ਵਣ ਵਿਭਾਗ ਦੇ ਕੱਚੇ ਕਰਮਚਾਰੀ ਬਿਨਾਂ ਸ਼ਰਤ ਪੱਕੇ ਕੀਤੇ ਜਾਣਗੇ, ਮੰਤਰੀ ਨੇ ਦਿੱਤਾ ਭਰੋਸਾ

23 ਫਰਵਰੀ ਨੂੰ ਵਿੱਤ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਪੇਸ਼ ਕੀਤਾ ਜਾਵੇਗਾ ਏਜੰਡਾ

ਨਬਜ਼-ਏ-ਪੰਜਾਬ, ਮੁਹਾਲੀ, 13 ਫਰਵਰੀ:
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜ੍ਹਸ਼ੰਕਰ, ਜਰਨਲ ਸਕੱਤਰ ਜਸਵੀਰ ਸਿੰਘ ਸੀਰਾ, ਮੁੱਖ ਸਲਾਹਕਾਰ ਸਤੀਸ਼ ਰਾਣਾ, ਦਰਸ਼ਨ ਬੇਲੂਮਾਜਰਾ, ਮੱਖਣ ਸਿੰਘ ਵਾਹਿਦਪੁਰੀ ਦੀ ਅਗਵਾਈ ਹੇਠ ਵਣ ਅਤੇ ਜੰਗਲੀ ਜੀਵ ਵਿਭਾਗ ਵਿੱਚ ਕੰਮ ਕਰਦੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਅੱਜ ਇੱਥੇ ਵਣ ਭਵਨ ਵਿਖੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਪੈਨਲ ਮੀਟਿੰਗ ਕੀਤੀ। ਜਿਸ ਵਿੱਚ ਵਣ ਵਿਭਾਗ ਦੇ ਵਿੱਤ ਸਕੱਤਰ ਵਿਕਾਸ ਗਰਗ, ਪ੍ਰਧਾਨ ਮੁੱਖ ਵਣਪਾਲ ਆਰਕੇ ਮਿਸ਼ਰਾ, ਜੰਗਲੀ ਜੀਵ ਦੇ ਅਧਿਕਾਰੀ ਧਰਮਿੰਦਰ ਸ਼ਰਮਾ, ਨਿਰਮਲ ਸਿੰਘ ਰੰਧਾਵਾ, ਸੁਪਰਡੈਂਟ ਇੰਦਰਜੀਤ, ਵਿਪਿਨ ਸ਼ਰਮਾ ਸਮੇਤ ਹੋਰ ਅਮਲਾ ਮੌਜੂਦ ਸੀ।
ਯੂਨੀਅਨ ਆਗੂਆਂ ਨੇ ਮੰਤਰੀ ਅੱਗੇ ਮੰਗ ਰੱਖੀ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਸਬੰਧੀ ਵਿਭਾਗ ਵੱਲੋਂ ਲਗਾਈਆ ਸ਼ਰਤਾਂ ਜਿਵੇਂ ਕਿ ਵਿੱਦਿਅਕ ਯੋਗਤਾ, ਦਰਜਾ ਚਾਰ ਦੀ ਰਿਟਾਇਰਮੈਂਟ 58 ਸਾਲ ਤੋਂ 60 ਸਾਲ, 10 ਸਾਲ ਦੀ ਲਗਾਤਾਰ ਸਰਵਿਸ ਵਿੱਚ ਛੋਟ ਦਿੱਤੀ ਜਾਵੇ। ਮੀਟਿੰਗ ਵਿੱਚ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਭਰੋਸਾ ਦਿੱਤਾ ਕਿ ਵਣ ਵਿਭਾਗ ਵਿੱਚ ਕੰਮ ਕਰਦੇ ਵਰਕਰਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਵਿੱਦਿਅਕ ਯੋਗਤਾ ਦੀ ਸ਼ਰਤ ਖ਼ਤਮ ਕੀਤੀ ਜਾਵੇਗੀ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਗੁਰਦਾਸਪੁਰ, ਜਸਵਿੰਦਰ ਸੌਜਾ, ਮੀਤ ਪ੍ਰਧਾਨ ਸਤਨਾਮ ਸੰਗਰੂਰ ਤੇ ਸ਼ੇਰ ਸਿੰਘ ਸਰਹਿੰਦ ਨੇ ਜੰਗਲਾਤ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਪਿਛਲੇ ਸਮੇਂ ਦੌਰਾਨ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਿੱਚ ਕੰਮ ਕਰਦੇ ਵਰਕਰਾਂ ਨੂੰ ਰੈਗੂਲਰ ਕੀਤਾ ਗਿਆ ਸੀ, ਉਨ੍ਹਾਂ ’ਤੇ ਕੋਈ ਵਿੱਦਿਅਕ ਯੋਗਤਾ ਦੀ ਸ਼ਰਤ ਲਾਗੂ ਨਹੀਂ ਸੀ ਕੀਤੀ ਗਈ। ਵਣ ਮੰਤਰੀ ਨੇ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਜਥੇਬੰਦੀ ਦੀ 23 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਜੰਗਲਾਤ ਕਾਮਿਆਂ ਨੂੰ ਰੈਗੂਲਰ ਕਰਨ ਲਈ ਆ ਰਹੀਆਂ ਦਿੱਕਤਾਂ ਨੂੰ ਹੱਲ ਕੀਤਾ ਜਾਵੇਗਾ। ਮੀਟਿੰਗ ਵਿੱਚ ਹਰ ਮਹੀਨੇ ਦੀ 7 ਤਰੀਕ ਤੱਕ ਤਨਖ਼ਾਹ ਦੇਣਾ ਲਾਜ਼ਮੀ ਕੀਤਾ ਜਾਵੇ, ਵਿਭਾਗੀ ਸਟਰਿੱਪਾ ਉੱਪਰ ਮਨਰੇਗਾ ਵਰਕਰਾਂ ਤੋਂ ਕੰਮ ਨਾ ਕਰਵਾਏ ਜਾਣ, ਪੰਜਾਬ ਦੀ ਫਾਈਨਲ ਸੂਚੀ ਹਫ਼ਤੇ ਦੇ ਅੰਦਰ-ਅੰਦਰ ਮੁਕੰਮਲ ਕੀਤਾ ਜਾਵੇ।
ਮੀਟਿੰਗ ਵਿੱਚ ਭਿੰਦਰ ਸਿੰਘ ਘੱਗਾ, ਬੱਬੂ ਮਾਨਸਾ, ਅਮਨਦੀਪ ਸਿੰਘ, ਛਿੰਦਰਪਾਲ ਸਿੰਘ ਛੱਤਬੀੜ, ਸੁਲੱਖਣ ਸਿੰਘ ਮੁਹਾਲੀ, ਅਮਰਜੀਤ ਹੁਸ਼ਿਆਰਪੁਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…