Share on Facebook Share on Twitter Share on Google+ Share on Pinterest Share on Linkedin ਗਿਆਨ ਜਯੋਤੀ ਸਕੂਲ ਦੇ ਵਿਦਿਆਰਥੀਆਂ ਨੇ ਲਘੂ ਫ਼ਿਲਮ ਵਿੱਚ ਬੈੱਸਟ ਸਾਊਂਡ ਡਿਜ਼ਾਈਨ ਦਾ ਐਵਾਰਡ ਜਿੱਤਿਆਂ ਨਬਜ਼-ਏ-ਪੰਜਾਬ, ਮੁਹਾਲੀ, 19 ਫਰਵਰੀ: ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਦੇ ਉੱਭਰਦੇ ਫ਼ਿਲਮ ਨਿਰਮਾਤਾਵਾਂ ਨੇ ਲਘੂ ਫ਼ਿਲਮ ‘‘ਦਿ ਗਾਈਡਿੰਗ ਲਾਈਟ’’ ’ਤੇ ਸਿਨੇਮਾਸਟ੍ਰੋ ਟੇਕ ਪੰਜਵੇਂ ਮੈਗਾ ਫ਼ਿਲਮ ਫ਼ੈਸਟੀਵਲ ਵਿੱਚ ਸਰਵੋਤਮ ਸਾਊਂਡ ਡਿਜ਼ਾਈਨ ਐਵਾਰਡ ਜਿੱਤਿਆ ਹੈ। ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਅੰਦਰ ਛੁਪੀ ਪ੍ਰਤਿਭਾਵਾਂ ਨੂੰ ਉਜਾਗਰ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ ਅਤੇ ਭਵਿੱਖ ਵਿੱਚ ਹੋਰ ਨਵੀਆਂ ਪੁਲਾਂਘਾਂ ਪੁੱਟਣ ਅਤੇ ਉਚਾਈਆਂ ਨੂੰ ਛੂਹਣ ਦਾ ਟੀਚਾ ਮਿਥਿਆ ਹੈ। ਇਹ ਮਾਣਮੱਤਾ ਐਵਾਰਡ ਦਿ ਗਾਈਡਿੰਗ ਲਾਈਟ ਨਾਮਕ ਲਘੂ ਫ਼ਿਲਮ ਦੇ ਨਿਰਦੇਸ਼ਨ ਲਈ ਕਿਰਤੀ ਸਿੰਘ ਅਤੇ ਸਰਗੁਣ ਕੌਰ ਨੇ ਹਾਸਲ ਕੀਤਾ। ਇਸ ਲਘੂ ਫ਼ਿਲਮ ਦੇ ਕੋਰੀਓਗਰਾਫ਼ਰ ਸਕੂਲ ਦੇ ਵਿਦਿਆਰਥੀ ਤਮੰਨਾ ਅਤੇ ਅਮਨਜੋਤ ਕੌਰ ਫ਼ਿਲਮ ਵਿੱਚ ਬਿਹਤਰੀਨ ਡਾਂਸ ਪੇਸ਼ਕਾਰੀ ਰਾਹੀਂ ਇਸ ਫ਼ਿਲਮ ਨੂੰ ਹੋਰ ਰੁਮਾਂਚਿਤ ਬਣਾਇਆ ਹੈ ਜਦਕਿ ਸਾਧਵੀ ਸਤੀਜਾ ਦੀ ਸਿਨੇਮੈਟੋਗ੍ਰਾਫੀ ਹਰ ਪਲ ਨੂੰ ਸੁੰਦਰਤਾ ਨਾਲ ਕੈਪਚਰ ਕਰਦੀ ਨਜ਼ਰ ਆਈ। ਇਸ ਲਘੂ ਫ਼ਿਲਮ ਦੇ ਮੁੱਖ ਕਲਾਕਾਰ ਜੀਆ, ਪ੍ਰਾਚੀ, ਜੈਸਮੀਨ ਅਤੇ ਵਿਧੀ ਸਨ। ਜਿਨ੍ਹਾਂ ਸਕਰੀਨ ’ਤੇ ਕਹਾਣੀ ਦੇ ਪਾਤਰਾਂ ਨੂੰ ਜਿਉਂਦਾ ਕਰ ਦਿੱਤਾ। ਇਸ ਫ਼ਿਲਮ ਦੇ ਸਾਊਂਡ ਡਿਜ਼ਾਈਨਰ ਅਨਾਹਿਤ ਪੰਡਯਾ ਸਨ। ਗਿਆਨ ਜਯੋਤੀ ਸਕੂਲ ਦੀ ਸੰਸਥਾਪਕ ਤੇ ਡਾਇਰੈਕਟਰ ਰਣਜੀਤ ਬੇਦੀ ਅਤੇ ਪ੍ਰਿੰਸੀਪਲ ਗਿਆਨ ਜੋਤ ਨੇ ਵਿਦਿਆਰਥੀ ਦੀ ਇਸ ਸਫਲਤਾ ਲਈ ਸਾਰਿਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਗਿਆਨ ਜੋਤ ਨੇ ਵਿਦਿਆਰਥੀਆਂ ਨੂੰ ਆਪਣੇ ਉੱਜਵਲ ਭਵਿੱਖ ਲਈ ਹੋਰ ਸਖ਼ਤ ਮਿਹਨਤ ਕਰਨ ਲਈ ਵੀ ਪ੍ਰੇਰਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ