Share on Facebook Share on Twitter Share on Google+ Share on Pinterest Share on Linkedin ਸਰਵਹਿੱਤ ਕਲਿਆਣ ਸੁਸਾਇਟੀ ਨੇ ਖੂਨਦਾਨ ਤੇ ਮੁਫ਼ਤ ਮੈਡੀਕਲ ਕੈਂਪ ਲਾਇਆ ਨਬਜ਼-ਏ-ਪੰਜਾਬ, ਮੁਹਾਲੀ, 16 ਮਾਰਚ: ਸਰਵਹਿੱਤ ਕਲਿਆਣ ਸੁਸਾਇਟੀ ਵੱਲੋਂ ਸਵਰਾਜ ਇੰਜਨ ਲਿਮਟਿਡ ਅਤੇ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਕਮੇਟੀ ਫੇਜ਼-11 ਤੇ ਸਹਿਯੋਗ ਨਾਲ 10ਵਾਂ ਖੂਨਦਾਨ ਅਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸਵਰਾਜ ਇੰਜਨ ਲਿਮਟਿਡ ਫੇਜ਼-9 ਦੇ ਪਲਾਂਟ ਹੈੱਡ ਰਾਕੇਸ਼ ਬਾਂਸਲ ਅਤੇ ਐਚਆਰ ਫੀਜੀਆ ਦਰੁਣਪ੍ਰਤਾਪ ਸਿੰਘ ਨੇ ਕੀਤਾ ਜਦੋਂਕਿ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਕੈਂਪ ਦਾ ਨਿਰੀਖਣ ਕੀਤਾ। ਮੇਅਰ ਜੀਤੀ ਸਿੱਧੂ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਮਹਾਦਾਨ ਹੈ। ਸਾਡੇ ਵੱਲੋਂ ਦਾਨ ਵਿੱਚ ਦਿੱਤੀ ਖੂਨ ਦੀ ਇੱਕ ਬੂੰਦ ਨਾਲ ਕਿਸੇ ਲੋੜਵੰਦ ਮਰੀਜ਼ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਸੁਸਾਇਟੀ ਦੇ ਜਨਰਲ ਸਕੱਤਰ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੈਂਪ ਦੌਰਾਨ ਡਾ. ਰਣਜੀਤ ਕੌਰ ਦੀ ਅਗਵਾਈ ਹੇਠ ਸਰਕਾਰੀ ਮੈਡੀਕਲ ਕਾਲਜ ਸੈਕਟਰ-32 ਦੀ ਟੀਮ ਨੇ 72 ਯੂਨਿਟ ਖੂਨ ਇਕੱਤਰ ਕੀਤਾ। ਕੈਂਪ ਵਿੱਚ ਹਰਕੇਸ਼ ਕੁਮਾਰ ਨੇ 74ਵੀਂ ਵਾਰ ਅਤੇ ਸੁਸਾਇਟੀ ਦੇ ਪ੍ਰਧਾਨ ਪਦਮਦੇਵ ਨੇ 52ਵੀਂ ਵਾਰ ਖੂਨਦਾਨ ਕਰਕੇ ਆਪਣਾ 52ਵਾਂ ਜਨਮ ਦਿਨ ਮਨਾਇਆ। ਮੈਡੀਕਲ ਕੈਂਪ ਦੌਰਾਨ ਡਾ. ਗੁਰਪ੍ਰੀਤ ਦੀ ਟੀਮ ਨੇ ਲੋਕਾਂ ਦੀ ਸਿਹਤ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਦਿੱਤੀਆਂ। ਰੈਡ ਕਰਾਸ ਸੁਸਾਇਟੀ ਮੁਹਾਲੀ ਦੇ ਸਕੱਤਰ ਹਰਬੰਸ ਸਿੰਘ ਦੀ ਅਗਵਾਈ ਹੇਠ ਸਾਰੇ ਖੂਨਦਾਨੀਆਂ ਨੂੰ ਵਿਸ਼ੇਸ਼ ਸਰਟੀਫਿਕੇਟ ਅਤੇ ਯਾਦਗਾਰੀ-ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕੌਂਸਲਰ ਜਸਬੀਰ ਸਿੰਘ ਮਣਕੂ, ਕੁਲਵੰਤ ਸਿੰਘ ਕਲੇਰ, ਮਾ. ਚਰਨ ਸਿੰਘ, ਸਮਾਜ ਸੇਵੀ ਗੁਰਚਰਨ ਸਿੰਘ ਭੰਵਰਾ, ਜਸਵਿੰਦਰ ਸਿੰਘ, ਲਾਭ ਸਿੰਘ ਸੈਣੀ, ਸੁਰਿੰਦਰ ਕੌਰ, ਵਕੀਲ ਧਰਮਵੀਰ ਵਸ਼ਿਸ਼ਟ, ਡਿੰਪਲ ਸੱਭਰਵਾਲ, ਮਨੀ ਕੰਡਾ, ਰਾਜੀਵ ਬਾਂਸਲ, ਹਰਕ੍ਰਿਸ਼ਨ ਸ਼ਰਮਾ, ਵਰਿੰਦਰ ਸ਼ਰਮਾ, ਰਾਜ ਪ੍ਰਤਾਪ, ਸੁਖਬੀਰ ਸਿੰਘ, ਮਨਜੀਤ ਕੌਰ, ਧੀਰਜ ਬਡੇਰਾ, ਨੀਰਜ ਬਡੇਰਾ, ਸ੍ਰੀ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਪ੍ਰਮੋਦ ਮਿਸ਼ਰਾ, ਪਵਨ ਜਗਦੰਬਾ, ਮਹੇਸ਼ ਭਾਦਤਵਾਜ, ਮਦਨ ਗੋਇਲ, ਸੰਜੀਵ ਜੋਸ਼ੀ, ਸੋਹਨ ਲਾਲ, ਬਲਜੀਤ ਸਿੰਘ, ਚੰਦਰ ਮੋਹਨ ਗੋਇਲ, ਤਰਨਜੀਤ ਸਿੰਘ, ਸ਼ਿਵ ਸ਼ਰਮਾ, ਹੀਰਾ ਸਿੰਘ, ਰਾਮ ਸਿੰਘ, ਗੋਪਾਲ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਕੈਂਪ ਨੂੰ ਸਫਲ ਬਣਾਉਣ ਲਈ ਸੁਸਾਇਟੀ ਦੇ ਪ੍ਰਧਾਨ ਪਦਮਦੇਵ ਦੀ ਅਗਵਾਈ ਵਿੱਚ ਮੀਤ ਪ੍ਰਧਾਨ ਜਸਪਾਲ ਅਗਨੀਹੋਤਰੀ, ਸੰਯੁਕਤ ਸਕੱਤਰ ਕਰਮਚੰਦ, ਖਜਾਨਚੀ ਕਮਲੇਸ਼ ਰਾਜ ਸ਼ਰਮਾ, ਉਪ ਖਜਾਨਚੀ ਰਾਕੇਸ਼ ਕੁਮਾਰ, ਆਡੀਟਰ ਵਿਜੈ ਯਾਦਵ, ਸਲਾਹਕਾਰ ਐਡਵੋਕੇਟ ਸੁਰੇਸ਼ ਕੁਮਾਰ, ਪ੍ਰੈਸ ਸਕੱਤਰ ਅਨਿਲ ਠਾਕੁਰ, ਸਭਿਆਚਾਰਕ ਸਕੱਤਰ ਮਨਪ੍ਰੀਤ ਸਿੰਘ ਸੋਢੀ, ਬਹਾਦਰ ਸੈਣੀ ਨੇ ਪੂਰਾ ਯੋਗਦਾਨ ਦਿੱਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ