Share on Facebook Share on Twitter Share on Google+ Share on Pinterest Share on Linkedin ਮਾਜਰੀ ਸਬ ਤਹਿਸੀਲ ਵਿੱਚ ਨੋਟਰੀ ਦੀਆਂ ਟਿਕਟਾਂ ਨਾ ਮਿਲਣ ਕਾਰਨ ਲੋਕ ਤੰਗ ਪ੍ਰੇਸ਼ਾਨ ਸਮਾਜ ਸੇਵੀ ਜਸਵਿੰਦਰ ਸਿੰਘ ਕਲਾ ਨੇ ਕੀਤੀ ਪੁਖਤਾ ਪ੍ਰਬੰਧ ਕਰਨ ਦੀ ਮੰਗ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 18 ਅਪਰੈਲ: ਸਬ ਤਹਿਸੀਲ ਬਲਾਕ ਮਾਜਰੀ ਵਿਖੇ ਅਸਟਾਮ ਫਰੋਸ਼ ਨੋਟਰੀ ਦੀਆਂ 10 ਰੁਪਏ ਤੋਂ ਲੈਕੇ 100 ਰੁਪਏ ਤੱਕ ਦੀਆਂ ਨਾ ਮਿਲਣ ਕਾਰਨ ਸਬ ਤਹਿਸੀਲ ਵਿਚ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਘੇ ਸਮਾਜ ਸੇਵੀ ਜਸਵਿੰਦਰ ਸਿੰਘ ਕਾਲਾ ਖਿਜ਼ਰਬਾਦ ਨੇ ਦੱਸਿਆ ਕਿ ਉਹ ਬਲਾਕ ਮਾਜਰੀ ਸਥਿਤ ਸਬ ਤਹਿਸੀਲ ਵਿਚ ਆਪਣੇ ਕੰਮ ਲਈ ਗਏ ਸਨ ਪਰ ਉਥੇ ਅਸਟਾਮ ਫਰੋਸ਼ ਨੋਟਰੀ ਦੀਆਂ ਛੋਟੀ ਤੋਂ ਲੈ ਕੇ ਵੱਡੀ ਟਿਕਟ ਨਾ ਮਿਲਣ ਕਾਰਨ ਉਨ੍ਹਾਂ ਸਮੇਤ ਸੈਂਕੜੇ ਲੋਕਾਂ ਨੂੰ ਰੋਜ਼ਾਨਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਬ ਤਹਿਸੀਲ ਵਿਚ ਬੈਠੇ ਕਿਸੇ ਵੀ ਅਸਟਾਮ ਫਰੋਸ ਵਾਲੇ ਕੋਲ ਟਿਕਟਾਂ ਨਹੀਂ ਮਿਲ ਰਹੀਆਂ ਤੇ ਆਪਣਾ ਜਰੂਰੀ ਕੰਮ ਕਰਵਾਉਣ ਵਾਲੇ ਲੋਕਾਂ ਨੂੰ 10 ਤੇ 20 ਰੁਪਏ ਦੀਆਂ ਟਿਕਟਾਂ ਲੈਣ ਲਈ ਖਰੜ ਜਾਂ ਮੁਹਾਲੀ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਸਵਿੰਦਰ ਸਿੰਘ ਕਾਲਾ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਆਉਣ ਸਾਰ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧੀਆਂ ਹਨ ਜਿਸ ਦਾ ਸਰਕਾਰ ਨੂੰ ਪੁਖਤਾ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਲੋਕਾਂ ਨੂੰ ਟਿਕਟਾਂ ਲੈਣ ਲਈ ਵਾਧੂ ਖਰਚ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸਬੰਧੀ ਬੀਡੀਪੀਓ ਨਾਲ ਸੰਪਰਕ ਕਰਨ ਡੀ ਕੋਸ਼ਿਸ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ