ਯਾਦਗਾਰੀ ਹੋ ਨਿੱਬੜਿਆ ਵਿਰਾਸਤੀ ਅਖਾੜੇ ਵਿੱਚ ਲੱਗਿਆ ‘ਚੌਥਾ ਵਿਸਾਖੀ ਮੇਲਾ’

ਨਬਜ਼-ਏ-ਪੰਜਾਬ, ਮੁਹਾਲੀ, 29 ਅਪਰੈਲ:
ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ (ਰਜਿ:) ਮੁਹਾਲੀ ਵੱਲੋਂ ਲੱਚਰ ਤੇ ਹਥਿਆਰੀ ਗਾਇਕੀ ਦੇ ਵਿਰੋਧ ਵਿੱਚ ਚਲਾਏ ਗਏ ਵਿਰਾਸਤੀ ਅਖਾੜੇ ਦੀ ਲੜੀ ਵਿੱਚ ਸੋਨੀਆਜ਼ ਸਟੂਡੀਓ ਮੁਹਾਲੀ ਦੇ ਸਹਿਯੋਗ ਨਾਲ ਸੁਸਾਇਟੀ ਦੇ ਸਲਾਹਕਾਰ ਮਰਹੂਮ ਬੀਬੀ ਜਸਵੰਤ ਕੌਰ ਖੂਨਦਾਨੀ ਨੂੰ ਸਮਰਪਿਤ 32ਵੇਂ ਯੂਨੀਵਰਸਲ ਵਿਰਾਸਤੀ ਅਖਾੜੇ ਦੀ ਪੇਸ਼ਕਾਰੀ ਕੀਤੀ ਗਈ। ਜਿਸ ਵਿੱਚ ਲੋਕ ਗਾਇਕੀ ਦੇ ਰੰਗਾਂ ਤੋਂ ਇਲਾਵਾ ਵਿਰਾਸਤੀ ਤੇ ਸੱਭਿਆਚਾਰਕ ਲੋਕ ਨਾਚਾਂ ਦੀ ਪੇਸ਼ਕਾਰੀ ਵੀ ਕੀਤੀ ਗਈ। ਪੰਜਾਬੀ ਗਾਇਕ ਗੁਰਕ੍ਰਿਪਾਲ ਸੂਰਾਪੁਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸੇਧ ਦੇਣ ਵਾਲੇ ਅਜਿਹੇ ਵਿਰਾਸਤੀ ਅਖਾੜੇ ਪੂਰੇ ਪੰਜਾਬ ਵਿੱਚ ਲਗਣੇ ਚਾਹੀਦੇ ਹਨ, ਤਾਂ ਜੋ ਨੌਜਵਾਨਾਂ ਨੂੰ ਆਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੋੜ ਕੇ ਨਸ਼ਿਆਂ ਅਤੇ ਹੋਰ ਬੁਰੀਆਂ ਅਲਾਮਤਾਂ ਤੋਂ ਬਚਾਇਆ ਜਾ ਸਕੇ।
ਅਖਾੜੇ ਦਾ ਮੰਚ ਸੰਚਾਲਨ ਸਟੇਟ ਐਵਾਰਡੀ ਅਲਗੋਜ਼ਾ ਉਸਤਾਦ ਕਰਮਜੀਤ ਸਿੰਘ ਬੱਗਾ ਨੇ ਕੀਤਾ। ਅਖਾੜੇ ਦੀ ਸ਼ੁਰੂਆਤ ਬੀਬਾ ਅੰਮ੍ਰਿਤ ਕੌਰ ਦੇ ਧਾਰਮਿਕ ਗੀਤ ਨਾਲ ਹੋਈ। ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਕੈਡਮੀ ਮੁਹਾਲੀ ਵੱਲੋਂ ਜਥੇਦਾਰ ਗੁਰਪ੍ਰੀਤ ਸਿੰਘ ਖ਼ਾਲਸਾ ਦੀ ਸਰਪ੍ਰਸਤੀ ਹੇਠ ਤਿਆਰ ਕੀਤੇ ਬੱਚਿਆਂ ਨੇ ਵਿਰਾਸਤੀ ਤੇ ਜੁਝਾਰੂ ਖੇਡ ਗੱਤਕਾ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ।
ਗਾਇਕ ਸੁਖਦੇਵ ਸਿੰਘ ਬਿੱਲਾ ਵੱਲੋਂ ਬੋਲੇ ਸੋ ਨਿਹਾਲ ਗੀਤ ਅਤੇ ਮਾਵਾਂ ਲੱਭਦੀਆਂ ਨਹੀਂ ਗਾ ਕੇ ਹਾਜ਼ਰੀ ਲਗਵਾਈ ਗਈ। ਗੈਰੀ ਗਿੱਲ ਨੇ ਬੁਲੰਦ ਆਵਾਜ਼ ਨਾਲ ਗੀਤ ਸੁੱਚਾ ਸੂਰਮਾ ਗਾ ਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ। ਛੋਟੇ ਬੱਚੇ ਗੁਰਸੀਰਤ ਕੌਰ ਅਤੇ ਫੈਜ਼ ਵੱਲੋਂ ਕੀਤੇ ਨਾਚ ਨੂੰ ਵੀ ਦਰਸ਼ਕਾਂ ਵੱਲੋਂ ਬਹੁਤ ਪਿਆਰ ਮਿਲਿਆ। ਇਸ ਮੌਕੇ ਅਦਾਕਾਰ ਤੇ ਭੰਗੜਾ ਕੋਚ ਨਰਿੰਦਰ ਨੀਨਾ ਦੀ ਨਿਰਦੇਸ਼ਨਾ ਵਿੱਚ ਵਾਢੀ ਨਾਚ, ਜਿੰਦੂਆ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।
ਗੁਰਕ੍ਰਿਪਾਲ ਸੂਰਾਪੁਰੀ ਵੱਲੋਂ ਵੀ ਸਮਾਜ ਨੂੰ ਸਿੱਖਿਆ ਦਿੰਦੇ ਗੀਤ ਟੂਟੀ ਹੋਈ ਚੀਜ਼ ਜੋੜ ਕੇ ਜੇ ਸਰਦਾ ਤਾਂ ਸਾਰ ਲੈਣਾ ਚਾਹੀਦਾ, ਅਤੇ ਰਿਸ਼ਤੇ ਹੁਣ ਟੁੱਟਦੇ ਜਾਦੇ ਗੀਤ ਗਾ ਕੇ ਹਾਜ਼ਰੀ ਲਗਵਾਈ ਗਈ। ਅਖਾੜੇ ਵਿੱਚ ਕਮਲ ਦੀਦਾਰ ਅਤੇ ਪਰਵਿੰਦਰ ਪੰਮੀ (ਪੀਏਡੀਐਚਐਸ ਪੰਜਾਬ) ਦੇ ਗੀਤ ਓਲਡ ਲਵ ਅਤੇ ਖ਼ਾਲਸਾ ਰਾਜ ਦੇ ਪੋਸਟਰ ਜਾਰੀ ਕੀਤੇ ਗਏ।

ਅਖਾੜੇ ਵਿੱਚ ਗੱਤਕਾ ਉਸਤਾਦ ਸਤਪਾਲ ਸਿੰਘ ਬਾਗੀ, ਨਾਟਕਕਾਰ ਤੇ ਰੰਗਕਰਮੀ ਮਲਕੀਤ ਮਲੰਗਾ ਅਤੇ ਪੁਆਧ ਦਾ ਮਾਣ ਅਦਾਕਾਰਾ, ਗੀਤਕਾਰ ਅਤੇ ਗਾਇਕਾ ਮੋਹਣੀ ਤੂਰ ਨੂੰ ਸਾਰੀ ਉਮਰ ਪੰਜਾਬੀ ਮਾਂ-ਬੋਲੀ ਦੀ ਸੇਵਾ ਤੇ ਨੌਜਵਾਨਾਂ ਨੂੰ ਸੇਧ ਦਿੰਦੇ ਜੀਵਨ ਜਾਚ ਲਈ ਸਨਮਾਨਿਤ ਕੀਤਾ ਗਿਆ।
ਅੰਤ ਵਿੱਚ ਸੁਸਾਇਟੀ ਦੇ ਪ੍ਰਧਾਨ ਰੰਗਕਰਮੀ ਤੇ ਅਦਾਕਾਰ ਨਰਿੰਦਰ ਪਾਲ ਸਿੰਘ ਨੀਨਾ ਵੱਲੋਂ ਆਏ ਹੋਏ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ। ਅਖਾੜੇ ਵਿਚ ਗੋਪਾਲ ਸ਼ਰਮਾ, ਫ਼ਿਲਮ ਅਦਾਕਾਰ ਗੁਰਿੰਦਰ ਮਕਣਾ, ਸੰਨੀ ਗਿੱਲ, ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਰਾਸ਼ਟਰਪਤੀ ਐਵਾਰਡੀ ਬਲਕਾਰ ਸਿੱਧੂ, ਦਵਿੰਦਰ ਜੁਗਨੀ, ਸੁਖਬੀਰ ਪਾਲ ਕੌਰ, ਆਤਮਜੀਤ ਸਿੰਘ, ਮਹਿੰਦਰ ਸਿੰਘ ਹਰੀਏ ਆਲਾ, ਅਨੁਰੀਤ, ਹਰਕੀਰਤ, ਮਨਦੀਪ, ਹਰਦੀਪ, ਰਮਨਪ੍ਰੀਤ, ਸਵਰਨ ਸਿੰਘ ਚੰਨੀ, ਕੁਲਦੀਪ ਸਿੰਘ ਖੁਰਮੀ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…