Share on Facebook Share on Twitter Share on Google+ Share on Pinterest Share on Linkedin ਸਿੱਧੂ ਫਾਉਂਡੇਸ਼ਨ: ਆਰਐਮਸੀ ਪੁਆਇੰਟਾਂ ’ਤੇ ਕੂੜੇ ਤੋਂ ਖਾਦ ਬਣਾਉਣ ਦਾ ਨਵਾਂ ਉਪਰਾਲਾ: ਬਲਬੀਰ ਸਿੱਧੂ ਮੁਹਾਲੀ ਹਲਕੇ ਵਿੱਚ ਕੂੜੇ ਦੇ ਢੇਰਾਂ ’ਤੇ ਕੀਤਾ ਜਾਵੇਗਾ ਸਪਰੇਅ, ਕਿਚਨ ਵੇਸਟ ਹੋ ਜਾਵੇਗਾ ਖਾਦ ’ਚ ਤਬਦੀਲ: ਸਿੱਧੂ ਟਰਾਇਲ ਦੇ ਤੌਰ ’ਤੇ ਮਟੌਰ ਦੇ ਆਰਐਮਸੀ ਡੰਪਿੰਗ ਪੁਆਇੰਟ ’ਤੇ ਕੀਤਾ ਗਿਆ ਸਪਰੇਅ: ਬਲਬੀਰ ਸਿੱਧੂ ਨਬਜ਼-ਏ-ਪੰਜਾਬ, ਮੁਹਾਲੀ, 13 ਮਾਰਚ: ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਬਣਾਏ ਗਏ ਸਿੱਧੂ ਫਾਊਂਡੇਸ਼ਨ ਵੱਲੋਂ ਅੱਜ ਇੱਕਲਾ ਉਪਰਾਲਾ ਕਰਦੇ ਹੋਏ ਮੁਹਾਲੀ ਵਿੱਚੋਂ ਕੂੜੇ ਨੂੰ ਖਾਦ ਵਿੱਚ ਬਦਲਣ ਲਈ ਇੱਕ ਵਿਸ਼ੇਸ਼ ਤਰੀਕੇ ਦੇ ਸਪਰੇ ਦਾ ਐਕਸਪੈਰੀਮੈਂਟ ਸੈਕਟਰ-71 ਦੇ ਆਰਐਮਸੀ ਪੁਆਇੰਟ ਉੱਤੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ’ਤੇ ਮਾਹਰ ਵੀ ਮੌਜੂਦ ਸਨ, ਜਿਨ੍ਹਾਂ ਨੇ ਸਪਰੇਅ ਕਰਵਾਇਆ। ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ,’’ ਅਸੀਂ ਟਰਾਇਲ ਦੇ ਤੌਰ ’ਤੇ ਇਹ ਸਪਰੇਅ ਇੱਥੇ ਕੂੜੇ ਉੱਪਰ ਕਰਵਾਇਆ ਹੈ, ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਨਾਲ ਮੱਖੀ ਮੱਛਰ ਮਰਦੇ ਨਹੀਂ ਸਗੋਂ ਕੂੜੇ ਉੱਪਰ ਆਉਣਾ ਬੰਦ ਕਰ ਦਿੰਦੇ ਹਨ। ਕੁਝ ਦਿਨਾਂ ਵਿੱਚ ਹੀ ਇਹ ਕੂੜਾ ਵੀ ਖਾਦ ਵਿੱਚ ਤਬਦੀਲ ਹੋ ਜਾਂਦਾ ਹੈ’’। ਉਨ੍ਹਾਂ ਕਿਹਾ ਕਿ ਇੱਥੇ ਦੋ ਚਾਰ ਦਿਨਾਂ ਬਾਅਦ ਮੁੜ ਸਪਰੇ ਕਰਵਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਸਾਰੇ ਕੂੜੇਦਾਨਾਂ ਅਤੇ ਪੂਰੇ ਹਲਕੇ ਵਿੱਚ ਵੱਖ-ਵੱਖ ਥਾਵਾਂ ਤੇ ਇਕੱਠੇ ਹੁੰਦੇ ਕੂੜੇ ਉੱਪਰ ਇਹ ਸਪਰੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਕੂੜਾ ਵੀ ਬਹੁਤ ਜਿਆਦਾ ਕੱਟ ਕੇ ਖਾਦ ਵਿੱਚ ਤਬਦੀਲ ਹੋ ਜਾਵੇਗਾ ਤੇ ਇਸ ਨਾਲ ਕੂੜੇ ਦੀ ਸਮੱਸਿਆ ਵੀ ਵੱਡੇ ਪੱਧਰ ਤੇ ਹੱਲ ਹੋਵੇਗੀ। ਇਸ ਮੌਕੇ ਬਲਬੀਰ ਸਿੱਧੂ ਦੇ ਨਾਲ ਹਾਜ਼ਰ ਮਾਹਰ ਚੰਦਰ ਮੁਖੀ ਨੇ ਕਿਹਾ,’’ਇਹ ਸਪਰੇਅ ਕਿਚਨ ਵੇਸਟ ਦੇ ਉੱਪਰ ਕੰਮ ਕਰਦਾ ਹੈ ਅਤੇ ਦੋ ਤਿੰਨ ਸਪਰੇਆਂ ਤੋਂ ਬਾਅਦ ਇਹ ਕਿਚਨ ਵੇਸਟ ਪੂਰੀ ਤਰ੍ਹਾਂ ਖਾਦ ਵਿੱਚ ਤਬਦੀਲ ਹੋ ਜਾਂਦਾ ਹੈ’’। ਉਨ੍ਹਾਂ ਕਿਹਾ ਕਿ ਪਹਿਲੀ ਸਪਰੇ ਤੋਂ ਬਾਅਦ ਹੀ ਇਸ ਕੂੜੇ ਤੋਂ ਬਦਬੂ ਆਉਣੀ ਬੰਦ ਹੋ ਜਾਂਦੀ ਹੈ ਅਤੇ ਨਾਲ ਹੀ ਮੱਖੀ ਮੱਛਰ ਵੀ ਆਉਣਾ ਬੰਦ ਹੋ ਜਾਂਦੇ ਹਨ ਕਿਉਂਕਿ ਇਹ ਕੂੜਾ ਉਹਨਾਂ ਦੇ ਖਾਣ ਲਾਇਕ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ,’’ਪਲਾਸਟਿਕ ਕੰਚ ਜਾਂ ਮਿੱਟੀ ਨੂੰ ਇਹ ਸਪਰੇ ਡੀਕੰਪੋਜ਼ ਨਹੀਂ ਕਰਦਾ ਪਰ ਕਿਚਨ ਵੇਸਟ ਉੱਤੇ ਬਹੁਤ ਜ਼ਿਆਦਾ ਲਾਭਕਾਰੀ ਹੈ।’’ ਇਸ ਮੌਕੇ ਮਟੌਰ ਪਿੰਡ ਅਤੇ ਆਲੇ ਦੁਆਲੇ ਦੇ ਸੈਕਟਰਾਂ ਦੇ ਵਸਨੀਕ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ