Share on Facebook Share on Twitter Share on Google+ Share on Pinterest Share on Linkedin ਸਿੱਖਿਆ ਵਿਭਾਗ ਦੀ ਸਕੂਲੀ ਬੱਚਿਆਂ ਦੀਆਂ ਵਰਦੀਆਂ ਦੀ ਤਕਨੀਕੀ ਟੈਂਡਰ ਬਿਡ ਸਫਲ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਦਾ ਆਰਡਰ ਛੇਤੀ ਹੀ ਜਾਰੀ ਕੀਤਾ ਜਾਵੇਗਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਫਰਵਰੀ: ਸਿੱਖਿਆ ਵਿਭਾਗ ਪੰਜਾਬ ਵੱਲੋਂ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਦੀ ਤਕਨੀਕੀ ਟੈਂਡਰ ਬਿਡ ਸਫ਼ਲ ਹੋ ਗਈ ਹੈ ਅਤੇ ਛੇਤੀ ਹੀ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਦਾ ਆਰਡਰ ਜਾਰੀ ਕਰ ਦਿੱਤਾ ਜਾਵੇਗਾ। ਅੱਜ ਦੇਰ ਸ਼ਾਮ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤੰਬਰ 2018 ਵਿੱਚ ਪ੍ਰਾਪਤ ਵਰਦੀਆਂ ਦੀ ਰਾਸ਼ੀ ਨੂੰ ਵਰਤਨ ਲਈ ਯੋਗ ਪ੍ਰਕਿਰਿਆ 2018 ਵਿੱਚ ਹੀ ਕੀਤੀ ਗਈ ਜਿਸ ਵਿੱਚ ਪ੍ਰਤੀ ਲਾਭਪਾਤਰੀ ਬਣਨ ਵਾਲੇ ਵਿਦਿਆਰਥੀ ਨੂੰ 400 ਰੁਪਏ ਤੋਂ ਵਧਾ ਕੇ 600 ਰੁਪਏ ਦੇ ਹਿਸਾਬ ਨਾਲ ਰਾਸ਼ੀ ਅਲਾਟ ਕੀਤੀ ਗਈ। 1276303 ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀਆਂ ਵਰਦੀਆਂ ਵਿੱਚ ਪਹਿਲੀ ਤੋਂ ਅੱਠਵੀਂ ਤੱਕ ਸਾਰੀਆਂ ਲੜਕੀਆਂ, ਗਰੀਬੀ ਰੇਖਾ ਤੋਂ ਥੱਲੇ ਪਰਿਵਾਰਾਂ ਦੇ ਲੜਕਿਆਂ ਤੇ ਅਨੁਸੁਚਿਤ ਜਾਤੀ/ਕਬੀਲੇ ਦੇ ਲੜਕਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ 76.57 ਕਰੋੜ ਰੁਪਏ ਦੀ ਰਾਸ਼ੀ ਨਾਲ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਲਈ ਕੇਂਦਰੀਕ੍ਰਿਤ ਪ੍ਰਕਿਰਿਆ ਕਰਨ ਲਈ ਪਹਿਲਾ ਟੈਂਡਰ ਦਿੱਤਾ ਗਿਆ। ਜਿਸ ਵਿੱਚ ਵਰਦੀਆਂ ਦੀ ਸਕੂਲਾਂ ਵਿੱਚ ਭਿੰਨਤਾ ਹੋਣ ਕਾਰਨ ਸਬੰਧਤ ਪਾਰਟੀਆਂ ਦੀ ਗਿਣਤੀ ਪੂਰੀ ਨਹੀਂ ਹੋ ਸਕੀ। ਇਸ ਤੋਂ ਬਾਅਦ ਸਕੂਲਾਂ ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਰਾਸ਼ੀ ਦੇਣ ਲਈ 31 ਦਸੰਬਰ 2018 ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ। ਜਿਸ ਲਈ 600 ਰੁਪਏ ਵਿੱਚ ਨਿਰਧਾਰਿਤ ਵਰਦੀਆਂ ਦੀਆਂ ਆਈਟਮਾਂ ਪੂਰੀਆਂ ਨਾ ਮਿਲਣ ਦੀ ਫੀਡਬੈਂਕ ਅਨੁਸਾਰ ਦੁਬਾਰਾ ਤੋਂ ਕੇਂਦਰੀਕ੍ਰਿਤ ਟੈਂਡਰ ਕਰਕੇ ਹੀ ਵਰਦੀਆਂ ਦੀ ਖਰੀਦ ਲਈ ਫੈਸਲਾ ਲਿਆ ਗਿਆ। ਇਸ ਵਾਰ ਵੀ ਤਕਨੀਕੀ ਕਾਰਨਾਂ ਈਐੱਮਡੀ (ਅਰਨੈਂਸ਼ਟ ਮਨੀ ਡਿਪਾਸਿਟ) ਕਰਕੇ ਟੈਂਡਰ ਪ੍ਰਕਿਰਿਆ ਪੂਰੀ ਨਹੀਂ ਹੋਈ ਅਤੇ ਸ਼ਾਰਟ ਟੈਂਡਰ ਜਾਰੀ ਕਰਨਾ ਪਿਆ ਜਿਸ ਦੀ ਆਖਰੀ 8 ਫਰਵਰੀ 2019 ਸੀ। ਬੁਲਾਰੇ ਨੇ ਦੱਸਿਆ ਕਿ ਇਸ ਵਾਰ ਇਹ ਪ੍ਰਕਿਰਿਆ ਦੀ ਤਕਨੀਕੀ ਟੈਂਡਰ ਬੋਲੀ ਸਫਲਤਾ ਪੂਰਵਕ ਨੇਪਰੇ ਚੜ੍ਹ ਗਈ ਹੈ। ਛੁੱਟੀ ਦੇ ਦਿਨਾਂ ਕਾਰਨ ਵਿੱਤੀ ਪ੍ਰਕਿਰਿਆ ਕੰਮਕਾਜ ਵਾਲੇ ਦਿਨ ਨੇਪਰੇ ਚੜ੍ਹਨ ਤੇ ਵਰਦੀਆਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਜਾਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ