ਸੋਲਖੀਆਂ ਚੈਰੀਟੇਬਲ ਹਸਪਤਾਲ ਦੇ ਕੈਂਪ ਵਿੱਚ ਰਿਕਾਰਡਤੋੜ ਮਰੀਜ਼ਾਂ ਦੀ ਜਾਂਚ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਅਪਰੈਲ:
ਨੇੜਲੇ ਪਿੰਡ ਸੋਲਖੀਆਂ ਵਿਖੇ ਨੈਸ਼ਨਲ ਹਾਈਵੇ 21 ‘ਤੇ ਸਥਿਤ ਗੁਰਦਵਾਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਸੰਤ ਬਾਬਾ ਸਰੂਪ ਸਿੰਘ ਸੋਲਖੀਆਂ ਦੀ ਦੇਖ ਰੇਖ ਵਿਚ ਸ਼ਹੀਦ ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ ਵਿਖੇ ਲਗਾਏ ਮੁਫ਼ਤ ਅੱਖਾਂ ਦੇ ਅਤੇ ਮੈਡੀਕਲ ਚੈਕਅੱਪ ਕੈਂਪ ਵਿਚ ਰਿਕਾਰਡਤੋੜ ਮਰੀਜਾਂ ਸ਼ਿਰਕਤ ਕੀਤੀ। ਇਸ ਕੈਂਪ ਦੌਰਾਨ ਡਾਕਟਰੀ ਟੀਮ ਨੇ 600 ਤੋਂ ਵੱਧ ਮਰੀਜਾਂ ਦੀ ਜਾਂਚ ਕੀਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਹੈਡ ਗ੍ਰੰਥੀ ਭਾਈ ਅਵਤਾਰ ਸਿੰਘ, ਮੈਨੇਜਰ ਸੁਖਵਿੰਦਰ ਸਿੰਘ, ਮੈਨੇਜਰ ਭਾਈ ਧਰਮਵੀਰ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਮੈਡੀਸ਼ਨ ਵਿਭਾਗ ਦੇ ਡਾਕਟਰਾਂ ਨੇ ਸਾਢੇ ਤਿੰਨ ਸੌ ਮਰੀਜਾਂ ਦਾ ਚੈਕਅੱਪ ਅਤੇ ਡਾਇਗਨੌਜ ਕੀਤਾ ਗਿਆ ਤੇ ਅੱਖਾਂ ਦੇ ਵਿਭਾਗ ਵਿਚ ਢਾਈ ਸੌ ਤੋਂ ਵੱਧ ਮਰੀਜਾਂ ਦੀ ਜਾਂਚ ਕੀਤੀ ਅਤੇ ਲੋੜਵੰਦ ਮਰੀਜਾਂ ਨੂੰ ਗੁਰਦਵਾਰਾ ਸਾਹਿਬ ਵੱਲੋਂ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਚਿੱਟੇ ਮੋਤੀਏ ਵਾਲੇ ਮਰੀਜਾਂ ਦੇ ਅਪ੍ਰੇਸ਼ਨ 23 ਅਪ੍ਰੈਲ ਐਤਵਾਰ ਨੂੰ ਗੁਰਦਵਾਰਾ ਸਾਹਿਬ ਵਿਚ ਬਣਾਏ ਆਧੁਨਿਕ, ਇੰਪੋਟਿਡ ਮਸ਼ੀਨਾਂ ਨਾਲ ਅਪ੍ਰੇਸ਼ਨ ਥੀਏਟਰ ਵਿਚ ਬਗੈਰ ਚੀਰੇ, ਟਾਂਕੇ, ਪੱਟੀ ਅਤੇ ਦਰਦ ਰਹਿਤ ਕੀਤੇ ਜਾਣਗੇ। ਇਸ ਮੌਕੇ ਸੰਤ ਬਾਬਾ ਸਰੂਪ ਸਿੰਘ ਸੋਲਖੀਆਂ ਨੇ ਦੱਸਿਆ ਕਿ ਮੈਡੀਸ਼ਨ ਵਿਭਾਗ ਦੇ ਡਾਕਟਰ ਰੋਜ਼ਾਨਾ ਇਲਾਕਾ ਵਾਸੀਆਂ ਦੀ ਸੇਵਾ ਵਿਚ ਹਾਜ਼ਰ ਰਹਿ ਕੇ ਮਰੀਜਾਂ ਦੀ ਮੁਫ਼ਤ ਜਾਂਚ ਕਰਨਗੇ ਅਤੇ ਅੱਖਾਂ ਦੇ ਡਾਕਟਰ ਹਰੇਕ ਐਤਵਾਰ ਮਰੀਜਾਂ ਦੀ ਜਾਂਚ ਕਰਨਗੇ। ਉਨ੍ਹਾਂ ਦੱਸਿਆ ਕਿ ਲੋੜਵੰਦ ਮਰੀਜਾਂ ਨੂੰ ਪਹਿਲਾਂ ਦੀ ਤਰ੍ਹਾਂ ਹੁਣ ਵੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ।

Load More Related Articles
Load More By Nabaz-e-Punjab
Load More In Health / Hospitals

Check Also

98-year-old Woman Gets Cashless Cancer Treatment Under Mukh Mantri Sehat Yojna

98-year-old Woman Gets Cashless Cancer Treatment Under Mukh Mantri Sehat Yojna Nabaz-e-Pun…