Share on Facebook Share on Twitter Share on Google+ Share on Pinterest Share on Linkedin ਬਲਾਤਕਾਰ ਕੇਸ: ਮੁਹਾਲੀ ਪੁਲੀਸ ਵੱਲੋਂ ਭਗੌੜਾ ਮੁਲਜ਼ਮ ਬਿਹਾਰ ਤੋਂ ਗ੍ਰਿਫ਼ਤਾਰ ਪ੍ਰੇਮਿਕਾ ਨੂੰ ਧੋਖੇ ਨਾਲ ਗਰਭਪਾਤ ਦੀ ਦਵਾਈ ਦੇ ਕੇ ਬਿਹਾਰ ਭੱਜ ਗਿਆ ਸੀ ਮੁਲਜ਼ਮ ਨਬਜ਼-ਏ-ਪੰਜਾਬ, ਮੁਹਾਲੀ, 8 ਜਨਵਰੀ: ਮੁਹਾਲੀ ਪੁਲੀਸ ਨੇ ਬਲਾਤਕਾਰ ਦੇ ਮਾਮਲੇ ਵਿੱਚ ਲੋੜੀਂਦਾ ਮੁਲਜ਼ਮ ਸੂਰਜ ਕੁਮਾਰ ਵਾਸੀ ਪਿੰਡ ਟੀਕਪੱਤੀ (ਬਿਹਾਰ) ਹਾਲ ਵਾਸੀ ਸੈਕਟਰ-82 ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੇ ਖ਼ਿਲਾਫ਼ ਬੀਤੀ 19 ਅਕਤੂਬਰ ਨੂੰ ਧਾਰਾ 376, 313 ਅਤੇ ਪੌਸਕੋ ਐਕਟ ਦੀ ਧਾਰਾ 4 ਅਤੇ 6 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਅੱਜ ਇੱਥੇ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੀੜਤ ਲੜਕੀ ਦੀ ਮਾਂ ਨੇ ਸੂਰਜ ਕੁਮਾਰ ਦੇ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦ ਪੀੜਤਾਂ ਦੇ ਪੇਟ ਵਿੱਚ 1 ਮਹੀਨੇ ਦਾ ਬੱਚਾ ਸੀ ਤਾਂ ਸੂਰਜ ਕੁਮਾਰ ਨੇ ਉਸ ਨੂੰ ਧੋਖੇ ਨਾਲ ਗਰਭਪਾਤ ਦੀ ਦਵਾਈ ਖੁਆ ਦਿੱਤੀ ਸੀ। ਜਿਸ ਤੋਂ ਬਾਅਦ ਪੀੜਤ ਲੜਕੀ ਨੂੰ ਬਹੁਤ ਜ਼ਿਆਦਾ ਬਲੀਡਿੰਗ ਹੋਣ ਲੱਗ ਪਈ। ਸ਼ਿਕਾਇਤਕਰਤਾ ਅਨੁਸਾਰ ਜਦੋਂ ਉਸ ਦੀ ਬੇਟੀ ਦੇ ਬਲੀਡਿੰਗ ਬੰਦ ਨਾ ਹੋਈ ਤਾਂ ਸੂਰਜ ਕੁਮਾਰ ਬਿਨਾਂ ਦੱਸੇ ਆਪਣੇ ਪਿੰਡ ਬਿਹਾਰ ਭੱਜ ਗਿਆ। ਉਨ੍ਹਾਂ ਕਿਹਾ ਕਿ ਐਰੋਸਿਟੀ ਥਾਣਾ ਦੇ ਐਸਐਚਓ ਇੰਸਪੈਕਟਰ ਹਿੰਮਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੁਹਾਲੀ ਅਦਾਲਤ ’ਚੋਂ ਮੁਲਜ਼ਮ ਦੇ ਗ੍ਰਿਫ਼ਤਾਰੀ ਵਰੰਟ ਹਾਸਲ ਕਰਕੇ ਉਸ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕਰ ਗਿਆ ਅਤੇ ਪੂਰਨੀਆਂ (ਬਿਹਾਰ) ਦੇ ਇਲਾਕਾ ਮੈਜਿਸਟਰੇਟ ਦੀ ਅਦਾਲਤ ’ਚੋਂ ਰਾਹਦਾਰੀ ਵਰੰਟ ਲੈ ਕੇ ਮੁਲਜ਼ਮ ਨੂੰ ਮੁਹਾਲੀ ਲਿਆਂਦਾ ਗਿਆ। ਡੀਐਸਪੀ ਬੱਲ ਨੇ ਦੱਸਿਆ ਕਿ ਮੁਲਜ਼ਮ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ