Share on Facebook Share on Twitter Share on Google+ Share on Pinterest Share on Linkedin ਡਾਕਖਾਨੇ ਦਾ ਸਿਸਟਮ ਫੇਲ ਹੋਣ ਤੇ ਲੋਕਾਂ ਨੂੰ ਹੋ ਰਹੀ ਹੈ ਪ੍ਰੇਸ਼ਾਨੀ ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 30 ਜਨਵਰੀ (ਕੁਲਜੀਤ ਸਿੰਘ ) ਜੰਡਿਆਲਾ ਗੁਰੂ ਦੇ ਡਾਕਖਾਨੇ ਵਿੱਚ ਪਿਛਲੇ ਤਿੰਨ ਚਾਰ ਦਿਨ ਤੋਂ ਸਿਸਟਮ ਬੰਦ ਪਿਆ ਹੋਇਆ ਹੈ ।ਜਿਸ ਕਰਕੇ ਡਾਕਖਾਨੇ ਤੋਂ ਹੋਣ ਵਾਲੇ ਕੰਮ ਜਿਵੇਂ ਸਪੀਡ ਪੋਸਟ ,ਪਾਰਸਲ ,ਸੇਵਿੰਗ ,ਆਰ ਡੀ ਸਮੇਤ ਹੋਰ ਕੰਮ ਕਾਜ ਵੀ ਪ੍ਰਭਾਵਿਤ ਹੋ ਰਹੇ ਹਨ।ਡਾਕਖਾਨੇ ਵਿੱਚ ਮੌਕੇ ਤੇ ਮੌਜੂਦ ਕੁੱਛ ਲੋਕਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਉਹ ਪਿਛਲੇ ਦੋ ਤਿੰਨ ਦਿਨ ਤੋਂ ਡਾਕਖਾਨੇ ਵਿੱਚ ਚੱਕਰ ਮਾਰ ਰਹੇ ਹਨ ।ਪਰ ਸਿਸਟਮ ਫੇਲ ਹੋਣ ਕਾਰਨ ਉਹਨਾਂ ਨੂੰ ਨਿਰਾਸ਼ ਹੋਕੇ ਵਾਪਿਸ ਜਾਣਾ ਪੈਂਦਾ ਹੈ। ਕੀ ਕਹਿੰਦੇ ਹਨ ਅਧਿਕਾਰੀ ? ਪੱਤਰਕਾਰ ਵੱਲੋਂ ਜਦੋਂ ਇਸ ਮਾਮਲੇ ਸੰਬੰਧੀ ਜੰਡਿਆਲਾ ਗੁਰੂ ਦੇ ਡਾਕਖਾਨੇ ਦੇ ਇੰਚਾਰਜ ਪੋਸ੍ਟਮਾਸਟਰ ਨਾਲ ਗੱਲ ਕੀਤੀ ਗਈ ਤਾ ਉਹਨਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਅਸੀਂ ਲਿਖਿਤ ਤੌਰ ਤੇ ਹੈਡ ਆਫਿਸ ਦੇ ਐਸ ਐਸ ਪੀ ਨੂੰ ਜਾਣਕਾਰੀ ਦੇ ਚੁੱਕੇ ਹਾਂ ।ਇਸ ਤੋਂ ਇਲਾਵਾ ਉਹਨਾਂ ਆਖਿਆ ਕਿ ਟੈਕਨਿਸ਼ਿਅਨ ਦੇ ਆਉਣ ਬਾਰੇ ਅੱਜ ਸੂਚਨਾ ਮਿਲੀ ਹੈ ਪਰ ਹਾਲੇ ਤੱਕ ਉਹ ਪਹੁੰਚਿਆ ਨਹੀਂ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ