ਐਡੂਸਟਾਰ ਆਦਰਸ਼ ਸਕੂਲ ਕਾਲੇਵਾਲ ਵਿੱਚ ਮਾਪੇ ਤੇ ਅਧਿਆਪਕ ਮਿਲਣੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 18 ਅਪਰੈਲ:
ਨੇੜਲੇ ਪਿੰਡ ਕਾਲੇਵਾਲ ਦੇ ਐਡੂਸਟਾਰ ਆਦਰਸ਼ ਸਕੂਲ ਵਿਖੇ ਸਕੂਲ ਵਿੱਚ ਐਕਸਪਲੋਰਰਸ ਕਲਾਸ ਵਿੱਚ ਨਵੇ ਦਾਖਲ ਹੋਏ ਬੱਚਿਆਂ ਦੇ ਮਾਤਾ-ਪਿਤਾ ਦੀ ਅਧਿਆਪਕਾਂ ਦੇ ਨਾਲ ਪਹਿਲੀ ਮਿਲਣੀ ਕਰਵਾਈ ਗਈ। ਜਿਸ ਵਿੱਚ ਅਧਿਆਪਕਾਵਾਂ ਨੇ ਬੱਚਿਆਂ ਨੂੰ ਪੜ੍ਹਾਉਣ ਦੇ ਢੰਗਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਨਵਨੀਤ ਕੌਰ ਅਤੇ ਪੂਨਮ ਵਿਨਾਇਕ ਨੇ ਪੂਰੇ ਸਾਲ ਚੱਲਣ ਵਾਲੇ ਸਕੂਲ ਦੇ 8 ਥੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸੇ ਦੌਰਾਨ ਸ੍ਰੀਮਤੀ ਸਰੋਜ ਰਾਣੀ ਨੇ ਮਾਤਾ-ਪਿਤਾ ਨੂੰ ਦੱਸਿਆ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਲਿਖਣਾ ਸਿਖਾਉਣ ਤੋਂ ਪਹਿਲਾ ਉਨ੍ਹਾਂ ਦੀ ਫਾਈਨ ਮੋਟਰ ਡਿਵੈਲਪਮੈਂਟ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਮਾਤਾ-ਪਿਤਾ ਨੂੰ ਬੱਚਿਆਂ ਲਈ ਕੁਝ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਬੱਚਿਆਂ ਨੂੰ ਕੁਝ ਆਦਤਾਂ ਘਰ ਵਿੱਚ ਸਿਖਾਉਣੀਆਂ ਹਨ ਜਿਵੇਂ ਜਲਦੀ ਸੋਣਾ, ਜਲਦੀ ਜਾਗਣਾ, ਰੋਜ਼ਾਨਾ ਦੰਦ ਸਾਫ ਕਰਨੇ, ਹੱਥ ਧੋਣਾ, ਗਾਲੀ ਨਾ ਦੇਣਾ ਆਦਿ। ਇਸ ਦੌਰਾਨ ਸਕੂਲ ਵਿੱਚ ਈ-ਡੈਕ ਸਿਸਟਮ ਸੁਰੂ ਕੀਤਾ ਗਿਆ ਹੈ ਜਿਸ ਵਿੱਚ ਪ੍ਰੀ-ਪ੍ਰਾਇਮਰੀ ਵਿੰਗ ਵਿੱਚ ਕਲਾਸਾ ਦੇ ਨਾਮ ਹਨ ਐਕਸਪਲੋਰਰਸ, ਡਿਸਕਵਰਸ, ਕ੍ਰੀਏਟਰਸ ਰੱਖਿਆ ਗਿਆ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਕਿਤਾਬਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਅੰਤ ਵਿੱਚ ਮਾਤਾ-ਪਿਤਾ ਨੂੰ ਬੱਚਿਆਂ ਦੀ ਡੇਅਰੀ ਅਤੇ ਸਿਲੇਬਸ ਦਿੱਤੇ ਗਏ। ਇਸ ਮੌਕੇ ਪ੍ਰਿੰ. ਅਨੂ ਸ਼ਰਮਾ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ ਸੀਜੀਸੀ ਨੇ ਮੈਨੇਜਮੈਂਟ ਸਿੱਖਿਆ ਖੇ…