ਦੁਧਾਰੂ ਪਸ਼ੂਆਂ ਵਿੱਚ ਸੈਕਸਡ ਸੀਮਨ ਵਰਤਣਾ ਫਾਇਦੇਮੰਦ ’ਤੇ ਸੁਰੱਖਿਅਤ

ਬਲਵਿੰਦਰ ਅੌਲਖ ਨੂੰ ਆਪਣੇ ਦਾਅਵਿਆਂ ਨੂੰ ਸਹੀ ਸਿੱਧ ਕਰਨ ਦੀ ਚੁਨੌਤੀ

ਨਬਜ਼-ਏ-ਪੰਜਾਬ, ਮੁਹਾਲੀ, 28 ਮਈ:
ਸੀਨੀਅਰ ਵੈਟਸ ਐਸੋਸੀਏਸ਼ਨ ਨੇ ਕਥਿਤ ਅਖੌਤੀ ਵਿਗਿਆਨੀ ਡਾ. ਬਲਵਿੰਦਰ ਸਿੰਘ ਅੌਲਖ ਵੱਲੋਂ ਪਸ਼ੂਆਂ ਵਿੱਚ ਵਰਤੇ ਜਾਂਦੇ ਸੈਕਸਡ ਸੀਮਨ ਵਿਰੁੱਧ ਪਿਛਲੇ ਦਿਨੀਂ ਅਖ਼ਬਾਰਾਂ ਵਿੱਚ ਕੀਤੇ ਕੂੜ ਪ੍ਰਚਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਇਸ ਮਸਲੇ ‘ਤੇ ਪਸ਼ੂ ਪਾਲਕਾਂ ਨੂੰ ਗੁੰਮਰਾਹ ਕਰਨ ਅਤੇ ਅਫਵਾਹ ਫੈਲਾਉਣ ਵਿਰੁੱਧ ਮਹਿਕਮਾ ਪਸ਼ੂ ਪਾਲਣ ਤੋਂ ਇਸ ਤਥਾ ਕਥਿਤ ਪਸ਼ੂ ਵਿਗਿਆਨੀ ’ਤੇ ਕੇਸ ਦਰਜ ਕਰਨ ਦੀ ਕੀਤੀ ਮੰਗ ਕੀਤੀ ਹੈ।
ਪੰਜਾਬ ਸੀਨੀਅਰ ਵੈਟਸ ਐਸੋਸੀਏਸ਼ਨ ਨੇ ਅੱਜ ਇੱਥੇ ਇਸ ਮਸਲੇ ’ਤੇ ਕੀਤੀ ਆਪਣੀ ਹੰਗਾਮੀ ਮੀਟਿੰਗ ਵਿੱਚ ਉਕਤ ਵਿਗਿਆਨੀ ਵੱਲੋਂ ਕੀਤੇ ਗਏ ਝੂਠੇ ਅਤੇ ਗੁੰਮਰਾਹਕੁੰਨ ਦਾਅਵਿਆਂ ਦਾ ਗੰਭੀਰ ਨੋਟਿਸ ਲਿਆ ਹੈ। ਪਸ਼ੂ ਪਾਲਣ ਵਿਭਾਗ ਪੰਜਾਬ ਦੇ ਸਾਬਕਾ ਸੰਯੁਕਤ ਨਿਰਦੇਸ਼ਕ ਅਤੇ ਮੈਂਬਰ ਪੰਜਾਬ ਸਟੇਟ ਵੈਟਰਨਰੀ ਕੌਂਸਲ ਡਾ. ਗੁਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਬਲਬੀਰ ਸਿੰਘ ਰਾਜੇਵਾਲ ਵਰਗਾ ਕਿਸਾਨ ਆਗੂ ਜੋ ਬਹੁਤ ਸੂਝਵਾਨ ਅਤੇ ਹਮੇਸ਼ਾ ਤਰਕ ਨਾਲ ਗੱਲ ਕਰਦਾ ਸੀ, ਨੂੰ ਕਿਵੇਂ ਬੇਵਕੂਫ਼ ਬਣਾਇਆ ਜਾ ਸਕਦਾ ਹੈ। ਜ਼ਿੰਮੇਵਾਰ ਕਿਸਾਨ ਆਗੂਆਂ ਨੂੰ ਇਸ ਅਖੌਤੀ ਵਿਗਿਆਨੀ ਦੇ ਪਿਛੋਕੜ ਅਤੇ ਇਸਦੀ ਝੂਠੀ ਪਹਿਚਾਣ ਦੀ ਜਾਂਚ ਕਰਨੀ ਚਾਹੀਦੀ ਸੀ।
ਪੰਜਾਬ ਗਊ ਸੇਵਾ ਕਮਿਸ਼ਨ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਡਾ. ਨਿਤਿਨ ਗੁਪਤਾ ਅਤੇ ਪਸ਼ੂ ਪਾਲਣ ਵਿਭਾਗ ਦੇ ਸਾਬਕਾ ਨਿਰਦੇਸ਼ਕ ਡਾ. ਸੰਜੀਵ ਖੋਸਲਾ ਨੇ ਕਿਹਾ ਕਿ ਗਾਊਆਂ, ਮੱਝਾਂ ਵਿੱਚ ਸੈਕਸਡ ਸੀਮਨ ਦੀ ਵਰਤੋਂ ਕਰਨ ਨਾਲ ਸਿਰਫ਼ ਮਾਦਾ ਪਸ਼ੂ ਭਾਵ ਵੱਛੀਆਂ ਤੇ ਕੱਟੀਆਂ ਹੀ ਪੈਦਾ ਹੁੰਦੀਆਂ ਹਨ ਅਤੇ ਬੇਲੋੜੇ ਨਰ ਪਸ਼ੂ ਭਾਵ ਵੱਛਿਆਂ ਅਤੇ ਕੱਟਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ। ਜਿਸ ਨਾਲ ਦੁੱਧ ਉਤਪਾਦਨ ਅਤੇ ਕਿਸਾਨਾਂ ਦੀ ਆਰਥਿਕਤਾ ਵਿੱਚ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਦੁਨੀਆ ਦੇ ਕਈ ਹਿੱਸਿਆਂ ਵਿੱਚ ਸੈਕਸਡ ਸੀਮਨ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਭਾਰਤ ਵਿੱਚ ਇਸ ਦੀ ਵਧੇਰੇ ਮਹੱਤਤਾ ਹੈ ਕਿਉਂਕਿ ਗਊ ਹੱਤਿਆ ਰੋਕੂ ਐਕਟ ਦੇ ਤਹਿਤ ਨਰ ਵੱਛਿਆਂ ਨੂੰ ਮਾਰਨ ਦੀ ਇਜਾਜ਼ਤ ਨਹੀਂ ਹੈ। ਇਸ ਲਈ ਕਿਸਾਨਾਂ ਦੁਆਰਾ ਉਨ੍ਹਾਂ ਨੂੰ ਸੜਕਾਂ ’ਤੇ ਘੁੰਮਣ ਲਈ ਛੱਡ ਦਿੱਤਾ ਜਾਂਦਾ ਹੈ ਜੋ ਕਈ ਵਾਰ ਗੰਭੀਰ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ।
ਸਾਬਕਾ ਡਿਪਟੀ ਡਾਇਰੈਕਟਰ (ਅੰਕੜਾ) ਡਾ. ਦੇਸ਼ ਦੀਪਕ ਗੋਇਲ ਨੇ ਕਿਹਾ ਕਿ ਅੰਦਾਜ਼ਾ ਲਾਇਆ ਗਿਆ ਹੈ ਕਿ ਸੂਬੇ ਦੇ ਵੱਖ-ਵੱਖ ਕਸਬਿਆਂ ਅਤੇ ਪਿੰਡਾਂ ਵਿੱਚ 1.25 ਲੱਖ ਤੋਂ ਵੱਧ ਅਵਾਰਾ ਪਸ਼ੂ ਘੁੰਮ ਰਹੇ ਹਨ, ਜੋ ਨਾ ਸਿਰਫ਼ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਕਰਦੇ ਹਨ ਸਗੋਂ ਰੋਜ਼ਾਨਾ ਕਈ ਜਾਨਲੇਵਾ ਹਾਦਸੇ ਵੀ ਵਾਪਰਦੇ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਜਿਹੇ ਗੋਕੇ ਨਰ ਪਸੂ ਸਮਾਜ ਅਤੇ ਦੇਸ਼ ਉੱਪਰ ਬੇਲੋੜਾ ਬੋਝ ਬਣੇ ਹੋਏ ਹਨ . ਉਨ੍ਹਾਂ ਕਿਹਾ ਕਿ ਸੈਕਸ ਸੋਰਟਡ ਵੀਰਜ ਦੀ ਵਰਤੋਂ ਕਰਨ ਨਾਲ ਨਰ ਵੱਛਿਆਂ ਦੀ ਆਬਾਦੀ ਘਟੇਗੀ ਜਿਸ ਨਾਲ ਅਵਾਰਾ ਪਸ਼ੂਆਂ ਦੀ ਆਬਾਦੀ ਘਟਾਉਣ ਵਿਚ ਵੀ ਕੁਝ ਰਾਹਤ ਮਿਲੇਗੀ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…