nabaz-e-punjab.com

ਅੱਠਵੀਂ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਤੇ ਪ੍ਰੀਖਿਆ ਫਾਰਮ ਭਰਨ ਲਈ ਸ਼ਡਿਊਲ ਜਾਰੀ

ਦਸਵੀਂ ਤੇ ਬਾਰ੍ਹਵੀਂ ਦੀ ਰੀ-ਚੈਕਿੰਗ ਲਈ ਆਨਲਾਈਨ ਫਾਰਮ ਤੇ ਫੀਸ ਭਰਨ ਦਾ ਸ਼ਡਿਊਲ ਜਾਰੀ

ਨਬਜ਼-ਏ-ਪੰਜਾਬ, ਮੁਹਾਲੀ, 17 ਅਗਸਤ:
ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਮੂਹ ਸਕੂਲਾਂ ਲਈ ਸੈਸ਼ਨ 2024-25 ਲਈ ਅੱਠਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਅਤੇ ਪ੍ਰੀਖਿਆ ਫਾਰਮ ਭਰਨ ਲਈ ਆਨ-ਲਾਈਨ ਪੋਰਟਲ/ਐਪਲੀਕੇਸ਼ਨ ਸ਼ੁਰੂ ਕੀਤੀ ਗਈ ਹੈ। ਅੱਜ ਇੱਥੇ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਆਨ-ਲਾਈਨ ਐਪਲੀਕੇਸ਼ਨ ਵਿੱਚ ਐਂਟਰੀ ਕਰਨ ਲਈ ਸਕੂਲ ਬੋਰਡ ਵੱਲੋਂ 14 ਅਗਸਤ ਤੋਂ 16 ਅਕਤੂਬਰ ਤੱਕ ਬਿਨਾਂ ਲੇਟ ਫੀਸ (ਭਾਵ ਰਜਿਸਟ੍ਰੇਸ਼ਨ ਫੀਸ 250 ਰੁਪਏ, ਪ੍ਰੀਖਿਆ ਫੀਸ 950 ਰੁਪਏ ਨਾਲ) ਤੱਕ ਭਰੀ ਜਾ ਸਕਦੀ ਹੈ ਜਦੋਂਕਿ ਇਸ ਤੋਂ ਬਾਅਦ 17 ਅਕਤੂਬਰ ਤੋਂ 11 ਨਵੰਬਰ 2024 ਤੱਕ 500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਅਤੇ 12 ਨਵੰਬਰ ਤੋਂ 27 ਨਵੰਬਰ ਤੱਕ 1500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਨਾਲ ਸ਼ਡਿਊਲ ਜਾਰੀ ਕੀਤਾ ਗਿਆ ਹੈ।
ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਲਈ ਬੋਰਡ ਵੱਲੋਂ ਨਿਰਧਾਰਿਤ ਸ਼ਡਿਊਲ (ਸਮਾਂ ਸਾਰਣੀ) ਵਿੱਚ ਹੀ ਬਣਦੀ ਫੀਸ ਨਾਲ ਇਹ ਕੰਮ ਮੁਕੰਮਲ ਕਰਵਾਇਆ ਜਾਣਾ ਅਤਿ ਜ਼ਰੂਰੀ ਹੈ ਕਿਉਂਕਿ ਇਸ ਤੋਂ ਬਾਅਦ ਹੋਰ ਸਮੇਂ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ ਅਤੇ ਬਿਨਾਂ ਲੇਟ ਫੀਸ ਸਮਾਂ ਲੰਘਣ ਉਪਰੰਤ ਜੇਕਰ ਕਿਸੇ ਸਕੂਲ ਮੁਖੀ ਵੱਲੋਂ ਜੁਰਮਾਨਾ ਮੁਆਫ਼ੀ ਲਈ ਪ੍ਰਤੀ-ਬੇਨਤੀ ਕੀਤੀ ਜਾਂਦੀ ਹੈ ਤਾਂ ਉਹ ਕਿਸੇ ਵੀ ਹਾਲਾਤ/ਕਾਰਨ ਦੇ ਜੁਰਮਾਨਾ ਮੁਆਫ਼ੀ ਲਈ ਸਵੀਕਾਰਨ ਯੋਗ ਨਹੀਂ ਹੋਵੇਗੀ।
ਉਪਰੋਕਤ ਦੇ ਮੱਦੇਨਜ਼ਰ ਸਕੂਲ ਮੁਖੀਆਂ ਨੂੰ ਸੈਸ਼ਨ 2024-25 ਲਈ ਆਨ-ਲਾਈਨ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਦਾ ਕਾਰਜ ਮੁਕੰਮਲ ਕਰਨ ਲਈ ਉਚਿੱਤ ਸਮਾਂ ਦਿੱਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਵੀ ਜੇਕਰ ਕਿਸੇ ਸੰਸਥਾ/ਸਕੂਲ ਨੂੰ ਅਜਿਹੀ ਅਣਗਹਿਲੀ ਲਈ ਜ਼ਿੰਮੇਵਾਰ ਪਾਇਆ ਜਾਂਦਾ ਹੈ ਤਾਂ ਨਿਰਧਾਰਿਤ ਸ਼ਡਿਊਲ ਤੋਂ ਬਾਅਦ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਕਰਨ ਦਾ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ। ਬੋਰਡ ਨਾਲ ਸਬੰਧਤ ਐਫੀਲੀਏਟਿਡ/ਐਸੋਸੀਏਟਿਡ ਸਕੂਲਾਂ ਵਿਰੁੱਧ ਐਫ਼ੀਲੀਏਸ਼ਨ ਵਿਨਿਯਮਾਂ ਅਧੀਨ ਵਿਧੀ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਸਰਕਾਰੀ/ਏਡਿਡ ਸਕੂਲਾਂ ਦੇ ਕੇਸ ਵਿੱਚ ਸਬੰਧਤ ਸਕੂਲਾਂ ਦੇ ਪ੍ਰਿੰਸੀਪਲ/ਮੁੱਖ ਅਧਿਆਪਕ ਵਿਰੁੱਧ ਵਿਨਿਯਮਾਂ ਅਨੁਸਾਰ ਕਾਰਵਾਈ ਕਰਨ ਲਈ ਡਾਇਰੈਕਟਰ (ਐਲੀਮੈਂਟਰੀ/ਸੈਕੰਡਰੀ), ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਲਿਖਿਆ ਜਾਵੇਗਾ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਜੁਲਾਈ 2024 ਦੀਆਂ ਅਨੁਪੂਰਕ ਪ੍ਰੀਖਿਆਵਾਂ, ਕੰਪਾਰਟਮੈਂਟ/ ਰੀ-ਅਪੀਅਰ (ਸਮੇਤ ਓਪਨ ਸਕੂਲ) ਅਤੇ ਵਾਧੂ ਵਿਸ਼ਾ ਦਾ ਨਤੀਜਾ ਘੋਸ਼ਿਤ ਕੀਤਾ ਜਾ ਚੁੱਕਾ ਹੈ। ਇਨ੍ਹਾਂ ਪ੍ਰੀਖਿਆਵਾਂ ਨਾਲ ਸਬੰਧਤ ਪ੍ਰੀਖਿਆਰਥੀ ਜੇਕਰ ਰੀ-ਚੈਕਿੰਗ ਕਰਵਾਉਣਾ ਚਾਹੁੰਦੇ ਹਨ ਤਾਂ ਆਨਲਾਈਨ ਫਾਰਮ ਅਤੇ ਫੀਸ ਭਰਨ ਲਈ 19 ਅਗਸਤ ਤੋਂ 3 ਸਤੰਬਰ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ। ਪ੍ਰੀਖਿਆਰਥੀ ਆਨਲਾਈਨ ਫਾਰਮ ਅਤੇ ਫੀਸ ਭਰਨ ਉਪਰੰਤ ਇਸ ਦਾ ਪ੍ਰਿੰਟ ਆਪਣੇ ਕੋਲ ਰੱਖਣ। ਹਾਰਡ ਕਾਪੀ ਦਫ਼ਤਰ ਵਿਖੇ ਜਮ੍ਹਾ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਹੋਰ ਵਧੇਰੇ ਜਾਣਕਾਰੀ ਪੰਜਾਬ ਬੋਰਡ ਦੀ ਵੈਬਸਾਈਟ www.pseb.ac.in ’ਤੇ ਉਪਲਬਧ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…