ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ

ਮੁਹਾਲੀ ਵਿੱਚ ਰੋਜ਼ਾਨਾ ਵੱਖ-ਵੱਖ ਥਾਵਾਂ ’ਤੇ ਲਾਈਆਂ ਜਾ ਰਹੀਆਂ ਹਨ ਮੁਫ਼ਤ ਕਲਾਸਾਂ

ਨਬਜ਼-ਏ-ਪੰਜਾਬ, ਮੁਹਾਲੀ, 4 ਮਈ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੀਐਮ ਦੀ ਯੋਗਸ਼ਾਲਾ ਤਹਿਤ ਮੁਹਾਲੀ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਯੋਗ ਅਭਿਆਸ ਦੀਆਂ ਕਲਾਸਾਂ ਲਾਈਆਂ ਜਾ ਰਹੀਆਂ ਅਤੇ ਵੱਡੀ ਗਿਣਤੀ ਵਿੱਚ ਲੋਕ ਪੁਰਾਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਰਹੇ ਹਨ। ਯੋਗਾ ਟਰੇਨਰ ਸੰਜੇ ਸਲੂਜਾ ਵੱਲੋਂ ਇੱਥੋਂ ਦੇ ਫੇਜ਼-10, ਫੇਜ਼-11 ਅਤੇ ਸੈਕਟਰ-66 ਵਿੱਚ ਛੇ ਯੋਗਾ ਕਲਾਸਾਂ ਲਈਆਂ ਜਾ ਰਹੀਆਂ ਹਨ। ਪਹਿਲੀ ਕਲਾਸ ਫੇਜ਼-11 ਵਿੱਚ ਸਵੇਰੇ 6 ਵਜੇ ਤੋਂ 7 ਵਜੇ ਅਤੇ ਦੂਜੀ ਕਲਾਸ ਫੇਜ਼-10 ਵਿੱਚ ਸਵੇਰੇ 7:05 ਵਜੇ ਤੋਂ 8:05 ਵਜੇ ਤੱਕ ਹੈ। ਤੀਜੀ ਕਲਾਸ ਸੈਕਟਰ-66 ਵਿੱਚ ਸਵੇਰੇ 8:15 ਵਜੇ ਤੋਂ 9:15 ਵਜੇ ਤੱਕ ਅਤੇ ਚੌਥੀ ਕਲਾਸ ਸੈਕਟਰ-48ਸੀ ਵਿੱਚ ਸਵੇਰੇ 10:45 ਵਜੇ ਤੋਂ 11:45 ਵਜੇ ਤੱਕ ਅਤੇ ਪੰਜਵੀਂ ਕਲਾਸ ਫੇਜ਼-11 ਵਿੱਚ ਸ਼ਾਮ 4:50 ਵਜੇ ਤੋਂ 5:50 ਵਜੇ ਤੱਕ ਹੈ ਅਤੇ ਛੇਵੀਂ ਕਲਾਸ ਫੇਜ਼-10 ਵਿੱਚ ਸ਼ਾਮ 6 ਵਜੇ ਤੋਂ 7 ਵਜੇ ਤੱਕ ਲਾਈ ਜਾ ਰਹੀ ਹੈ।
ਜ਼ਿਲ੍ਹਾ ਯੋਗਾ ਕੋਆਰਡੀਨੇਟਰ ਪ੍ਰਤਿਮਾ ਡਾਵਰ ਨੇ ਦੱਸਿਆ ਕਿ ਯੋਗਾ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਯੋਗਾ ਕਰਨ ਨਾਲ ਅਸੀਂ ਨਾ ਸਿਰਫ਼ ਸਰੀਰਕ ਤੌਰ ’ਤੇ ਸਿਹਤਮੰਦ ਹੁੰਦੇ ਹਾਂ, ਸਗੋਂ ਮਾਨਸਿਕ ਤੌਰ ’ਤੇ ਵੀ ਸਿਹਤਮੰਦ ਹੁੰਦੇ ਹਾਂ ਅਤੇ ਸਾਨੂੰ ਅੰਦਰੋਂ ਮਨ ਦੀ ਸ਼ਾਂਤੀ ਮਿਲਦੀ ਹੈ, ਕਿਉਂਕਿ ਯੋਗਾ ਸਰੀਰ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸਿਹਤਮੰਦ ਰੱਖਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਟਰੇਨਰ ਸੰਜੇ ਨੇ ਦੱਸਿਆ ਕਿ ਉਸਦੀ ਕਲਾਸ ਦੇ ਕੁਝ ਲੋਕ ਜੋ ਕਈ ਸਾਲਾਂ ਤੋਂ ਸਟ੍ਰੈਸ ਸਰਵਾਈਕਲ ਸਪੋਂਡੀਲੋਸਿਸ ਦਰਦ ਵਰਗੀਆਂ ਕੁਝ ਬਿਮਾਰੀਆਂ ਤੋਂ ਪੀੜਤ ਸਨ, ਉਨ੍ਹਾਂ ਨੂੰ ਬਹੁਤ ਰਾਹਤ ਮਿਲੀ ਹੈ। ਜਿਹੜੇ ਲੋਕ ਗੋਡਿਆਂ ਦੇ ਦਰਦ ਕਾਰਨ ਬੈਠ ਨਹੀਂ ਸਕਦੇ ਸਨ, ਹੁਣ ਯੋਗਾ ਕਰਨ ਤੋਂ ਬਾਅਦ ਬੈਠ ਸਕਦੇ ਹਨ ਅਤੇ ਜਿਨ੍ਹਾਂ ਨੂੰ ਨੀਂਦ ਦੀ ਸਮੱਸਿਆ ਸੀ ਯਾਨੀ ਕਿ ਇਨਸੌਮਨੀਆ, ਉਨ੍ਹਾਂ ਨੂੰ ਨੀਂਦ ਵਿੱਚ ਰਾਹਤ ਮਿਲੀ ਹੈ। ਇਸ ਤਰ੍ਹਾਂ ਹਰ ਕੋਈ ਯੋਗ ਦਾ ਲਾਭ ਲੈ ਰਿਹਾ ਹੈ ਅਤੇ ਊਰਜਾਵਾਨ ਮਹਿਸੂਸ ਕਰ ਰਿਹਾ ਹੈ।
ਉਧਰ, ਸੀਐਮ ਦੀਆਂ ਯੋਗਸ਼ਾਲਾਵਾਂ ਰਾਹੀਂ ਯੋਗ ਨਾਲ ਜੁੜਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਪੰਜਾਬ ਸਰਕਾਰ ਅਜਿਹੀ ਯੋਜਨਾ ਸ਼ੁਰੂ ਕਰੇਗੀ, ਜਿਸ ਨਾਲ ਆਮ ਲੋਕਾਂ ਨੂੰ ਲਾਭ ਹੋਵੇਗਾ ਅਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਵੇਗਾ। ਕਈ ਅੌਰਤਾਂ ਨੇ ਦੱਸਿਆ ਕਿ ਉਨ੍ਹਾਂ ਦਾ ਸਾਰਾ ਦਿਨ ਦੀ ਰੁਟੀਨ ਸਿਰਫ਼ ਘਰੇਲੂ ਕੰਮਾਂ ਤੱਕ ਸੀਮਤ ਸੀ ਅਤੇ ਉਹ ਆਪਣੇ ਲਈ ਸਮਾਂ ਨਹੀਂ ਕੱਢ ਪਾ ਰਹੀਆਂ ਸਨ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਫ਼ਤ ਯੋਗਾ ਕਲਾਸਾਂ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਉਨ੍ਹਾਂ ਨੇ ਯੋਗਾ ਕਲਾਸਾਂ ਵਿੱਚ ਜਾਣਾ ਸ਼ੁਰੂ ਦਿੱਤਾ ਅਤੇ ਹੁਣ ਉਨ੍ਹਾਂ ਦੀ ਰੋਜ਼ਾਨਾ ਦੀ ਰੁਟੀਨ ਬਦਲ ਗਈ ਹੈ, ਉਨ੍ਹਾਂ ਦੇ ਕੰਮਕਾਜ ਵਿੱਚ ਬਦਲਾਅ ਆਇਆ ਹੈ। ਉਨ੍ਹਾਂ ਨੂੰ ਕਈ ਬਿਮਾਰੀਆਂ ਤੋਂ ਰਾਹਤ ਮਿਲੀ ਹੈ ਅਤੇ ਯੋਗਾ ਅਭਿਆਸ ਤੋਂ ਬਾਅਦ ਉਹ ਬਹੁਤ ਵਧੀਆ ਮਹਿਸੂਸ ਕਰਦੇ ਹਨ। ਉਹ ਆਪਣੇ ਲਈ ਇੱਕ ਘੰਟਾ ਕੱਢ ਰਹੇ ਹਨ ਜੋ ਕਿ ਘਰ ਦੇ ਕੰਮਾਂ ਤੋਂ ਬਿਲਕੁਲ ਵੱਖਰਾ ਹੈ। ਉਹਨਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਵੀ ਇੰਨਾ ਵੱਡਾ ਬਦਲਾਅ ਆਵੇਗਾ, ਇਸ ਬਦਲਾਅ ਲਈ ਉਹ ਸਾਰੇ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਹੁਤ ਧੰਨਵਾਦੀ ਹਨ ਜਿਨ੍ਹਾਂ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…