Share on Facebook Share on Twitter Share on Google+ Share on Pinterest Share on Linkedin ਸੁਰਿੰਦਰ ਸਿੰਘ ਪੰਜਾਬ ਮੰਡੀ ਬੋਰਡ ਐਂਪਲਾਈਜ ਯੂਨੀਅਨ ਦੇ ਪ੍ਰਧਾਨ ਬਣੇ ਸੁਰਿੰਦਰ ਗਰੁੱਪ ਨੇ ਕਲੀਨ ਸਵੀਪ ਰਾਹੀ ਚੋਣਾਂ ਨੂੰ ਇੱਕ ਤਰਫ਼ਾ ਜਿੱਤਿਆ ਨਬਜ਼-ਏ-ਪੰਜਾਬ, ਮੁਹਾਲੀ, 24 ਅਗਸਤ: ਪੰਜਾਬ ਮੰਡੀ ਬੋਰਡ ਐਂਪਲਾਈਜ ਯੂਨੀਅਨ ਦੀ ਕਰੀਬ 18 ਸਾਲ ਬਾਅਦ ਹੋਈ ਚੋਣ ਵਿੱਚ ਮੁਲਾਜ਼ਮ ਆਗੂ ਸੁਰਿੰਦਰ ਸਿੰਘ ਗਰੁੱਪ ਨੇ ਕਲੀਨ ਸਵੀਪ ਕਰਦੇ ਹੋਏ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਸ ਗਰੁੱਪ ਦਾ ਹਰ ਉਮੀਦਵਾਰ ਵਿਰੋਧੀ ਉਮੀਦਵਾਰਾਂ ਤੋ ਚੰਗੀਆਂ ਵੋਟਾਂ ਨਾਲ ਜਿੱਤਿਆ। ਪੰਜਾਬ ਮੰਡੀ ਬੋਰਡ ਵਿੱਚ ਚੋਣਾਂ ਦਾ ਅਮਲ ਸ਼ਾਤੀਮਈ ਮਾਹੌਲ ਵਿੱਚ ਨੇਪਰੇ ਚੜ੍ਹਿਆਂ। ਜਿਸ ਵਿੱਚ ਸੁਰਿੰਦਰ ਸਿੰਘ ਗਰੁੱਪ ਵੱਲੋਂ ਸੁਰਿੰਦਰ ਸਿੰਘ ਨੇ ਪ੍ਰਧਾਨ, ਗੁਰਪ੍ਰੀਤ ਸਿੰਘ ਨੇ ਮੀਤ ਪ੍ਰਧਾਨ, ਮੁਕੇਸ਼ ਕੁਮਾਰ ਨੇ ਜਨਰਲ ਸਕੱਤਰ, ਹਰੀਸ਼ ਪ੍ਰਸਾਦ ਨੇ ਪ੍ਰੈਸ ਸਕੱਤਰ ਅਤੇ ਭੁਪਿੰਦਰ ਸਿੰਘ ਨੇ ਕੈਸ਼ੀਅਰ ਦੇ ਅਹੁਦੇ ਦੀ ਚੋਣ ਜਿੱਤੀ। ਸਵੇਰੇ 9 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਸ਼ਾਮ 4 ਵਜੇ ਤੱਕ ਜਾਰੀ ਰਹੀ। ਇਸ ਵਿੱਚ ਮੁੱਖ ਦਫ਼ਤਰ ਸਮੇਤ ਜ਼ਿਲ੍ਹਾ ਮੰਡੀ ਦਫ਼ਤਰਾਂ, ਕਾਰਜਕਾਰੀ ਇੰਜੀਨੀਅਰਜ਼ ਅਤੇ ਉਪ ਮੰਡਲ ਦਫ਼ਤਰਾਂ ਦੇ ਮੁਲਾਜ਼ਮਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਦੇਰ ਸ਼ਾਮ ਨਤੀਜੇ ਐਲਾਨੇ ਜਾਣ ਮਗਰੋ ਸਾਰਿਆਂ ਨੇ ਢੋਲ ਦੀ ਥਾਪ ’ਤੇ ਭੰਗੜਾ ਪਾ ਕੇ ਜਿੱਤ ਦਾ ਜਸ਼ਨ ਮਨਾਇਆ ਅਤੇ ਖ਼ੁਸ਼ੀ ਵਿੱਚ ਲੱਡੂ ਵੰਡੇ। ਇਸ ਮੌਕੇ ਨਵੇਂ ਪ੍ਰਧਾਨ ਸੁਰਿੰਦਰ ਸਿੰਘ ਨੇ ਸਮੂਹ ਮੁਲਾਜ਼ਮ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਵਾਇਆ ਕਿ ਭਵਿੱਖ ਵਿੱਚ ਉਨ੍ਹਾਂ ਦੀ ਭਲਾਈ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ