ਸੀਜੀਸੀ ਲਾਂਡਰਾਂ ਦੇ ਦੋ ਐਨਸੀਸੀ ਕੈਡਿਟਾਂ ਦੀ ਨੈਸ਼ਨਲ ਸ਼ੂਟਿੰਗ ਕੈਂਪ ਲਈ ਹੋਈ ਚੋਣ

ਨਬਜ਼-ਏ-ਪੰਜਾਬ, ਮੁਹਾਲੀ, 25 ਜੁਲਾਈ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਦੇ ਦੋ ਨੈਸ਼ਨਲ ਕੈਡਿਟ ਕੌਰ (ਐਨਸੀਸੀ) ਕੈਡਿਟ ਸਲੋਨੀ ਨਾਇਕ ਅਤੇ ਕੈਡਿਟ ਚੇਤਨ ਨੂੰ ਤਿਰੂਚਿਰਾਪੱਲੀ, ਤਾਮਿਲਨਾਡੂ ਵਿਖੇ ਆਯੋਜਿਤ ਇਕ ਪ੍ਰਸਿੱਧ ਨੈਸ਼ਨਲ ਸ਼ੂਟਿੰਗ ਕੈਮ ਵਿੱਚ ਸ਼ਾਮਲ ਹੋਣ ਲਈ ਚੁਣਿਆ ਗਿਆ ਜੋ ਕਿ ਸੰਸਥਾ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇੰਟਰ ਡਾਇਰੈਕਟੋਰੇਟ ਸਪੋਰਟਸ ਸ਼ੂਟਿੰਗ ਚੈਂਪੀਅਨਸ਼ਿਪ 2024 ਵਿਚ ਵੀ ਹਿੱਸਾ ਲਿਆ ਸੀ ਅਤੇ ਚੰਗਾ ਪ੍ਰਦਰਸ਼ਨ ਕਰ ਕੇ ਮੈਡਲ ਅਤੇ ਸਰਟੀਫਿਕੇਟ ਪ੍ਰਾਪਤ ਕੀਤੇ ਸਨ। ਇਨ੍ਹਾਂ ਪ੍ਰਾਪਤੀਆਂ ਨੇ ਭਾਰਤੀ ਰੱਖਿਆ ਬਲਾਂ ਵਿਚ ਸ਼ਾਮਲ ਹੋ ਕੇ ਆਪਣੀ ਮਾਤ ਭੂਮੀ ਦੀ ਸੇਵਾ ਕਰਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੇ ਉਨ੍ਹਾਂ ਦੇ ਇਰਾਦੇ ਨੂੰ ਹੋਰ ਮਜ਼ਬੂਤ ਕਰਨ ਵਿਚ ਮਦਦ ਕੀਤੀ।
ਬੀਟੈਕ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ (ਏਆਈਐਂਡਡੀਐਸ) ਦੀ ਪੜ੍ਹਾਈ ਕਰ ਰਹੀ ਕੈਡੇਟ ਸਲੋਨੀ ਨਾਇਕ ਅਤੇ ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨਜ਼ (ਬੀਸੀਏ) ਦੇ ਿਵਿਦਆਰਥੀ ਕੈਡੇਟ ਚੇਤਨ ਨੇ ਕੈਂਪ ਦੌਰਾਨ ਮਿਸਾਲੀ ਹੁਨਰ ਅਤੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸੀਜੀਸੀ ਵਿਖੇ ਆਪਣੀ ਐਨਸੀਸੀ ਟਰੇਨਿੰਗ ਜ਼ਰੀਏ ਹਿੰਮਤ, ਅਨੁਸ਼ਾਸਨ, ਬਿਨ੍ਹਾਂ ਸਵਾਰਥ ਸੇਵਾ ਦੇ ਮੁੱਲਾਂ ਨੂੰ ਦਰਸਾਇਆ। ਕੈਡਿਟਾਂ ਨੇ ਲਗਾਤਾਰ ਸਮੂਹ ਪੱਧਰ, ਅੰਤਰਗਰੁੱਪ ਅਤੇ ਡਾਇਰੈਕਟੋਰੇਟ ਪੱਧਰਾਂ ਤੇ ਕਈ ਐਨਸੀਸੀ ਕੈਂਪਾਂ ਵਿੱਚ ਹਿੱਸਾ ਲਿਆ। ਊਨ੍ਹਾਂ ਦੀ ਸਖ਼ਤ ਟਰੇਨਿੰਗ, ਚੰਗੀ ਤਿਆਰੀ ਨੇ ਇਨ੍ਹਾਂ ਕੈਡਿਟਾਂ ਨੂੰ ਨੈਸ਼ਨਲ ਕੈਂਪ ਵਿੱਚ ਹਿੱਸਾ ਲੈਣ ਲਈ ਚੁਣਨ ਵਿੱਚ ਮਦਦ ਕੀਤੀ।
ਸੀਜੀਸੀ ਲਾਂਡਰਾ ਦੇ ਕੈਂਪਸ ਡਾਇਰੈਕਟਰ ਡਾ.ਪੀਐਨ ਰਿਸ਼ੀਕੇਸ਼ਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕੈਡੇਟ ਸਲੋਨੀ ਨਾਇਕ ਅਤੇ ਕੈਡੇਟ ਚੇਤਨ ਉੱਤੇ ਰਾਸ਼ਟਰੀ ਸ਼ੂਟਿੰਗ ਕੈਂਪ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਲਈ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਜਿਵੇਂ ਕਿ ਐਨਸੀਸੀ ਸਿਖਲਾਈ ਦੇ ਨਾਲ ਉਨ੍ਹਾਂ ਦੇ ਅਕਾਦਮਿਕ ਗਤੀਵਿਧੀਆਂ ਨੂੰ ਸੰਤੁਲਿਤ ਕਰਨ ਵਿੱਚ ਸਹਾਇਤਾ ਕਰਨ ਲਈ ਵਚਨਬੱਧ ਹਾਂ। ਇਹ ਪ੍ਰਾਪਤੀ ਨਾ ਸਿਰਫ਼ ਉਨ੍ਹਾਂ ਦੀ ਵਿਅਕਤੀਗਤ ਹੁਨਰ ਨੂੰ ਉਜਾਗਰ ਕਰਦੀ ਹੈ ਸਗੋਂ ਸਾਡੇ ਫੈਕਲਟੀ ਅਤੇ ਸਟਾਫ਼ ਦੇ ਸਮੂਹਿਕ ਯਤਨਾਂ ਨੂੰ ਵੀ ਦਰਸਾਉਂਦੀ ਹੈ।
ਕੈਡਿਟ ਸਲੋਨੀ ਨਾਇਕ ਨੇ ਆਪਣਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਅਕਾਦਮਿਕ ਅਤੇ ਐਨਸੀਸੀ ਸਿਖਲਾਈ ਦੋਨਾਂ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਲੋੜੀਂਦੇ ਸਰੋਤ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਸੀਜੀਸੀ ਲਾਂਡਰਾਂ ਦੀ ਧੰਨਵਾਦੀ ਹੈ। ਸਾਡੇ ਫੈਕਲਟੀ ਵੱਲੋਂ ਦਿਖਾਏ ਉਤਸ਼ਾਹ ਅਤੇ ਬੜਾਵੇ ਨੇ ਇਸ ਮੀਲ ਪੱਥਰ ਨੂੰ ਹਾਸਲ ਕਰਨ ਵਿੱਚ ਮੇਰੀ ਬਹੁਤ ਮਦਦ ਕੀਤੀ ਹੈ। ਇਸ ਦੇ ਨਾਲ ਹੀ ਕੈਡਿਟ ਚੇਤਨ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਖ਼ਤ ਐਨਸੀਸੀ ਸਿਖਲਾਈ ਦੇ ਨਾਲ ਅਕਾਦਮਿਕ ਸੰਤੁਲਨ ਬਣਾਉਣਾ ਚੁਣੌਤੀਪੂਰਨ ਸੀ, ਪਰ ਸਾਡੇ ਅਧਿਆਪਕਾਂ ਦੇ ਅਟੁੱਟ ਸਮਰਥਨ ਅਤੇ ਸੀਜੀਸੀ ਲਾਂਡਰਾਂ ਵਿਖੇ ਮੁਹੱਈਆ ਸਹੂਲਤਾਂ ਨੇ ਇਸ ਨੂੰ ਸੰਭਵ ਬਣਾਇਆ।
ਸੀਜੀਸੀ ਲਾਂਡਰਾਂ ਇੱਕ ਅਜਿਹਾ ਵਾਤਾਵਰਨ ਪ੍ਰਦਾਨ ਕਰਨ ਦੇ ਆਪਣੇ ਯਤਨਾਂ ਵਿੱਚ ਸਮਰਪਿਤ ਹੈ ਜੋ ਵਿਦਿਆਰਥੀਆਂ ਦੇ ਹੁਨਰ ਦਾ ਪਾਲਣ ਪੋਸ਼ਣ ਕਰਦਾ ਹੈ ਅਤੇ ਆਪਣੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਉੱਤਮਤਾ ਹਾਸਲ ਕਰਨ ਲਈ ਉਤਸ਼ਾਹਿਤ ਕਰਦਾ ਹੈ ਤਾਂ ਜੋ ਉਨ੍ਹਾਂ ਦਾ ਸਰਵਪੱਖੀ ਵਿਕਾਸ ਸੰਭਵ ਹੋ ਸਕੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…