ਪਲਾਟਾਂ ਦੀ ਵੱਧ ਕੀਮਤ ਵਸੂਲੀ ਖ਼ਿਲਾਫ਼ ਗਮਾਡਾ ਦਫ਼ਤਰ ਦੇ ਬਾਹਰ ਧਰਨਾ ਦੇਣ ਦਾ ਐਲਾਨ

ਨਬਜ਼-ਏ-ਪੰਜਾਬ, ਮੁਹਾਲੀ, 1 ਮਈ:
ਇੱਥੋਂ ਦੇ ਸੈਕਟਰ-76 ਤੋਂ 80 ਅਲਾਟੀਆਂ ਅਤੇ ਸੈਕਟਰ ਵਾਸੀਆਂ ਦਾ ਜਨਰਲ ਇਜਲਾਸ ਅੱਜ ਇੱਥੋਂ ਦੇ ਸੈਕਟਰ-79 ਵਿਖੇ ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਅਤੇ ਡਿਵੈਲਪਮੈਂਟ ਕਮੇਟੀ ਦੇ ਪ੍ਰਧਾਨ ਸੁੱਚਾ ਸਿੰਘ ਕਲੌੜ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੈਕਟਰ-76 ਤੋਂ 80 ਦੇ ਵਸਨੀਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਜਿਨ੍ਹਾਂ ਵਿੱਚ ਅੌਰਤਾਂ ਵੀ ਸ਼ਾਮਲ ਸਨ। ਬੁਲਾਰਿਆਂ ਨੇ ਕਿਹਾ ਕਿ ਪਲਾਟਾਂ ਦੀਆਂ ਵਧੀਆਂ ਕੀਮਤਾਂ ਦੇ ਮਾਮਲੇ ਨੂੰ ਲੈ ਕੇ ਕਮੇਟੀ ਦੇ ਨੁਮਾਇੰਦੇ ਪਿਛਲੇ ਇੱਕ ਸਾਲ ਤੋਂ ਗਮਾਡਾ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਕਈ ਵਾਰ ਮਿਲ ਚੁੱਕੇ ਹਨ ਅਤੇ ਮੁੱਖ ਮੰਤਰੀ ਸਮੇਤ ਹਲਕਾ ਵਿਧਾਇਕ, ਮਕਾਨ ਉਸਾਰੀ ਤੇ ਸਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਅਨੇਕਾਂ ਹੀ ਮੰਗ ਪੱਤਰ ਅਤੇ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ। ਸਗੋਂ ਸੈਕਟਰ ਵਾਸੀਆਂ ਅਤੇ ਅਲਾਟੀਆਂ ਨੂੰ ਨੋਟਿਸ ਭੇਜਣ ਦੀ ਕਾਰਵਾਈ ਜਾਰੀ ਹੈ। ਜਿਸ ਕਾਰਨ ਲੋਕਾਂ ਵਿੱਚ ਸਰਕਾਰ ਅਤੇ ਗਮਾਡਾ ਪ੍ਰਤੀ ਭਾਰੀ ਰੋਸ ਹੈ।
ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ 8 ਮਈ ਨੂੰ ਸਵੇਰੇ ਸਾਢੇ 10 ਵਜੇ ਗਮਾਡਾ ਦਫ਼ਤਰ ਦੇ ਬਾਹਰ ਧਰਨਾ ਦੇਣ ਦਾ ਫ਼ੈਸਲਾ ਲਿਆ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਮਸਲੇ ਦਾ ਜਲਦੀ ਹੱਲ ਨਾ ਹੋਇਆ ਤਾਂ ਲੜੀਵਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਮੀਟਿੰਗ ਵਿੱਚ ਜੀਐਸ ਪਠਾਣੀਆਂ, ਅਸ਼ੋਕ ਕੁਮਾਰ, ਸੰਤ ਸਿੰਘ, ਸਰਦੂਲ ਸਿੰਘ ਪੂਨੀਆ, ਕੌਂਸਲਰ ਹਰਜੀਤ ਸਿੰਘ ਭੋਲੂ, ਸੁਖਦੇਵ ਸਿੰਘ ਪਟਵਾਰੀ, ਰਾਜੀਵ ਵਸ਼ਿਸ਼ਟ, ਅਨੋਖ ਸਿੰਘ, ਮੇਜਰ ਸਿੰਘ, ਨਵਜੋਤ ਸਿੰਘ, ਐਮਪੀ ਸਿੰਘ, ਕ੍ਰਿਸ਼ਨਾ ਮਿੱਤੂ, ਦੇਸ ਰਾਜ, ਨਾਇਬ ਸਿੰਘ, ਬਲਵਿੰਦਰ ਸਿੰਘ, ਨੰਬਰਦਾਰ ਹਰਵਿੰਦਰ ਸਿੰਘ ਸੋਹਾਣਾ, ਕਾਮਰੇਡ ਸੋਹਣ ਸਿੰਘ, ਕਰਮ ਸਿੰਘ ਧਨੋਆ, ਕਿਸਾਨ ਆਗੂ ਨਛੱਤਰ ਸਿੰਘ ਬੈਦਵਾਨ, ਗੁਰਦੇਵ ਸਿੰਘ ਧਨੋਆ, ਪ੍ਰਕਾਸ਼ ਚੰਦ ਨੇ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਵੱਲੋਂ ਖੇਤਾਂ ’ਚੋਂ ਬਿਜਲੀ ਦੀ ਲਾਈਨ ਕੱਢਣ ਦਾ ਵਿਰੋਧ, ਸੰਘਰਸ਼ ਦੀ ਚਿਤਾਵਨੀ

ਕਿਸਾਨਾਂ ਵੱਲੋਂ ਖੇਤਾਂ ’ਚੋਂ ਬਿਜਲੀ ਦੀ ਲਾਈਨ ਕੱਢਣ ਦਾ ਵਿਰੋਧ, ਸੰਘਰਸ਼ ਦੀ ਚਿਤਾਵਨੀ ਕਿਸਾਨ ਯੂਨੀਅਨ ਲੱਖੋਵਾ…