ਸੈਕਟਰ-76 ਤੋਂ 80: ਅਲਾਟੀਆਂ ਨੂੰ ਅਨਹਾਂਸਮੈਂਟ ਤੇ ਵਿਆਜ ਦਾ ਮਸਲਾ ਛੇਤੀ ਹੱਲ ਕਰਾਂਗੇ: ਕੁਲਵੰਤ ਸਿੰਘ

ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ‘ਆਪ’ ਨੂੰ ਹੱਥ ਖੜੇ ਕਰਕੇ ਦਿੱਤਾ ਸਮਰਥਨ ਦਾ ਭਰੋਸਾ

ਨਬਜ਼-ਏ-ਪੰਜਾਬ, ਮੁਹਾਲੀ, 29 ਮਈ:
ਇੱਥੋਂ ਦੇ ਸੈਕਟਰ-76 ਤੋਂ 80 ਦੇ ਵਸਨੀਕਾਂ ਅਤੇ ਅਲਾਟੀਆਂ ਨੂੰ ਬੇਲੋੜੀ ਅਨਹਾਂਸਮੈਂਟ ਤੇ ਵਿਆਜ ਜਲਦੀ ਮੁਆਫ਼ ਕਰਵਾਇਆ ਜਾਵੇਗਾ ਅਤੇ ਇਸ ਮਸਲੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਯੋਗ ਪੈਰਵਾਈ ਕੀਤੀ ਜਾਵੇਗੀ। ਇਹ ਭਰੋਸਾ ਐਂਟੀ ਅਨਹਾਂਸਮੈਂਟ ਕਮੇਟੀ ਸੈਕਟਰ-76 ਤੋਂ 80 ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ਹੇਠ ਹੋਏ ਚੋਣ ਜਲਸੇ ਨੂੰ ਕਰਦਿਆਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਮਸਲੇ ਨੂੰ ਲਮਕਾਉਣ ਲਈ ਫਾਈਲ ਦੱਬ ਕੇ ਰੱਖੀ ਅਤੇ ਹੁਣ ਮਰਿਆ ਸੱਪ ‘ਆਪ’ ਸਰਕਾਰ ਦੇ ਗਲ ਪਾ ਕੇ ਉਲਟਾ ਲੋਕਾਂ ਨੂੰ ਭੜਕਾ ਰਹੇ ਹਨ।
ਕੁਲਵੰਤ ਸਿੰਘ ਨੇ ਕਿਹਾ ਕਿ ਆਪ ਸਰਕਾਰ ਲੋਕਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਨੂੰ ਤਰਜੀਹ ਦੇ ਰਹੀ ਹੈ। ਮੁੱਖ ਮੰਤਰੀ ਨੇ ਪਹਿਲੇ ਹੀ ਸਾਲ ਵਿੱਚ 45 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ, 18000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ, ਪੰਜਾਬ ਵਿੱਚ ਸਿੱਖਿਆ ਦੀ ਗੁਣਾਤਮਿਕਤਾ ਸੁਧਾਰਨ ਲਈ, ਐਮੀਨੈਂਸ ਸਕੂਲ ਖੋਲ੍ਹੇ, ਆਮ ਆਦਮੀ ਕਲੀਨਿਕਾਂ ਸਮੇਤ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ, 80 ਫੀਸਦੀ ਲੋਕਾਂ ਨੂੰ 300 ਯੂਨਿਟ ਬਿਜਲੀ ਮੁਫ਼ਤ, ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾ ਕੇ ਬਿਜਲੀ ਦੀ ਬੱਚਤ ਕੀਤੀ। ਉਨ੍ਹਾਂ ਭਰੋਸਾ ਦਿੱਤਾ ਪੰਜਾਬ ਵਿੱਚ ਅੌਰਤਾਂ ਨੂੰ 1000 ਦੀ ਥਾਂ 1100 ਰੁਪਏ ਜਲਦੀ ਮਿਲਣੇ ਸ਼ੁਰੂ ਹੋ ਜਾਣਗੇ।
ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਮਸਲੇ ਦਾ ਹੱਲ ਨਹੀਂ ਕੀਤਾ ਅਤੇ ਗਮਾਡਾ ਨੇ 2013 ਵਿੱਚ ਨਿਸ਼ਚਿਤ ਕੀਤੀ ਕੀਮਤ ਦੀ ਫਾਈਲ ਦੱਬ ਕੇ 2023 ਵਿੱਚ 4 ਗੁਣਾ ਰੇਟ ਵਧਾ ਕੇ ਲੋਕਾਂ ’ਤੇ ਬੋਝ ਪਾ ਦਿੱਤਾ। ਪਹਿਲਾਂ ਵੀ ਐਂਟੀ ਅਨਹਾਂਸਮੈਂਟ ਕਮੇਟੀ ਨੇ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨਾਲ ਮੀਟਿੰਗਾਂ ਕਰਕੇ ਮਸਲਾ ਹੱਲ ਕਰਵਾਉਣ ਦੀ ਗੁਹਾਰ ਲਾਈ ਸੀ ਪਰ ਚੋਣਾਂ ਕਾਰਨ ਦੇਰੀ ਹੋ ਗਈ। ਬਲਵਿੰਦਰ ਸਿੰਘ, ਚਰਨਜੀਤ ਕੌਰ, ਰਾਜੀਵ ਵਸ਼ਿਸ਼ਟ, ਗੁਰਦੇਵ ਸਿੰਘ ਦਿਉਲ, ਸੁਖਚੈਨ ਸਿੰਘ, ਜਰਨੈਲ ਸਿੰਘ, ਮੇਜਰ ਸਿੰਘ, ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸੇ ਦੌਰਾਨ ਮੀਟਿੰਗ ਵਿੱਚ ਪਹੁੰਚੇ ਵੱਡੀ ਗਿਣਤੀ ਲੋਕਾਂ ਨੇ ‘ਆਪ’ ਨੂੰ ਹੱਥ ਖੜੇ ਕਰਕੇ ਸਮਰਥਨ ਦੇਣ ਦਾ ਭਰੋਸਾ ਦਿੱਤਾ।

ਇਸ ਮੌਕੇ ਕਮੇਟੀ ਮੈਂਬਰ ਲਾਭ ਸਿੰਘ ਸਿੱਧੂ, ਕੌਂਸਲਰ ਹਰਜੀਤ ਸਿੰਘ ਭੋਲੂ, ਨਵਜੋਤ ਸਿੰਘ ਬਾਂਛਲ, ਜਗਜੀਤ ਕੌਰ, ਹਰਬਖ਼ਸ਼ ਸਿੰਘ, ਦਿਆਲ ਚੰਦ, ਕੁਲਦੀਪ ਸਿੰਘ, ਸਾਬਕਾ ਕੌਂਸਲਰ ਆਰਪੀ ਸ਼ਰਮਾ, ਅਵਤਾਰ ਸਿੰਘ ਮੌਲੀ, ਡਾ. ਕੁਲਦੀਪ ਸਿੰਘ, ਜਸਵੀਰ ਕੌਰ ਅੱਤਲੀ, ਜਸਪਾਲ ਸਿੰਘ ਬਿੱਲਾ, ਰਣਦੀਪ ਸਿੰਘ ਬੈਦਵਾਨ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…