Share on Facebook Share on Twitter Share on Google+ Share on Pinterest Share on Linkedin ਬਦਲਾਅ ਦੀ ਭਾਲ ਵਿੱਚ ਮੁਹਾਲੀ ਪਹੁੰਚਣਗੇ 10 ਜ਼ਿਲ੍ਹਿਆਂ ’ਚੋਂ ਹਜ਼ਾਰਾਂ ਪੇਂਡੂ ਮਜ਼ਦੂਰ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਮਜ਼ਦੂਰਾਂ ਨੂੰ ਨਜ਼ਰ-ਅੰਦਾਜ਼ ਕਰਕੇ ਸ਼ੋਸ਼ਣ ਹੀ ਕੀਤਾ ਨਬਜ਼-ਏ-ਪੰਜਾਬ, ਮੁਹਾਲੀ, 14 ਫਰਵਰੀ: ਪੰਜਾਬ ਦੇ 10 ਜ਼ਿਲ੍ਹਿਆਂ ’ਚੋਂ ਪੇਂਡੂ ਮਜ਼ਦੂਰ 16 ਫਰਵਰੀ ਨੂੰ ਮੁਹਾਲੀ ਪਹੁੰਚ ਕੇ ਸਰਕਾਰ ਨੂੰ ਬਦਲਾਅ ਦੀ ਜ਼ਮੀਨੀ ਹਕੀਕਤ ਦਿਖਾਉਣਗੇ। ਇਹ ਦਾਅਵਾ ਅੱਜ ਇੱਥੇ ਡੈਮੋਕ੍ਰੇਟਿਕ ਮਨਰੇਗਾ ਫਰੰਟ ਪੰਜਾਬ (ਡੀਐਮਐਫ਼) ਦੀ ਸੂਬਾ ਸਕੱਤਰ ਹਰਦੀਪ ਕੌਰ ਪਾਲੀਆ, ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ੍ਹ, ਜ਼ਿਲ੍ਹਾ ਸਕੱਤਰ ਰਮਨਜੋਤ ਬਾਬਰਪੁਰ ਅਤੇ ਰਾਜ ਕੌਰ ਥੂਹੀ ਨੇ ਕਾਨਫ਼ਰੰਸ ਦੀਆਂ ਤਿਆਰੀਆਂ ਸਬੰਧੀ ਸੱਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਵਿਕਾਸ ਦੀ ਦੌੜ ਵਿੱਚ ਪਿੰਡਾਂ ਦੀ ਹੋ ਰਹੀ ਦੁਰਗਤ ਦਾ ਸਭ ਤੋਂ ਵੱਧ ਬੋਝ ਪੇਂਡੂ ਕਿਰਤੀ ਵਰਗ ਢੋਹ ਰਿਹਾ ਹੈ, ਕਿਉਂਕਿ ਰੁਜ਼ਗਾਰ ਦੇ ਸਾਰੇ ਵਸੀਲੇ ਸੁੰਗੜਦੇ ਜਾ ਰਹੇ ਹਨ। ਆਪਣਾ ਆਪ ਵੇਚਣ ਦੀ ਕਾਗਾਰ ’ਤੇ ਪੁੱਜੇ ਪੇਂਡੂ ਮਜ਼ਦੂਰ ਅਤੇ ਛੋਟੀ ਕਿਸਾਨੀ ਨੂੰ ਮਨਰੇਗਾ ਨੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਦੇਣ ਦਾ ਕੰਮ ਕਰਨਾ ਸੀ ਪਰ ਸਮੇਂ ਦੀਆਂ ਸਰਕਾਰਾਂ ਨੇ ਵਿਕਾਸ ਦੇ ਨਕਸ਼ੇ ਵਿੱਚ ਆਬਾਦੀ ਦਾ ਇਹ ਵੱਡਾ ਹਿੱਸਾ ਨਜ਼ਰ-ਅੰਦਾਜ਼ ਕਰਕੇ ਰੱਖ ਦਿੱਤਾ ਹੈ। ਕਿਰਤੀ ਉਨ੍ਹਾਂ ਦੇ ਜ਼ਿਕਰ ਦਾ ਵੀ ਹਿੱਸਾ ਨਹੀਂ, ਨੀਤੀ ਤਾਂ ਦੂਰ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਨਰੇਗਾ ਤਹਿਤ ਬੇਰੁਜ਼ਗਾਰੀ ਭੱਤੇ ਦੇ ਨਿਯਮ ਤੱਕ ਬਣਾਉਣ ਤੋਂ ਇਨਕਾਰੀ ਹੈ ਜਦੋਂਕਿ ਇਸ ਬਾਬਤ ਨੀਤੀ ਤਿਆਰ ਹੈ, ਪੇਂਡੂ ਵਿਭਾਗ ਨੇ ਇਸ ਲਈ ਸਿਰਫ਼ 10 ਲੱਖ ਰੁਪਏ ਬਜਟ ਦੀ ਮੰਗ ਕੀਤੀ। ਜਦੋਂਕਿ ਦੂਜੇ ਪਾਸੇ ਇਸ਼ਤਿਹਾਰਾਂ ’ਤੇ ਬੇਫਜ਼ੂਲ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪ੍ਰੰਤੂ ਸਰਕਾਰ ਲੋਕਾਂ ਨੂੰ ਰਾਹਤ ਦੇਣ ਲਈ 10 ਲੱਖ ਪ੍ਰਵਾਨ ਕਰਨ ਤੋਂ ਵੀ ਇਨਕਾਰੀ ਹੈ। ਇਨ੍ਹਾਂ ਨਿਯਮਾਂ ਦੀ ਅਣਹੋਂਦ ਵਿੱਚ ਨਾ ਕਿਸੇ ਨੂੰ ਸਹੀ ਮਾਇਨੇ ਵਿੱਚ ਮਨਰੇਗਾ ਤਹਿਤ ਰੁਜ਼ਗਾਰ ਮਿਲਦਾ ਹੈ, ਨਾ ਸਮੇਂ ਸਿਰ ਪੂਰੇ ਪੈਸੇ ਮਿਲਦੇ ਹਨ। ਕੰਮ ਨਾ ਮਿਲਣ ’ਤੇ ਬੇਰੁਜ਼ਗਾਰੀ ਭੱਤਾ, ਉੱਪਰੋਂ ਨਾਜਾਇਜ਼ ਤਰੀਕਿਆਂ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਹੈ। ਕ੍ਰਿਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਪਿਛਲੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਦੀ ਪਿਰਤ ਨੂੰ ਜਾਰੀ ਰੱਖਦਿਆਂ ਆਮ ਆਦਮੀ ਪਾਰਟੀ ਬਦਲਾਅ ਦੇ ਝੂਠੇ ਨਾਅਰੇ ਹੇਠ ਲੋਕਾਂ ਨੂੰ ਭਰਮਾਉਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰਦੀ ਰਹੇ ਪਰ ਹੱਡੀ ਹੰਢਾਏ ਜਾ ਰਹੇ ਜ਼ਖ਼ਮਾਂ ਉੱਤੇ ਪੋਸਟਰਾਂ ਦੀ ਪੱਟੀ ਨਾਲ ਰਾਹਤ ਨਹੀਂ ਮਿਲ ਸਕਦੀ। ਉਨ੍ਹਾਂ ਕਿਹਾ ਕਿ 16 ਫਰਵਰੀ ਦੀ ਕਾਨਫ਼ਰੰਸ ਨੂੰ ਸਫਲ ਬਣਾਉਣ ਲਈ ਮੁਹਾਲੀ ਸਮੇਤ ਪੰਜਾਬ ਭਰ ’ਚੋਂ ਸੰਗਰੂਰ, ਪਟਿਆਲਾ, ਫਤਹਿਗੜ੍ਹ ਸਾਹਿਬ, ਮਲੇਰਕੋਟਲਾ, ਬਰਨਾਲਾ, ਮਾਨਸਾ, ਰੂਪਨਗਰ, ਫਾਜ਼ਿਲਕਾ ਅਤੇ ਮੁਕਤਸਰ ਦੇ ਪਿੰਡਾਂ ’ਚੋਂ ਮਨਰੇਗਾ ਵਰਕਰ ਅਤੇ ਛੋਟੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਮਜ਼ਦੂਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ