ਸੰਤ ਈਸ਼ਰ ਸਿੰਘ ਸਕੂਲ ਦਾ ਦੇਵਿਸ਼ ਗਰਗ ਨਾਨ ਮੈਡੀਕਲ ਵਿੱਚ ਮੁਹਾਲੀ ਜ਼ਿਲ੍ਹੇ ਵਿੱਚ ਅੱਵਲ

ਨਬਜ਼-ਏ-ਪੰਜਾਬ, ਮੁਹਾਲੀ, 15 ਮਈ:
ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਨੇ ਦਾਅਵਾ ਕੀਤਾ ਹੈ ਕਿ ਪਿਛਲੇ ਦਿਨੀਂ ਸੀਬੀਐੱਸਈ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਅਨੁਸਾਰ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਦੇਵਿਸ਼ ਗਰਗ ਨੇ 97.6 ਫੀਸਦੀ ਅੰਕਾਂ ਨਾਨ-ਮੈਡੀਕਲ ਗਰੁੱਪ ਵਿੱਚ ਮੁਹਾਲੀ ਜ਼ਿਲ੍ਹੇ ਵਿੱਚ ਟੌਪ ਕੀਤਾ ਹੈ, ਜੋ ਮੁਹਾਲੀ ਸਮੇਤ ਸਕੂਲ ਅਤੇ ਮਾਪਿਆਂ ਲਈ ਬੜੇ ਮਾਣ ਵਾਲੀ ਗੱਲ ਹੈ।
ਸਕੂਲ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ ਦੇਵਿਸ਼ ਗਰਗ ਨੇ ਬਿਨਾਂ ਕਿਸੇ ਟਿਊਸ਼ਨ ਦੇ ਘਰ ਵਿੱਚ ਹੀ ਪੂਰੀ ਮਿਹਨਤ ਕਰਕੇ ਆਪਣਾ ਮੁਕਾਮ ਹਾਸਲ ਕੀਤਾ ਹੈ। ਉਹ ਪੜ੍ਹਾਈ ਦੇ ਨਾਲ-ਨਾਲ ਬੈਡਮਿੰਟਨ ਚੈਂਪੀਅਨ ਹੈ ਅਤੇ ਭਵਿੱਖ ਵਿੱਚ ਉਸ ਦਾ ਸੁਪਨਾ ਇੱਕ ਹੋਣਹਾਰ ਇੰਜੀਨੀਅਰ ਬਣਨ ਦਾ ਹੈ। ਸੋਸ਼ਲ ਮੀਡੀਆ ’ਤੇ ਐਕਟਿਵ ਹੋਣ ਦੇ ਬਾਵਜੂਦ ਵੀ ਜੇਈਈ ਮੇਨ ਵਿੱਚ ਉਸ ਨੇ 133ਵਾਂ ਰੈਂਕ ਹਾਸਲ ਕੀਤਾ। ਉਸਨੇ ਗਣਿਤ ਵਿੱਚ 99 ਫੀਸਦੀ, ਫਿਜ਼ਿਕਸ ਵਿੱਚ 100 ਫੀਸਦੀ ਅਤੇ ਬਾਕੀ ਪੰਜ ਵਿਸ਼ਿਆਂ ਦੇ ਨਾਲ-ਨਾਲ ਇਕਨਾਮਿਕਸ ਨੂੰ ਵੀ ਡਿਸਟਿਕਸ਼ਨ ਵਿੱਚ ਪਾਸ ਕੀਤਾ। ਉਹ ਪੜ੍ਹਾਈ ਦੇ ਨਾਲ-ਨਾਲ ਹਰ ਖੇਤਰ ਵਿੱਚ ਤਰੱਕੀ ਕਰ ਰਿਹਾ ਹੈ। ਦੇਵਿਸ਼ ਨੇ ਦੱਸਿਆ ਕਿ ਉਸ ਦੀ ਸਫਲਤਾ ਪਿੱਛੇ ਉਸਦਾ ਲਗਾਤਾਰ ਅਭਿਆਸ ਅਤੇ ਸਖ਼ਤ ਮਿਹਨਤ ਹੈ। ਜਿਸ ਕਾਰਨ ਉਹ ਇਹ ਮੁਕਾਮ ਹਾਸਲ ਕਰ ਸਕਿਆ ਹੈ। ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਅਤੇ ਡਾਇਰੈਕਟਰ ਪਵਨਦੀਪ ਕੌਰ ਗਿੱਲ ਨੇ ਦੇਵਿਸ਼ ਗਰਗ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੱੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਦੇਵਿਸ਼ ਇਲਾਕੇ ਵਿੱਚ ਬਾਕੀ ਵਿਦਿਆਰਥੀ ਲਈ ਇੱਕ ਉਦਾਹਰਨ ਹੈ, ਜਿਸ ਤੋਂ ਸਾਰੇ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…