਧਰਮਿੰਦਰ ਸਿੰਘ ਕੋਲੋਂ 5500 ਰੁਪਏ ਅਤੇ ਹਰਵਿੰਦਰ ਸਿੰਘ ਕੋਲੋਂ 4500 ਰੁਪਏ ਬਰਾਮਦ ਕੀਤੇ ਗਏ ਹਨ। ਮੁਹਾਲੀ ਅਦਾਲਤ ਨੇ ਮੁਲਜ਼ਮਾਂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਹੈ। ਉਧਰ, ਦੂਜੇ ਮਾਮਲੇ ਮੁਹਾਲੀ ਪੁਲੀਸ ਨੇ ਪਿੰਡ ਕੁੰਭੜਾ ਨੇੜਿਓਂ ਇੱਕ ਵਿਅਕਤੀ ਦਾ ਮੋਬਾਈਲ ਫੋਨ ਖੋਹ ਕੇ ਫਰਾਰ ਹੋਣ ਵਾਲੇ ਬਾਲ ਅਪਰਾਧੀ ਨੂੰ ਕਾਬੂ ਕੀਤਾ ਹੈ। ਨੌਜਵਾਨ ਕੋਲੋਂ ਖੋਹਿਆ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ ਹੈ। ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਸਬੰਧੀ ਉਦੇਪਾਲ ਸਿੰਘ ਵਾਸੀ ਜ਼ਿਲ੍ਹਾ ਬਰੇਲੀ, ਯੂਪੀ (ਹਾਲ ਵਾਸੀ ਕਿਰਾਏਦਾਰ ਅਮਰ ਟਾਵਰ, ਪਿੰਡ ਕੁੰਭੜਾ) ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ 4 ਜੂਨ ਨੂੰ ਸੈਕਟਰ-67 ਤੋਂ ਆਪਣੀ ਡਿਊਟੀ ਦੇ ਕੇ ਪਿੰਡ ਕੁੰਭੜਾ ਵੱਲ ਪੈਦਲ ਜਾ ਰਿਹਾ ਸੀ। ਜਦੋਂ ਉਹ ਐੱਸਬੀਆਈ ਬੈਂਕ ਨੇੜੇ ਪੁੱਜਾ ਤਾਂ ਇੱਕ ਲੜਕਾ ਉਸ ਦਾ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਿਆ। ਇਸ ਸਬੰਧੀ ਸੈਂਟਰਲ ਥਾਣਾ ਫੇਜ਼-8 ਵਿੱਚ ਬੀਐਨਐਸ ਦੀ ਧਾਰਾ 304 ਦੇ ਤਹਿਤ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਇਸ ਦੌਰਾਨ ਪੁਲੀਸ ਨੇ ਮੋਬਾਈਲ ਫੋਨ ਖੋਹ ਕੇ ਭੱਜਣ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ