ਪੰਜਾਬ ਸੋਸ਼ਲ ਅਲਾਇੰਸ ਨੇ ਚੰਡੀਗੜ੍ਹ ਤੋਂ ਬੀਬਾ ਹਰਜਿੰਦਰ ਕੌਰ ਜੰਨਤ ਨੂੰ ਉਮੀਦਵਾਰ ਐਲਾਨਿਆ

ਮੁਹਾਲੀ ਪ੍ਰੈਸ ਕਲੱਬ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਕੀਤੀ ਸਾਂਝੇ ਉਮੀਦਵਾਰ ਦੀ ਘੋਸ਼ਣਾ

ਨਬਜ਼-ਏ-ਪੰਜਾਬ, ਮੁਹਾਲੀ, 24 ਅਪਰੈਲ:
ਪੰਜਾਬ ਦੀਆਂ ਤਿੰਨ ਕ੍ਰਾਂਤੀਕਾਰੀ ਵਿਚਾਰਧਾਰਾਵਾਂ-ਸਿੱਖ ਫ਼ਲਸਫ਼ਾ, ਅੰਬੇਡਕਰਵਾਦੀ ਅਤੇ ਮਾਰਕਸਵਾਦੀ ਵਿਚਾਰਧਾਰਾ ’ਤੇ ਆਧਾਰਿਤ ਜਥੇਬੰਦੀਆਂ ਵੱਲੋਂ ਮਿਲ ਕੇ ਬਣਾਈ ਪੰਜਾਬ ਸੋਸ਼ਲ ਅਲਾਇੰਸ (ਪੀਐਸਏ) ਨੇ ਚੰਡੀਗੜ੍ਹ ਤੋਂ ਬੀਬਾ ਹਰਜਿੰਦਰ ਕੌਰ ਉਰਫ਼ ਜੰਨਤ ਕੌਰ ਨੂੰ ਗੱਠਜੋੜ ਦਾ ਸਾਂਝਾ ਉਮੀਦਵਾਰ ਐਲਾਨਿਆ ਹੈ। ਅੱਜ ਇੱਥੇ ਮੁਹਾਲੀ ਪ੍ਰੈਸ ਕਲੱਬ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਸੰਸਥਾ ਦੇ ਚੇਅਰਮੈਨ ਕੁਲਦੀਪ ਸਿੰਘ ਈਸਾਪੁਰੀ ਅਤੇ ਆਪਣਾ ਸਮਾਜ ਪਾਰਟੀ ਦੇ ਪ੍ਰਧਾਨ ਆਈਏਐਸ (ਸੇਵਾਮੁਕਤ) ਡਾ. ਸਵਰਨ ਸਿੰਘ ਨੇ ਆਪਣੇ ਉਮੀਦਵਾਰ ਦੀ ਘੋਸ਼ਣਾ ਕੀਤੀ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੋਣ ਕਰਕੇ ਉਨ੍ਹਾਂ ਨੇ ਬੀਬਾ ਹਰਜਿੰਦਰ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਆਗੂਆਂ ਨੇ ਦੱਸਿਆ ਕਿ ਅਲਾਇੰਸ ਵਿੱਚ ਬਹੁਜਨ ਮੁਕਤੀ ਪਾਰਟੀ, ਆਪਣਾ ਸਮਾਜ ਪਾਰਟੀ, ਰੈਵੋਲਿਊਸਨਰੀ ਸੋਸ਼ਲਿਸਟ ਪਾਰਟੀ (ਆਰਐਸਪੀ), ਸ਼੍ਰੋਮਣੀ ਅਕਾਲੀ ਦਲ (ਫਤਿਹ), ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਭਾਰਤ ਮੁਕਤੀ ਮੋਰਚਾ ਪੰਜਾਬ, ਲੋਕ ਰਾਜ ਪਾਰਟੀ, ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਡਕਰਵਾਦੀ, ਰਾਸ਼ਟਰੀ ਪਛੜਾ ਵਰਗ ਮੋਰਚਾ ਪੰਜਾਬ, 11 ਨਿਹੰਗ ਸਿੰਘ ਜਥੇਬੰਦੀਆਂ, ਸੰਵਿਧਾਨ ਬਚਾਓ-ਦੇਸ਼ ਬਚਾਓ ਸੰਘਰਸ਼ ਸਮਿਤੀ, ਰਾਸ਼ਟਰੀ ਕਿਸਾਨ ਮੋਰਚਾ ਪੰਜਾਬ ਆਦਿ ਸਮਾਜਿਕ ਤੇ ਰਾਜਸੀ ਸੰਗਠਨ ਸ਼ਾਮਲ ਹਨ।
ਕੁਲਦੀਪ ਸਿੰਘ ਈਸਾਪੁਰੀ ਨੇ ਕਿਹਾ ਕਿ ਪੰਜਾਬ ਸੋਸ਼ਲਿਸਟ ਅਲਾਇੰਸ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਆਪਣੇ ਉਮੀਦਵਾਰ ਐਲਾਨ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਗੱਠਜੋੜ ਮਹੱਤਵਪੂਰਨ ਮਸਲਿਆਂ ’ਤੇ ਫ਼ੈਸਲੇ ਲਵੇਗਾ ਅਤੇ ਦੇਸ਼ ਦੇ ਲੋਕਾਂ ਨੂੰ ਬਣਦਾ ਹੱਕ ਦੇਣ ਕਈ ਜੱਦੋ-ਜਹਿਦ ਕਰੇਗਾ।
ਡਾ. ਸਵਰਨ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਗਰੀਬਾਂ ਦੀ ਆਰਥਿਕ ਹਾਲਤ, ਬੇਰੁਜ਼ਗਾਰੀ, ਮਜ਼ਦੂਰਾਂ ਦਾ ਸ਼ੋਸ਼ਣ, ਸੀਰੀ ਪ੍ਰਥਾ, ਐਮਜੀ ਮਨਰੇਗਾ ਵਿੱਚ ਗਰੀਬਾਂ ਦੀ ਲੱੁਟ-ਖਸੱੁਟ, ਕਾਨੂੰਨ ਵਿਵਸਥਾ, ਭ੍ਰਿਸ਼ਟਾਚਾਰ, ਚੋਰ ਬਾਜ਼ਾਰੀ ਅਤੇ ਨਸ਼ਿਆਂ ਦੀ ਤਸਕਰੀ, ਅਫ਼ਸਰਸ਼ਾਹੀ ਦੀਆਂ ਮਨਮਾਨੀਆਂ, ਪੁਲੀਸ ਵਧੀਕੀਆਂ ਵਰਗੀਆਂ ਅਲਾਮਤਾਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੇਗਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਦਾ ਸਰਬਪੱਖੀ ਵਿਕਾਸ ਤੇ ਤਰੱਕੀ ਸਿਰਫ਼ ਅਕਾਲੀ ਸਰਕਾਰ ਦੀ ਦੇਣ: ਸੁਖਬੀਰ ਬਾਦਲ

ਮੁਹਾਲੀ ਦਾ ਸਰਬਪੱਖੀ ਵਿਕਾਸ ਤੇ ਤਰੱਕੀ ਸਿਰਫ਼ ਅਕਾਲੀ ਸਰਕਾਰ ਦੀ ਦੇਣ: ਸੁਖਬੀਰ ਬਾਦਲ ਗਰੇਟਰ ਮੁਹਾਲੀ ਦਾ ਹੋਰ …