Share on Facebook Share on Twitter Share on Google+ Share on Pinterest Share on Linkedin ਪੁਲੀਸ ਸਾਂਝ ਕੇਂਦਰ ਵੱਲੋਂ ਐਨਐਸਐਸ ਪ੍ਰੋਗਰਾਮ ਤਹਿਤ ਲੋਕਾਂ ਨੂੰ ਕੀਤਾ ਨਿਯਮਾਂ ਤੋਂ ਜਾਗਰੂਕ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 6 ਮਈ: ਸ਼ਹਿਰ ਅੰਦਰ ਰਹਿਣ ਵਾਲੇ ਕਿਰਾਏਦਾਰਾਂ ਅਤੇ ਨੌਕਰਾਂ ਬਾਰੇ ਥਾਣਾ ਸਾਂਝ ਕੇਂਦਰ ਕੁਰਾਲੀ ਵਿਖੇ ਵੈਰੀਫਿਕੇਸ਼ਨ ਕਰਾਉਣ ਸਬੰਧੀ ਵਾਰਡ ਨੰਬਰ 1 ਅਤੇ 17 ਵਿਚ ਸਾਂਝ ਕੇਂਦਰ ਦੇ ਇੰਚਾਰਜ ਮੋਹਨ ਸਿੰਘ ਦੀ ਅਗਵਾਈ ਵਿਚ ਚਕਵਾਲ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਲੋਕਾਂ ਨੂੰ ਘਰ ਘਰ ਜਾ ਕੇ ਆਪਣੇ ਕਿਰਾਏਦਾਰਾਂ ਅਤੇ ਨੌਕਰਾਂ ਸਬੰਧੀ ਜਾਣਕਾਰੀ ਸਾਂਝ ਕੇਂਦਰ ਦੇਣ ਦੀ ਅਪੀਲ ਕੀਤੀ। ਇਸ ਮੌਕੇ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਨੂੰ ਕੌਂਸਲਰ ਗੁਰਚਰਨ ਸਿੰਘ ਰਾਣਾ ਅਤੇ ਯੂਥ ਕਾਂਗਰਸੀ ਆਗੂ ਹੈਪੀ ਧੀਮਾਨ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਦੌਰਾਨ ਚਕਵਾਲ ਨੈਸ਼ਨਲ ਸਕੂਲ ਦੇ ਐਨ.ਐਸ.ਐਸ ਅਫਸਰ ਵਿਸ਼ਨੂੰ ਦਿਗੰਬਰ ਤੇ ਪਰਮਜੀਤ ਕੌਰ ਦੀ ਅਗਵਾਈ ਵਿਚ ਸਕੂਲੀ ਵਿਦਿਆਰਰਥੀਆਂ ਨੇ ਵਰਦਾਨ ਦੇ ਘਰਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਚਕਵਾਲ ਸਕੂਲ ਦੇ ਪ੍ਰਿੰਸੀਪਲ ਜੇ.ਆਰ ਸ਼ਰਮਾ ਵੱਲੋਂ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ ਗਈ। ਇਸ ਮੌਕੇ ਸਾਂਝ ਕੇਂਦਰ ਦੇ ਇੰਚਾਰਜ ਮੋਹਨ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਵਾਰਡ ਨੰਬਰ 1 ਅਤੇ 17 ਵਿੱਚ ਸਾਰੇ ਘਰਾਂ ਅੰਦਰ ਲੋਕਾਂ ਨੂੰ ਆਪਣੇ ਕਿਰਾਏਦਾਰਾਂ ਬਾਰੇ ਸਾਂਝ ਕੇਂਦਰ ਸੂਚਨਾ ਦੇਣ ਲਈ ਅਪੀਲ ਕੀਤੀ ਗਈ ਤਾਂ ਜੋ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਦੀ ਪਛਾਣ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਅਗਰ ਹੁਣ ਇਨ੍ਹਾਂ ਵਾਰਡਾਂ ’ਚੋਂ ਕਿਸੇ ਵੀ ਕਿਰਾਏਦਾਰ ਬਾਰੇ ਕੋਈ ਸੂਚਨਾ ਮਿਲੀ ਜਿਸ ਬਾਰੇ ਸਾਂਝ ਕੇਂਦਰ ਨੂੰ ਜਾਣਕਾਰੀ ਨਾ ਹੋਈ ਤਾਂ ਮਕਾਨ ਮਾਲਕ ਖਿਲਾਫ ਮਾਨਯੋਗ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਇਸ ਮੌਕੇ ਸੰਦੀਪ ਕੌਰ, ਬਲਵਿੰਦਰ ਧੀਮਾਨ, ਰਵਿੰਦਰ ਸਿੰਘ, ਰਜਿੰਦਰ ਸਿੰਘ ਪ੍ਰਧਾਨ ਇਨਸਾਨੀਅਤ ਕੁਰਾਲੀ, ਗੁਰਮੁਖ ਸਿੰਘ, ਰਾਜੀਵ ਧੀਮਾਨ, ਰਣਧੀਰ ਸਿੰਘ, ਖੁਸਵੀਰ ਸਿੰਘ, ਮਹਿੰਦਰਪਾਲ ਸਿੰਘ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ