ਟੈਂਕਰ ਲਈ ਰਾਹ ਮੰਗਣ ’ਤੇ ਕਾਰ ਸਵਾਰਾਂ ਵੱਲੋਂ ਚਾਲਕ ਦੀ ਕੁੱਟਮਾਰ, ਫਾਇਰਿੰਗ

ਨਬਜ਼-ਏ-ਪੰਜਾਬ, ਮੁਹਾਲੀ, 21 ਮਾਰਚ:
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਵੇਂ ਮੁੱਖ ਚੋਣ ਕਮਿਸ਼ਨ ਵੱਲੋਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਅਤੇ ਪੁਲੀਸ ਵੱਲੋਂ ਅਸਲਾ ਲਾਇਸੈਂਸ ਧਾਰਕਾਂ ਨੂੰ ਆਪੋ ਆਪਣਾ ਅਸਲਾ ਸਬੰਧਤ ਥਾਣੇ ਜਾਂ ਅਸਲਾ ਡੀਲਰ ਕੋਲ ਜਮ੍ਹਾ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਪ੍ਰੰਤੂ ਤਾਜ਼ਾ ਹੁਕਮਾਂ ਦੀ ਪ੍ਰਵਾਹ ਕੀਤੇ ਬਗੈਰ ਫਾਇਰਿੰਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਮੁਹਾਲੀ ਦੀ ਜੂਹ ਵਿੱਚ ਕਸਬਾ ਬਲੌਂਗੀ ਵਿੱਚ ਵੀਰਵਾਰ ਨੂੰ ਉਸ ਸਮੇਂ ਸਥਿਤੀ ਤਣਾਅ ਪੂਰਨ ਹੋ ਗਈ ਜਦੋਂਕਿ ਕਾਰ ਸਵਾਰਾਂ ਨੇ ਟੈਂਕਰ ਚਾਲਕ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਾਇਰਿੰਗ ਕਰਕੇ ਦਹਿਸ਼ਤ ਫੈਲਾਈ ਗਈ। ਘਟਨਾ ਆਦਰਸ਼ ਕਲੋਨੀ ਬਲੌਂਗੀ ਦੇ ਬਲਾਕ ‘ਏ’ ਵਿੱਚ ਅੱਜ ਸਵੇਰੇ ਵਾਪਰੀ ਦੱਸੀ ਜਾ ਰਹੀ ਹੈ।
ਜਿੱਥੇ ਪੀਜੀ ਵਿੱਚ ਰਹਿੰਦੇ 4 ਨੌਜਵਾਨਾਂ ਨੇ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਫਾਇਰਿੰਗ ਕੀਤੀ ਗਈ। ਪੀੜਤ ਰਜਿੰਦਰ ਸਿੰਘ ਨੇ ਬੜੀ ਮੁਸ਼ਕਲ ਨਾਲ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਮਿਲੀ ਜਾਣਕਾਰੀ ਅਨੁਸਾਰ ਹਮਲਾਵਰਾਂ ਦੀ ਗਲੀ ਵਿੱਚ ਕਾਰ ਖੜੀ ਸੀ। ਕਾਰ ਨੂੰ ਪਾਸੇ ਹਟਾਉਣ ਲਈ ਪੀੜਤ ਰਜਿੰਦਰ ਸਿੰਘ ਨੇ ਹਾਰਨ ਵਜਾਇਆ ਤਾਂ ਮਾਮਲਾ ਪੂਰੀ ਤਰ੍ਹਾਂ ਭਖ ਗਿਆ। ਬਲੌਂਗੀ ਦੇ ਪੰਚ ਜਰਨੈਲ ਸਿੰਘ ਅਤੇ ਰਣਜੀਤ ਸੈਣੀ ਨੇ ਦੱਸਿਆ ਕਿ ਖਾਲੀ ਪਲਾਟ ਵਿੱਚ ਪਾਣੀ ਦੇ ਟਿਊਬਵੈੱਲ ਦਾ ਬੋਰ ਕੀਤਾ ਜਾ ਰਿਹਾ ਸੀ।
ਰਾਜਿੰਦਰ ਸਿੰਘ ਇੱਥੇ ਖੜ੍ਹਾ ਆਪਣਾ ਟੈਂਕਰ ਲੈਣ ਆਇਆ ਸੀ ਅਤੇ ਗਲੀ ਵਿੱਚ ਇੱਕ ਆਲਟੋ ਕਾਰ ਖੜ੍ਹੀ ਹੋਣ ਕਾਰਨ ਰਾਸਤਾ ਬੰਦ ਹੋ ਗਿਆ। ਲਾਂਘਾ ਨਾ ਮਿਲਣ ’ਤੇ ਰਜਿੰਦਰ ਸਿੰਘ ਨੇ ਲਗਾਤਾਰ ਹਾਰਨ ਵਜਾਉਣ ’ਤੇ ਪੀਜੀ ਵਿੱਚ ਰਹਿੰਦੇ ਚਾਰ ਨੌਜਵਾਨ ਬਾਹਰ ਆ ਗਏ ਅਤੇ ਰਾਜਿੰਦਰ ਸਿੰਘ ਦੀ ਪੁੜਪੜੀ ’ਤੇ ਪਿਸਤੌਲ ਤਾਣ ਕੇ ਉਸਦੀ ਕੁੱਟਮਾਰ ਕੀਤੀ ਗਈ। ਦੇਖਦੇ ਹੀ ਦੇਖਦੇ ਹਮਲਾਵਰਾਂ ਨੇ ਕਈ ਗੋਲੀਆਂ ਵੀ ਚਲਾਈਆਂ ਗਈਆਂ। ਜਿਸ ਕਾਰਨ ਬਲੌਂਗੀ ਵਿੱਚ ਦਹਿਸ਼ਤ ਫੈਲ ਗਈ। ਬਾਅਦ ਵਿੱਚ ਜਦੋਂ ਆਸਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਜ਼ਖ਼ਮੀ ਰਾਜਿੰਦਰ ਸਿੰਘ ਨੂੰ ਤੁਰੰਤ ਸਰਕਾਰੀ ਹਸਪਤਾਲ ਫੇਜ਼-6 ਵਿੱਚ ਲਿਜਾਇਆ ਗਿਆ। ਉਸਦੇ ਸਿਰ ਵਿੱਚ ਕਈ ਟਾਂਕੇ ਲੱਗੇ ਹਨ। ਉਧਰ, ਬਲੌਂਗੀ ਦੇ ਵਸਨੀਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਬਲੌਂਗੀ ਵਿੱਚ ਆਏ ਦਿਨ ਅਪਰਾਧ ਵਧ ਰਹੇ ਹਨ। ਜਿਸ ਕਾਰਨ ਸਥਾਨ ਲੋਕ ਕਾਫ਼ੀ ਭੈਅਭੀਤ ਹਨ। ਉਨ੍ਹਾਂ ਮੰਗ ਕੀਤੀ ਕਿ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…