nabaz-e-punjab.com

ਪੋਸਟਲ ਇੰਪਲਾਈਜ ਵੱਲੋਂ ਨਵੇਂ ਚੀਫ਼ ਪੋਸਟ ਮਾਸਟਰ ਜਨਰਲ ਪੰਜਾਬ ਨੂੰ ਗੁੱਲਦਸਤਾ ਭੇਂਟ ਕਰਕੇ ਸਵਾਗਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਗਸਤ:
ਨੈਸ਼ਨਲ ਐਸੋਸੀਏਸ਼ਨ ਆਫ ਪੋਸਟਲ ਇੰਪਲਾਈਜ ਪੰਜਾਬ ਵੱਲੋਂ ਨਵੇਂ ਆਏ ਚੀਫ਼ ਪੋਸਟ ਮਾਸਟਰ ਜਨਰਲ ਪੰਜਾਬ ਸ੍ਰੀ ਸਲੀਮ ਹੱਕ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆਂ ਕਿਹਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਲ ਦੇ ਸਰਕਲ ਸੈਕਟਰੀ ਬਲਜਿੰਦਰ ਸਿੰਘ ਰਾਏਪੁਰ ਕਲਾਂ ਨੇ ਦਸਿਆਂ ਕਿ ਚੀਫ ਪੋਸਟਲ ਮਾਸਟਰ ਪੰਜਾਬ ਨੂੰ ਪੂਰਨ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਮੁਲਾਜਮਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹਲ ਕਰਨਗੇ ਅਤੇ ਸਟਾਫ ਦੀ ਘਾਟ ਨੂੰ ਦੂਰ ਕਰਨਗੇ। ਇਸ ਮੌਕੇ ਹਰੀਸ਼ ਕੁਮਾਰ ਮੁਹਾਲੀ, ਸੌਰਵ ਮਿੱਤਲ ਜਲੰਧਰ, ਧਰਮਪਾਲ ਜਲੰਧਰ, ਅਜਮੇਰ ਸਿੰਘ ਕੋਟਲਾ ਨਿਹੰਗ, ਹਰਪਾਲ ਸਿੰਘ ਮਲੂਕਾ, ਸੁਰਿੰਦਰਪਾਲ ਸਿੰਘ, ਬਲਬੀਰ ਸਿੰਘ, ਰਾਜੇਸ਼ ਕੁਮਾਰ ਅਤੇ ਹੋਰ ਨੁਮਾਇੰਦੇ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…