Share on Facebook Share on Twitter Share on Google+ Share on Pinterest Share on Linkedin ਸਰਵਹਿੱਤਕਾਰੀ ਸਕੂਲ ਦੇ ‘ਧਰੋਹਰ-2023‘ ਵਿੱਚ ਵਿਦਿਆਰਥੀਆਂ ਨੇ ਰੰਗ ਬੰਨ੍ਹਿਆਂ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਵਿੱਚ ਸੰਸਕ੍ਰਿਤੀ ਦਾ ਰੰਗ ਭਰਦੇ ਨੇ ਸਰਵਹਿੱਤਕਾਰ ਸਕੂਲ: ਆਭਾ ਬਾਂਸਲ ਨਬਜ਼-ਏ-ਪੰਜਾਬ, ਮੁਹਾਲੀ, 20 ਦਸੰਬਰ: ਮੁਹਾਲੀ ਦੇ ਜਤਿੰਦਰਵੀਰ ਸਰਵਹਿਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਵਿਖੇ ਬੁੱਧਵਾਰ ਨੂੰ ਸਾਲਾਨਾ ਸਮਾਰੋਹ ‘ਧਰੋਹਰ-2023-24‘ ਧੂਮਧਾਮ ਨਾਲ ਮਨਾਇਆ ਗਿਆ। ਸਵੇਰੇ 11 ਵਜੇ ਸ਼ੁਰੂ ਹੋਇਆ ਇਹ ਸਮਾਰੋਹ ਬਾਅਦ ਦੁਪਹਿਰ ਢਾਈ ਵਜੇ ਗਿੱਧੇ ਦੀ ਆਖਰੀ ਪੇਸ਼ਕਾਰੀ ਨਾਲ ਸਮਾਪਤ ਹੋਇਆ। ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਦੌਰਾਨ ਆਪਣੇ ਸਾਹਿਤਕ ਅਤੇ ਸੰਗੀਤਕ ਗੁਣਾਂ ਦਾ ਚੰਗਾ ਮੁਜ਼ਾਹਰਾ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਮੁੱਖ ਮਹਿਮਾਨ ਆਭਾ ਬਾਂਸਲ ਉਦਯੋਗਪਤੀ ਅਤੇ ਮੈਨੇਜਿੰਗ ਡਾਇਰੈਕਟਰ ਕੇਐੱਫਟੀ ਪ੍ਰਾਈਵੇਟ ਲਿਮਟਿਡ ਮੁਹਾਲੀ ਨੇ ਸਕੂਲ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਸੁਭਾਸ਼ ਮਹਾਜਨ ਅਤੇ ਪ੍ਰਧਾਨਗੀ ਦੀਪਕ ਬਾਂਸਲ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਕੂਲ ਦੇ ਪ੍ਰਿੰਸੀਪਲ ਵਿਜੇ ਆਨੰਦ ਨੇ ਸਾਲਾਨਾ ਪ੍ਰਗਤੀ ਅਤੇ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕਰਦਿਆਂ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਦੀ ਕਾਮਨਾ ਤੇ ਅਧਿਆਪਕਾਂ ਵੱਲੋਂ ਕੀਤੀਆਂ ਚੰਗੀਆਂ ਤਿਆਰੀਆਂ ਦੀ ਵਧਾਈ ਦਿੱਤੀ। ਸਮਾਗਮ ਦੀ ਸ਼ੁਰੂਆਤ ਭਗਵਾਨ ਗਣੇਸ਼ ਨਾਲ ਹੋਈ। ਉਪਰੰਤ ਸ੍ਰੀਮਤੀ ਆਭਾ ਬਾਂਸਲ ਨੇ ਕਿਹਾ ਕਿ ਵਾਤਾਵਰਨ ਨੂੰ ਪਿਆਰ ਕਰਨਾ ਦਾ ਜੋ ਸੁਨੇਹਾ ਵਿਦਿਆਰਥੀਆਂ ਨੇ ਆਪਣੇ ਗੀਤਾਂ ਅਤੇ ਸਾਹਿਤ ਦੀਆਂ ਹੋਰਨਾਂ ਵੰਨਗੀਆਂ ਨਾਲ ਦਿੱਤਾ ਹੈ। ਉਸ ਤੋਂ ਹਰੇਕ ਸ਼ਖ਼ਸ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਬੱਚੇ ਕੱਲ੍ਹ ਦਾ ਭਵਿੱਖ ਹਨ। ਇਸ ਲਈ ਵਿਦਿਆਰਥੀਆਂ ਵਿੱਚ ਉੱਦਮੀ ਤੇ ਭਾਸ਼ਣ ਕਲਾ ਦੇ ਗੁਣ ਭਰਨ ਲਈ ਪ੍ਰਬੰਧਕੀ ਕਮੇਟੀ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸ੍ਰੀਮਤੀ ਆਭਾ ਬਾਂਸਲ ਨੇ ਕਿਹਾ ਕਿ ਸਰਵਹਿੱਤਕਾਰੀ ਸਕੂਲ ਕੇਵਲ ਸਿੱਖਿਆ ਹੀ ਨਹੀਂ, ਬਲਕਿ ਵਿਦਿਆਰਥੀਆਂ ਨੂੰ ਆਪਣੇ ਦੇਸ਼ ਦੀ ਮਿੱਟੀ ਨਾਲ ਜੋੜ ਕੇ ਰੱਖਣ ਦਾ ਪਾਠ ਪੜ੍ਹਾਉਂਦੇ ਹਨ। ਉਨ੍ਹਾਂ ਪ੍ਰੋਗਰਾਮ ਵਿਚ ਹਿੱਸਾ ਲੈ ਰਹੇ ਵਿਦਿਆਰਥੀਆਂ ਦੇ ਵਿਸ਼ੇਸ਼ ਸਨਮਾਨ ਲਈ 21 ਹਜ਼ਾਰ ਰੁਪਏ ਸਕੂਲ ਮੈਨੇਜਮੈਂਟ ਨੂੰ ਭੇਟ ਕੀਤੇ। ਆਪਣੇ ਸੰਬੋਧਨ ਵਿੱਚ ਸੁਭਾਸ਼ ਮਹਾਜਨ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਸਿੱਖਿਆ ਪ੍ਰਣਾਲੀ ਦਾ ਮੂੰਹ-ਮੁਹਾਂਦਰਾ ਬਦਲ ਰਿਹਾ, ਜਿੱਥੇ ਵਿਦਿਆਰੀਥੀਆਂ ਨੂੰ ਕੇਵਲ ਪੜ੍ਹਈ ਹੀ ਨਹੀਂ ਚੁਨੌਤੀਆਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਇਸ ਦੌਰਾਨ ਵਿਦਿਆਰਥੀ ਸਮਾਜ ਦੇ ਵਰਤਾਰੇ ਬਾਰੇ ਆਪਣੇ ਸਮਝ ਵਿਕਤਸ ਕਰਨ ਲਈ ਵੀ ਹੰਭਲਾ ਮਾਰ ਰਿਹਾ ਹੁੰਦਾ ਹੈਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਮਝ ਤੇ ਦਿਲਚਸਪੀ ਦੇਖ ਕੇ ਹੀ ਉਨ੍ਹਾਂ ਦੇ ਭਵਿੱਖ ਦਾ ਫ਼ੈਸਲਾ ਕਰਨਾ ਚਾਹੀਦਾ ਹੈ। ਪ੍ਰੋਗਰਮ ਦੇ ਆਖਰੀ ਵਿੱਚ ਸਕੂਲ ਦੇ ਪ੍ਰਧਾਨ ਅਸ਼ੋਕ ਜੈਨ ਨੇ ਪਹੁੰਚੇ ਹੋਏ ਮਹਿਮਾਨਾਂ ਤੇ ਮਾਪਿਆਂ ਦਾ ਧੰਨਵਾਦ ਕੀਤਾ। ਸਾਲਾਨਾ ਪ੍ਰੋਗਰਾਮ ਵਿੱਚ ਹਰੇਕ ਵਿਦਿਆਰਥੀ ਨੇ ਸੰਗੀਤ, ਡਾਂਸ ਪ੍ਰਦਰਸ਼ਨ ਅਤੇ ਨਾਟਕ ਦੇ ਵੱਖੋ-ਵੱਖਰੇ ਢੰਗਾਂ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਈਵ-ਟੀਜਿੰਗ ਤੇ ਐਕਸ਼ਨ ਗੀਤ, ਸਵੱਛਤਾ ਅਭਿਆਨ, ਪ੍ਰਾਚੀਨਤਾ ਅਤੇ ਆਧੁਨਿਕਤਾ ਵਿਚਕਾਰ ਝਲਕ, ਸਿੱਖਿਆ ’ਤੇ ਸਕਿੱਟ, ਲਿੰਗ-ਭੇਦਭਾਵ, ਸੋਸ਼ਲ- ਮੀਡੀਆ ਦੇ ਮਾੜੇ ਪ੍ਰਭਾਵਾਂ, ਨੁੱਕੜ ਨਾਟਕ (ਧਰਤੀ ਬਚਾਓ), ਭੰਗੜੇ ਅਤੇ ਗਿੱਧੇ ਨੇ ਦਰਸ਼ਕਾਂ ਦੇ ਦਿਲਾਂ ’ਤੇ ਅਮਿੱਟ ਛਾਪ ਛੱਡੀ। ਗਿੱਧੇ ਦੀਆਂ ਬੋਲੀਆਂ ਰਾਹੀਂ ਮਾਪਿਆਂ ਦਾ ਸਤਿਕਾਰ ਕਰਨ ਅਤੇ ਬੱਚਿਆਂ ਨੂੰ ਵਿਦੇਸ਼ ਨਾ ਭੇਜਣ ਆਦਿ ਦੇ ਸੰਦੇਸ਼ ਦਿੱਤੇ ਗਏ। ਇਸ ਮੌਕੇ ਅਸ਼ੋਕ ਜੈਨ (ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ), ਅਨੁਰਾਗ ਬਿਆਲਾ (ਪ੍ਰਬੰਧਕ) ਅਤੇ ਹੋਰ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ