ਮਾਨਸਿਕ ਤੌਰ ’ਤੇ ਤਣਾਅ ਮੁਕਤ ਰਹਿਣ ਲਈ ਨਿਰੰਤਰ ਯੋਗ ਅਭਿਆਸ ਜ਼ਰੂਰੀ: ਐਸਡੀਐਮ

ਟਰੇਨਰ ਸ਼ਿਵਨੇਤਰ ਸਿੰਘ ਵੱਲੋਂ ਮੁਹਾਲੀ ਵਿੱਚ ਵੱਖ-ਵੱਖ ਥਾਵਾਂ ਲਾਏ ਜਾ ਰਹੇ ਨੇ ਰੋਜ਼ਾਨਾ 6 ਯੋਗਾ ਸੈਸ਼ਨ

ਨਬਜ਼-ਏ-ਪੰਜਾਬ, ਮੁਹਾਲੀ, 21 ਮਈ:
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਨਿਰੋਈ ਸਿਹਤ ਪ੍ਰਦਾਨ ਕਰਨ ਦੇ ਮਿਸ਼ਨ ਨਾਲ ਸ਼ੁਰੂ ਕੀਤੀ ਸੀਐਮ ਦੀ ਯੋਗਸ਼ਾਲਾ ਤਹਿਤ ਲਾਏ ਜਾ ਰਹੇ ਯੋਗਾ ਸੈਸ਼ਨਾਂ ਰਾਹੀਂ ਲੋਕ ਸਿਹਤਮੰਦ ਜੀਵਨ ਅਤੇ ਤਣਾਅ ਮੁਕਤ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ। ਐਸਡੀਐਮ ਦਮਨਦੀਪ ਕੌਰ ਨੇ ਦੱਸਿਆ ਕਿ ਸ਼ਹਿਰ ਵਾਸੀ ਮੁੱਖ ਮੰਤਰੀ ਦੀ ਯੋਗਸ਼ਾਲਾ ਲਾਭ ਉੱਠਾ ਰਹੇ ਹਨ। ਇਹ ਸਾਰੀਆਂ ਯੋਗ ਕਲਾਸਾਂ ਮੁਫ਼ਤ ਲਗਾਈਆਂ ਜਾ ਰਹੀਆਂ ਹਨ, ਜਿਸ ਤਹਿਤ ਕੋਈ ਵੀ ਭਾਗੀਦਾਰ ਹਿੱਸਾ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਟਰੇਨਰ ਸ਼ਿਵਨੇਤਰ ਸਿੰਘ ਵੱਲੋਂ ਮੁਹਾਲੀ ਦੇ ਵੱਖ-ਵੱਖ ਸੈਕਟਰਾਂ ਵਿੱਚ ਰੋਜ਼ਾਨਾ 6 ਯੋਗਾ ਸੈਸ਼ਨ ਲਗਾਏ ਜਾ ਰਹੇ ਹਨ।
ਐਸਡੀਐਮ ਦਮਨਦੀਪ ਕੌਰ ਨੇ ਦੱਸਿਆ ਕਿ ਯੋਗ ਸੈਸ਼ਨਾਂ ਦੌਰਾਨ ਕੁਝ ਲੋਕ ਅਜਿਹੇ ਵੀ ਹਨ, ਜੋ ਨਿਰਵਿਘਨ ਯੋਗਾ ਕਲਾਸਾਂ ਲਗਾ ਰਹੇ ਹਨ ਅਤੇ ਉਨ੍ਹਾਂ ਨੇ ਯੋਗਾ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੈ। ਬਹੁਤ ਸਾਰੇ ਭਾਗੀਦਾਰਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਯੋਗ ਅਭਿਆਸ ਤੋਂ ਬਿਨਾਂ ਜ਼ਿੰਦਗੀ ਅਧੂਰੀ ਲਗਦੀ ਹੈ। ਯੋਗਾ ਦੇ ਰੋਜ਼ਾਨਾ ਅਭਿਆਸ ਨਾਲ ਭਾਗੀਦਾਰਾਂ ਵੱਲੋਂ ਪੁਰਾਣੀਆਂ ਬਿਮਾਰੀਆਂ ਨੂੰ ਖ਼ਤਮ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਯੋਗਾ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਪੂਰਨ ਤੌਰ ’ਤੇ ਬਦਲਾਅ ਲੈ ਆਂਦਾ ਹੈ।
ਉਨ੍ਹਾਂ ਕਿਹਾ ਕਿ ਯੋਗ ਸਾਧਕ ਬਣਨ ਲਈ ਬੱਸ ਇੱਕ ਵਾਰ ਮਨ ਨੂੰ ਧਿਆਨ ਵਿੱਚ ਲਿਆਉਣਾ ਪੈਂਦਾ ਹੈ ਅਤੇ ਉਸ ਤੋਂ ਬਾਅਦ ਯੋਗਾ ਦੇ ਸਰੀਰ ’ਤੇ ਪੈਣ ਵਾਲੇ ਚੰਗੇ ਪ੍ਰਭਾਵ ਤੋਂ ਬਾਅਦ ਯੋਗਾ ਨੂੰ ਛੱਡਣਾ ਅਸੰਭਵ ਹੋ ਜਾਂਦਾ ਹੈ। ਜ਼ਿਲ੍ਹੇ ਵਿੱਚ ਚੱਲ ਰਹੀਆਂ ਯੋਗਾ ਕਲਾਸਾਂ ਦਾ ਹਿੱਸਾ ਬਣਨ ਟੋਲ ਫ੍ਰੀ ਨੰਬਰ 7669400500 ਜਾਂ www.cmdiyogshala.punjab.gov.in ’ਤੇ ਜਾ ਲੈ ਕੇ ਜਾਣਕਾਰੀ ਲਈ ਜਾ ਸਕਦੀ ਹੈ। ਜੇ ਕੋਈ ਗਰੁੱਪ ਮੁਫ਼ਤ ਯੋਗਾ ਟਰੇਨਰ ਦੀ ਸਹੂਲਤ ਲੈਣ ਲਈ ਉਪਰੋਕਤ ਫੋਨ ਨੰਬਰ ਅਤੇ ਵੈਬਸਾਈਟ ’ਤੇ ਸੰਪਰਕ ਕਰ ਕੇ ਰਜਿਸਟਰੇਸ਼ਨ ਕਰ ਸਕਦਾ ਹੈ। ਮੁਫ਼ਤ ਟਰੇਨਰ ਦੀ ਸਹੂਲਤ ਲੈਣ ਲਈ ਕਿਸੇ ਵੀ ਨਵੇਂ ਗਰੁੱਪ ਕੋਲ ਘੱਟੋ-ਘੱਟ 25 ਮੈਂਬਰ ਹੋਣੇ ਲਾਜ਼ਮੀ ਹਨ।
ਉਨ੍ਹਾਂ ਦੱਸਿਆ ਕਿ ਟਰੇਨਰ ਸ਼ਿਵਨੇਤਰ ਸਿੰਘ ਵੱਲੋਂ ਮੁਹਾਲੀ ਵਿਖੇ ਵੱਖ-ਵੱਖ ਥਾਵਾਂ ’ਤੇ ਰੋਜ਼ਾਨਾ ਲਗਾਈਆ ਜਾਂਦੀਆਂ ਛੇ ਯੋਗਾ ਕਲਾਸਾਂ ਸਵੇਰੇ 4.40 ਤੋਂ ਸ਼ੁਰੂ ਹੋ ਕੇ ਸ਼ਾਮ 6.45 ਤੱਕ ਹੁੰਦੀਆ ਹਨ। ਟਰੇਨਰ ਸ਼ਿਵਨੇਤਰ ਸਿੰਘ ਵੱਲੋਂ ਮੁਹਾਲੀ ਵਿਖੇ ਲੋਕਲ ਪਬਲਿਕ ਪਾਰਕ ਫੇਜ਼-3ਬੀ-1 ਵਿਖੇ ਪਹਿਲੀ ਕਲਾਸ ਸਵੇਰੇ 4.40 ਤੋਂ 5.40 ਵਜੇ ਤੱਕ, ਦੂਜੀ ਕਲਾਸ ਰੋਜ਼ ਗਾਰਡਨ ਫੇਜ਼-3ਬੀ-1 ਵਿਖੇ ਸਵੇਰੇ 5.45 ਤੋਂ 6.45 ਵਜੇ ਤੱਕ, ਤੀਜੀ ਕਲਾਸ ਫੇਜ਼-4 ਪਾਰਕ ਨੰਬਰ-12 ਵਿਖੇ ਸਵੇਰੇ 6.55 ਤੋਂ 7.55 ਵਜੇ ਤੱਕ, ਚੌਥੀ ਕਲਾਸ ਫੇਜ਼-6 ਪਾਰਕ ਨੰਬਰ 23 ਵਿਖੇ ਸਵੇਰੇ 8.05 ਵਜੇ ਤੋਂ 9.05 ਵਜੇ ਤੱਕ, ਪੰਜਵੀਂ ਕਲਾਸ ਫੇਜ਼-6 ਪਾਰਕ ਨੰਬਰ-25 ਵਿਖੇ ਸ਼ਾਮ 4.40 ਤੋਂ 5.40 ਵਜੇ ਤੱਕ ਅਤੇ ਛੇਵੀਂ ਕਲਾਸ ਫੇਜ਼-6 ਪਾਰਕ ਨੰਬਰ-20 ਵਿਖੇ ਸ਼ਾਮ 5.45 ਤੋਂ 6.45 ਵਜੇ ਤੱਕ ਲਾਈ ਜਾਂਦੀ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…