ਸੀਨੀਅਰ ਸਿਟੀਜਨਾਂ ਨੇ ਫੇਜ਼-9 ਦੇ ਨੇਚਰ ਪਾਰਕ ਵਿੱਚ ਕੂੜੇਦਾਨ ਦੀ ਵਿਵਸਥਾ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਕਤੂਬਰ:
ਸੀਨੀਅਰ ਸਿਟੀਜਨਾਂ ਨੇ ਫੇਜ਼-9 ਦੇ ਨੇਚਰ ਪਾਰਕ ਵਿੱਚ ਕੂੜੇਦਾਨ ਦੀ ਵਿਵਸਥਾ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਸਿਟੀਜਨ ਕਰਨਲ ਟੀ ਬੀ ਐਸ ਬੇਦੀ ਨੇ ਦੱਸਿਆ ਕਿ ਇਸ ਪਾਰਕ ਵਿੱਚ ਇੱਕ ਵੀ ਕੂੜੇਦਾਨ ਦਾ ਡਿੱਬਾ ਨਹੀਂ ਸੀ। ਜਿਸ ਕਰਕੇ ਲੋਕ ਪਲਾਸਟਿਕ ਦੇ ਲਿਫਾਫੇ ਅਤੇ ਇਸਤੇਮਾਲ ਨਾ ਕਰਨ ਵਾਲਾ ਹੋਰ ਸਾਮਾਨ ਪਾਰਕ ਵਿੱਚ ਹੀ ਸੁੱਟ ਜਾਂਦੇ ਹਨ। ਜਿਸ ਦੇ ਨਾਲ ਪਾਰਕ ਦੀ ਹਾਲਤ ਬਹੁਤ ਖਰਾਬ ਲੱਗਦੀ ਸੀ। ਪਾਰਕ ਵਿਚ ਸੈਰ ਕਰਨ ਆਉਣ ਵਾਲੇ ਸੀਨੀਅਰ ਸਿਟੀਜਨਾਂ ਇਸ ਗੰਦਗੀ ਨੂੰ ਆਪਣੇ ਹੱਥਾਂ ਨਾਲ ਚੁੱਕ ਕੇ ਪਾਰਕ ਦੇ ਇੱਕ ਕੋਨੇ ਵਿੱਚ ਰੱਖ ਦਿੰਦੇ ਸਨ।
ਸੀਨੀਅਰ ਸਿਟੀਜਨ ਵੱਲੋਂ ਡਿਪਲਾਸਟ ਕੰਪਨੀ ਮੁਹਾਲੀ ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਇਸ ਪਾਰਕ ਵਿੱਚ ਕੂੜੇਦਾਨ ਦੀ ਵਿਵਸਥਾ ਕੀਤੀ। ਉਹਨਾਂ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਕੂੜਾ ਕੂੜੇਦਾਨ ਵਿਚ ਹੀ ਪਾਉਣ। ਉਹਨਾਂ ਨੇ ਨਗਰ-ਨਿਗਮ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਪਾਰਕ ਵਿਚ ਵੱਧ ਤੋਂ ਵੱਧ ਕੂੜੇਦਾਨ ਦੇ ਡਿੱਬੇ ਅਤੇ ਬੈਂਚਾਂ ਦੀ ਵਿਵਸਥਾ ਕਰਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…