‘ਪ੍ਰਭ ਆਸਰਾ’ ਸੰਸਥਾ ‘ਚ ਇਲਾਜ ਅਧੀਨ ਬਜ਼ੁਰਗ ਵਿਅਕਤੀ ਦੀ ਮੌਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਅਪਰੈਲ:
ਸਥਾਨਕ ਸ਼ਹਿਰ ਦੇ ਪਿੰਡ ਪਡਿਆਲਾ ਦੀ ਸੰਸਥਾ ‘ਪ੍ਰਭ ਆਸਰਾ’ ਵਿਖੇ ਦਾਖਿਲ ਹੋਏ ਲਾਵਾਰਿਸ ਵਿਅਕਤੀ ਦੀ ਇਲਾਜ ਅਧੀਨ ਜੀ.ਐਮ.ਸੀ.ਐਚ ਸੈਕਟਰ 32 ਚੰਡੀਗੜ ਵਿਖੇ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਸ਼ਮਸੇਰ ਸਿੰਘ ਪਡਿਆਲਾ ਤੇ ਬੀਬੀ ਰਾਜਿੰਦਰ ਕੌਰ ਮੁੱਖ ਪ੍ਰਬੰਧਕ ‘ਪ੍ਰਭ ਆਸਰਾ’ ਸੰਸਥਾ ਨੇ ਦੱਸਿਆ ਕਿ ਇਹ ਬਜ਼ੁਰਗ ਜੋ ਆਪਣਾ ਨਾਮ ਅਮਰੀਕ ਸਿੰਘ ਦੱਸਦੇ ਸਨ ਨੂੰ ਸਮਾਜ ਦਰਦੀ ਸੱਜਣਾਂ ਵੱਲੋਂ ਸੰਸਥਾ ਵਿਚ ਬੁਹਤ ਹੀ ਤਰਸਯੋਗ ਹਾਲਤ ਵਿਚ ਦਾਖਿਲ ਕਵਾਇਆ ਗਿਆ ਸੀ। ਉਸ ਦੀ ਹਾਲਤ ਠੀਕ ਨਾ ਹੋਣ ਕਾਰਣ ਉਸ ਨੂੰ ਜੀ.ਐਮ.ਸੀ.ਐਚ ਸੈਕਟਰ 32 ਚੰਡੀਗੜ ਵਿੱਚ ਦਾਖਲ ਕਰਵਾਇਆ ਗਿਆ ਸੀ। ਬੀਤੀ ਰਾਤ ਅਚਾਨਕ ਇਲਾਜ ਅਧੀਨ ਜੀ.ਐਮ.ਸੀ.ਐਚਸੈਕਟਰ 32 ਚੰਡੀਗੜ ਵਿਖੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਭਾਈ ਪਡਿਆਲਾ ਨੇ ਦੱਸਿਆ ਕਿ ਲਾਸ਼ ਨੂੰ 48 ਘੰਟਿਆਂ ਤੱਕ ਸੰਸਥਾ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਮ੍ਰਿਤਕ ਦੀ ਪਛਾਣ ਕਰਨ ਵਾਲਿਆਂ ਨੂੰ ਸੰਸਥਾ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।

Load More Related Articles
Load More By Nabaz-e-Punjab
Load More In Health / Hospitals

Check Also

98-year-old Woman Gets Cashless Cancer Treatment Under Mukh Mantri Sehat Yojna

98-year-old Woman Gets Cashless Cancer Treatment Under Mukh Mantri Sehat Yojna Nabaz-e-Pun…