Share on Facebook Share on Twitter Share on Google+ Share on Pinterest Share on Linkedin ਬੀਡੀਪੀਓ ਦੇ ਭਰੋਸੇ ਮਗਰੋਂ ਗਰਾਮ ਪੰਚਾਇਤ ਬਲੌਂਗੀ ਵਿੱਚ ਚੱਲ ਰਹੀ ਹੜਤਾਲ ਮੁਲਤਵੀ ਨਬਜ਼-ਏ-ਪੰਜਾਬ, ਮੁਹਾਲੀ, 29 ਮਈ: ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਜੁਝਾਰ ਨਗਰ ਵਿਖੇ ਸਥਿਤ ਬੀ.ਡੀ.ਪੀ.ੳ ਦੇ ਦਫਤਰ ਅੱਗੇ ਕੁੜਾ ਸੁੱਟ ਪ੍ਰਦਰਸ਼ਨ ਦੇ ਕੀਤੇ ਐਲਾਨ ਮੁਤਾਬਕ ਅੱਜ ਵੱਡੀ ਗਿਣਤੀ ਵਿੱਚ ਸਫਾਈ ਸੇਵਕ ਸਵੇਰੇ 10 ਵਜੇ ਇੱਕਠੇ ਹੋਣੇ ਸ਼ੁਰੂ ਹੋ ਗਏ। ਵੱਡਾ ਇਕੱਠ ਹੋਣ ਉਪਰੰਤ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਬੈਨਰ ਤਲੇ ਸਮੂਹ ਸਫਾਈ ਸੇਵਕਾਂ ਵਲੋਂ ਬੀਡੀਪੀੳ ਦੇ ਦਫ਼ਤਰ ਅੱਗੇ ਧਰਨਾ ਸ਼ੁਰੂ ਕਰਦਿਆਂ ਪੰਜਾਬ ਸਰਕਾਰ ਅਤੇ ਬੀਡੀਪੀੳ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਧਰ, ਮੌਕੇ ’ਤੇ ਪਹੁੰਚੇ ਮੁਹਾਲੀ ਪੁਲੀਸ ਦੇ ਸਪੈਸ਼ਲ ਡਿਊਟੀ ਅਫ਼ਸਰ ਰਾਜੀਵ ਕੁਮਾਰ ਅਤੇ ਪੰਚਾਇਤ ਸਕੱਤਰ ਗੁਰਵਿੰਦਰ ਸਿੰਘ ਨੇ ਪ੍ਰਦਰਸ਼ਨਕਾਰੀਆਂ ਦੀ ਬੀਡੀਪੀਓ ਨਾਲ ਮੀਟਿੰਗ ਕਰਵਾ ਕੇ ਸਫ਼ਾਈ ਕਾਮਿਆਂ ਨੂੰ ਸ਼ਾਂਤ ਕੀਤਾ। ਮੀਟਿੰਗ ਵਿੱਚ ਬੀਡੀਪੀੳ, ਪੰਚਾਇਤ ਸਕੱਤਰ ਤੋਂ ਇਲਾਵਾ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਸੂਬਾ ਜਨਰਲ ਸਕੱਤਰ ਪਵਨ ਗੋਡਯਾਲ, ਮੁਹਾਲੀ ਦੇ ਡੋਰ ਟੁ ਡੋਰ ਦੇ ਚੈਅਰਮੈਨ ਰਾਜਨ ਚਾਵਰੀਆ, ਪ੍ਰਧਾਨ ਬ੍ਰਿਜ ਮੋਹਨ, ਰਾਜੂ ਸੰਗੇਲਿਆ, ਸਚਿਨ ਕੁਮਾਰ, ਰੋਸ਼ਨ ਲਾਲ, ਰਜਿੰਦਰ ਬਾਗੜੀ, ਅਤੇ ਸ਼ਾਖਾ ਬਲੌਂਗੀ ਵਲੋਂ ਅਮਰ ਸਿੰਘ, ਮਦਨ ਲਾਲ, ਬਿੰਦਰ ਸਿੰਘ ਆਦਿ ਆਗੂ ਸ਼ਾਮਲ ਹੋਏ। ਚੰਗੇ ਮਾਹੌਲ ਵਿੱਚ ਹੋਈ ਇਸ ਮੀਟਿੰਗ ਵਿੱਚ ਬੀਡੀਪੀੳ ਵੱਲੋਂ ਪਿੰਡ ਬਲੌਂਗੀ ਵਿਖੇ ਪੰਚਾਇਤ ਵੱਲੋਂ ਕੂੜਾ ਸੁੱਟਣ ’ਤੇ ਲਗਾਈ ਗਈ ਰੋਕ ਤੁਰੰਤ ਪ੍ਰਭਾਵ ਨਾਲ ਹਟਾਉਣ ਦੇ ਹੁਕਮ ਦਿੱਤੇ। ਇਸ ਦੇ ਢੁਕਵੇਂ ਪ੍ਰਬੰਧ ਲਈ ਨਗਰ ਨਿਗਮ ਦੀ ਤਰਜ਼ ’ਤੇ ਕਿਸੇ ਪ੍ਰਾਈਵੇਟ ਕੰਪਨੀ ਨਾਲ ਤਾਲਮੇਲ ਕਰਕੇ ਕੂੜੇ ਪ੍ਰੋਸੈਸਿੰਗ ਕਰਨ ਲਈ ਕਾਰਵਾਈ ਤੇਜ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੱਕਾ ਪ੍ਰਬੰਧ ਨਹੀਂ ਹੁੰਦਾ ਉਦੋਂ ਤੱਕ ਉੱਥੇ ਹੀ ਆਰਜ਼ੀ ਤੌਰ ’ਤੇ ਕੂੜਾ ਸੁੱਟਿਆ ਜਾ ਸਕੇਗਾ। ਬੀ.ਡੀ.ਪੀ.ੳ ਦੇ ਭਰੋਸੇ ਉਪਰੰਤ ਧਰਨੇ ਦੀ ਸਮਾਪਤੀ ਕੀਤੀ ਗਈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਸਬੰਧੀ ਕੋਈ ਢੁਕਵਾਂ ਪ੍ਰਬੰਧ ਨਾ ਕੀਤਾ ਗਿਆ ਤਾਂ ਵਿਕਾਸ ਭਵਨ ਦੇ ਮੁੱਖ ਗੇਟ ਅੱਗੇ ਧਰਨਾ ਲਾਇਆ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਪੰਚਾਇਤ ਵਿਭਾਗ ਦੀ ਹੋਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ