Share on Facebook Share on Twitter Share on Google+ Share on Pinterest Share on Linkedin ਖੇਡਾਂ ਵਤਨ ਪੰਜਾਬ ਦੀਆਂ: ਪੰਜਾਬ ਵਿੱਚ ਬਣਿਆ ਖੇਡਾਂ ਨੂੰ ਲੈ ਕੇ ਸਾਜਗਾਰ ਮਾਹੌਲ: ਕੁਲਵੰਤ ਸਿੰਘ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਕੀਤਾ 5ਵੇਂ ਕਬੱਡੀ ਕੱਪ ਦਾ ਪੋਸਟਰ ਰਿਲੀਜ਼ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਮੈਂਬਰਾਂ ਨੇ ‘ਆਪ’ ਵਿਧਾਇਕ ਨਾਲ ਕੀਤੀ ਮੁਲਾਕਾਤ ਨਬਜ਼-ਏ-ਪੰਜਾਬ, ਮੁਹਾਲੀ, 10 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਨਾਂ ਹੇਠ ਪੰਜਾਬ ਦੇ ਵਿੱਚ ਖੇਡਾਂ ਅਤੇ ਖਿਡਾਰੀਆਂ ਦੇ ਲਈ ਸਾਜਗਾਰ ਮਾਹੌਲ ਤਿਆਰ ਕਰਨ ਲਈ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਮੁਹਾਲੀ ਵਿਧਾਨ ਸਭਾ ਹਲਕੇ ਸਮੇਤ ਸਮੁੱਚੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀ ਆਪਣਾ ਵੱਧ ਤੋਂ ਵੱਧ ਸਮਾਂ ਖੇਡ ਮੈਦਾਨ ਵਿੱਚ ਦੇ ਰਹੇ ਹਨ। ਇਹ ਗੱਲ ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਸੈਕਟਰ-79 ਸਥਿਤ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵਲਫੇਅਰ ਕਲੱਬ ਵੱਲੋਂ ਮੌਲੀ ਬੈਦਵਾਨ (ਸੈਕਟਰ-81) ਨੇੜੇ ਐਨਏਬੀਆਈ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ 5ਵੇਂ ਕਬੱਡੀ ਕੱਪ ਟੂਰਨਾਮੈਂਟ ਦਾ ਪੋਸਟਰ ਰਿਲੀਜ਼ ਕੀਤਾ। ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਵਿੱਚ ਖੇਡ ਪ੍ਰੇਮੀਆਂ ਵੱਲੋਂ ਵੱਡੀ ਪੱਧਰ ’ਤੇ ਖੇਡ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਟੂਰਨਾਮੈਂਟ ਦੇ ਮੁੱਖ ਮਹਿਮਾਨ ਵਿਧਾਇਕ ਕੁਲਵੰਤ ਸਿੰਘ ਹੋਣਗੇ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਦਾ ਉਦਘਾਟਨ 16 ਜਨਵਰੀ ਨੂੰ ਉਮਰਾਓ ਸਿੰਘ ਯੂਕੇ, ਬੀ.ਕੇ ਗੋਇਲ ਸਰਪੰਚ ਪਿੰਡ ਮੌਲੀ ਬੈਦਵਾਨ ਵੱਲੋਂ ਕੀਤਾ ਜਾਵੇਗਾ, ਜਦੋਂਕਿ ਇਨਾਮਾਂ ਦੀ ਵੰਡ ਆਪ ਆਗੂ ਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਕਰਨਗੇ। ਦੂਜੇ ਦਿਨ 17 ਜਨਵਰੀ ਨੂੰ ਖੇਡ ਟੂਰਨਾਮੈਂਟ ਦਾ ਉਦਘਾਟਨ ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਮੌਲੀ ਵੱਲੋਂ ਕੀਤਾ ਜਾਵੇਗਾ, ਜਦੋਂਕਿ ਮੈਚਾਂ ਦਾ ਉਦਘਾਟਨ ਰਜਿੰਦਰ ਸਿੰਘ ਯੂਐਸਏ, ਕੁਲਦੀਪ ਸਿੰਘ ਸਾਬਕਾ ਡਿਪਟੀ ਮੇਅਰ ਚੰਡੀਗੜ੍ਹ ਕਰਨਗੇ। ਸ਼ਾਮ ਨੂੰ ਇਨਾਮਾਂ ਦੀ ਵੰਡ ਅਤੇ ਪ੍ਰਧਾਨਗੀ ਸਰਤਾਜ ਸਿੰਘ ਗਿੱਲ ਖੇਡ ਪ੍ਰਮੋਟਰ ਕਰਨਗੇ। ਵਿਧਾਇਕ ਕੁਲਵੰਤ ਸਿੰਘ ਦੇ ਨਾਲ ਮੁਲਾਕਾਤ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਯੂਐਸਏ, ਹਰਮੇਸ਼ ਸਿੰਘ ਕੁੰਭੜਾ, ਖੇਡ ਪ੍ਰਮੋਟਰ ਫੂਲਰਾਜ ਸਿੰਘ, ਮੱਖਣ ਸਿੰਘ ਕਜਹੇੜੀ, ਭੁਪਿੰਦਰ ਸਿੰਘ ਭਿੰਦਾ, ਹਰਜੋਤ ਸਿੰਘ ਗੱਬਰ-(ਇੰਟਰਨੈਸ਼ਨਲ ਖਿਡਾਰੀ), ਮਿੱਠੂ ਸਰਪੰਚ ਮੌਲੀ ਬੈਦਵਾਨ, ਜਸਵੀਰ ਸਿੰਘ ਜੱਸੂ ਮੋਲੀ ਬੈਦਵਾਨ (ਇੰਟਰਨੈਸ਼ਨਲ ਖਿਡਾਰੀ), ਗੁਰਮੀਤ ਸਿੰਘ ਮੌਲੀ ਬੈਦਵਾਨ (ਇੰਟਰਨੈਸ਼ਨਲ ਖਿਡਾਰੀ), ਅਮਰਜੀਤ ਸਿੰਘ ਬੈਦਵਾਨ, ਮਾ. ਸੁਖਵਿੰਦਰ ਸਿੰਘ, ਮਾ. ਬਲਰਾਜ ਸਿੰਘ, ਗੁਰਚਰਨ ਸਿੰਘ ਕੈਨੇਡਾ ਅਤੇ ਅਜੀਤ ਸਿੰਘ ਸੰਧੂ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ