ਮਨੌਲੀ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ

ਨਬਜ਼-ਏ-ਪੰਜਾਬ, ਮੁਹਾਲੀ, 24 ਅਪਰੈਲ:
ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਮਨੌਲੀ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਆਇਆ ਹੈ। ਅੱਜ ਸਕੂਲ ਵਿੱਚ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਦਸਵੀਂ ਜਮਾਤ ਵਿੱਚ ਪਹਿਲੇ ਤਿੰਨ ਸਥਾਨਾਂ ’ਤੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਨ੍ਹਾਂ ਹੋਣਹਾਰ ਲੜਕੀਆਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਸਕੂਲ ਦੀ ਪ੍ਰਿੰਸੀਪਲ ਨਵਕਿਰਨ ਨੇ ਦੱਸਿਆ ਕਿ ਜਯੋਤਸਨਾ ਨੇ ਸਕੂਲ ’ਚੋਂ ਪਹਿਲਾ, ਮੁਸਕਾਨ ਨੇ ਦੂਜਾ ਅਤੇ ਕਮਲਜੀਤ ਕੌਰ ਵਾਸੀ ਪਿੰਡ ਚਿੱਲਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਸਨਮਾਨ ਸਮਾਰੋਹ ਮੌਕੇ ਪ੍ਰਾਇਮਰੀ ਸਕੂਲ ਪਿੰਡ ਚਿੱਲਾ ਦੀ ਅਧਿਆਪਕਾ ਪਰਮਜੀਤ ਕੌਰ, ਜਿਨ੍ਹਾਂ ਕੋਲ ਕਮਲਜੀਤ ਕੌਰ ਨੇ ਪਹਿਲੀ ਤੋਂ ਪੰਜਵੀਂ ਤੱਕ ਸਿੱਖਿਆ ਹਾਸਲ ਕੀਤੀ ਵੀ ਮੌਜੂਦ ਸਨ। ਪ੍ਰਿੰਸੀਪਲ ਨਵਕਿਰਨ ਨੇ ਮੋਹਰੀ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਦੱਸਿਆ ਕਿਮਨੌਲੀ ਸਕੂਲ ਦਾ ਨਤੀਜ਼ਾ ਹਰ ਸਾਲ 100 ਫੀਸਦੀ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਮਿਹਨਤੀ ਅਧਿਆਪਕਾਂ ਅਤੇ ਹੋਣਹਾਰ ਵਿਦਿਆਰਥੀਆਂ ਦੀ ਬਦੌਲਤ ਹੈ। ਇਸ ਮੌਕੇ ਕਲਾਸ ਇੰਚਾਰਜ ਜਸਪ੍ਰੀਤ ਕੌਰ, ਲਖਬੀਰ ਸਿੰਘ ਮਾਵੀ, ਸੁਦਰਸ਼ਨ ਕੌਰ ਸਮੇਤ ਸਟਾਫ਼ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਦਾ ਸਰਬਪੱਖੀ ਵਿਕਾਸ ਤੇ ਤਰੱਕੀ ਸਿਰਫ਼ ਅਕਾਲੀ ਸਰਕਾਰ ਦੀ ਦੇਣ: ਸੁਖਬੀਰ ਬਾਦਲ

ਮੁਹਾਲੀ ਦਾ ਸਰਬਪੱਖੀ ਵਿਕਾਸ ਤੇ ਤਰੱਕੀ ਸਿਰਫ਼ ਅਕਾਲੀ ਸਰਕਾਰ ਦੀ ਦੇਣ: ਸੁਖਬੀਰ ਬਾਦਲ ਗਰੇਟਰ ਮੁਹਾਲੀ ਦਾ ਹੋਰ …