ਸੀਜੀਸੀ ਝੰਜੇੜੀ ਕੈਂਪਸ ਵਿੱਚ ਪੰਜ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ

ਨਬਜ਼-ਏ-ਪੰਜਾਬ, ਮੁਹਾਲੀ, 15 ਮਈ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵੱਲੋਂ ਕੈਂਪਸ ਵਿਚ ਪੰਜ-ਰੋਜ਼ਾ ਫੈਕਲਟੀ ਵਿਕਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਬੁਲਾਰੇ ਨੇ ਦੱਸਿਆ ਕਿ ਖੋਜ ਪੱਤਰਾਂ ਨੂੰ ਲਿਖਣ ਲਈ ਗਾਈਡ ਟੂ ਰਾਈਟਿੰਗ ਰਿਸਰਚ ਲੈਂਡਸਕੇਪ ਸਿਰਲੇਖ ਅਧੀਨ ਕਰਵਾਏ ਗਏ ਇਸ ਫੈਕਲਟੀ ਪ੍ਰੋਗਰਾਮ ਵਿਚ ਪੰਜਾਬ ਦੀਆਂ ਮੋਹਰੀ ਸੰਸਥਾਵਾਂ ਦੇ ਸਰਮੋਰੀ ਸਿੱਖਿਆਂ ਸ਼ਾਸਤਰੀਆਂ ਨੇ ਸ਼ਿਰਕਤ ਕੀਤੀ।
ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਵਿੱਚ ਝੰਜੇੜੀ ਕੈਂਪਸ ਦੇ ਕਾਰਜਕਾਰੀ ਡਾਇਰੈਕਟਰ ਡਾ. ਵਿਨੇ ਗੋਇਲ ਨੇ ਨਿੱਜੀ ਅਤੇ ਸੰਗਠਨਾਤਮਿਕ ਵਿਕਾਸ ਵਿਚ ਖੋਜ ਪੱਤਰ ਪ੍ਰਕਾਸ਼ਨਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਪੰਜ ਦਿਨ ਤਕ ਚਲੇ ਇਸ ਪ੍ਰੋਗਰਾਮ ਦੌਰਾਨ ਬੁਲਾਰਿਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ। ਇਸ ਮੌਕੇ ਉੱਘੇ ਵਿਗਿਆਨੀ ਡਾ. ਮਨਜੀਤ ਕੌਰ ਨੇ ਆਪਣੇ 50 ਸਾਲਾਂ ਦੇ ਖੋਜ ਸਫ਼ਰ ਬਾਰੇ ਜਾਣਕਾਰੀ ਦਿੱਤੀ। ਪੰਜਾਬ ਯੂਨੀਵਰਸਿਟੀ ਤੋਂ ਡਾ. ਐਸਕੇ ਕਾਂਸਲ ਨੇ ਖੋਜ ਪੱਤਰ ਲਿਖਣ ਦੀਆਂ ਮੂਲ ਗੱਲਾਂ ਤੇ ਸਾਹਿਤ ਸਮੀਖਿਆ ਦੀ ਮਹੱਤਤਾ ’ਤੇ ਚਾਨਣਾ ਪਾਇਆ। ਐਨਆਈਟੀਟੀਟੀਆਰ ਚੰਡੀਗੜ੍ਹ ਤੋਂ ਡਾ. ਰੁਪਿੰਦਰ ਸਿੰਘ ਨੇ ਖੋਜ ਫੰਡਿੰਗ ਅਤੇ ਪ੍ਰਸਤਾਵਾਂ ਦਾ ਖਰੜਾ ਤਿਆਰ ਕਰਨ ਲਈ ਰਣਨੀਤੀਆਂ ਬਾਰੇ ਦੱਸਿਆ।
ਦੂਜੇ ਦਿਨ ਐਨਆਈਟੀ ਜਲੰਧਰ ਤੋਂ ਡਾ. ਬਲਵਿੰਦਰ ਰਾਜ ਨੇ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੇ ਮੁੱਖ ਖੋਜ ਡੋਮੇਨਾਂ ਦੀ ਜਾਣਕਾਰੀ ਸਾਂਝੀ ਕੀਤੀ। ਆਈਆਈਟੀ ਰੋਪੜ ਤੋਂ ਡਾ. ਹਰਪ੍ਰੀਤ ਸਿੰਘ ਨੇ ਭਾਗੀਦਾਰਾਂ ਨੂੰ ਪ੍ਰਭਾਵਸ਼ਾਲੀ ਖੋਜ ਉੱਦਮ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਤੀਜੇ ਦਿਨ ਡਾ. ਰਵਨੀਤ ਕੌਰ ਅਤੇ ਡਾ. ਕੁਨਾਲ ਗਗਨੇਜਾ ਨੇ ਲੇਟੈਕਸ, ਲਾਇਕਸ ਅਤੇ ਓਵਰਲੀਫ ਦੀ ਵਰਤੋੱ ਕਰਦੇ ਹੋਏ ਖੋਜ ਲੇਖਾਂ ਨੂੰ ਫਾਰਮੈਟ ਕਰਨ ਬਾਰੇ ਵਿਹਾਰਕ ਸੈਸ਼ਨਾਂ ਦਾ ਆਯੋਜਨ ਕੀਤਾ।
ਪ੍ਰੋਗਰਾਮ ਦੇ ਚੌਥੇ ਦਿਨ ਡਾ. ਨੂਪਰ ਗੁਪਤਾ ਨੇ ਸਮਾਜਿਕ ਵਿਗਿਆਨ ਅਤੇ ਪ੍ਰਬੰਧਨ ਵਿਚ ਖੋਜ ਸਭਿਆਚਾਰ ਦੀ ਮਹੱਤਤਾ ਬਾਰੇ ਦੱਸਿਆ। ਡਾ: ਕਿਰਨ ਅਗਰਵਾਲ ਨੇ ਖੋਜ ਲੇਖਣ ਲਈਮੈਂਡਲੇ ਸਾਫ਼ਟਵੇਅਰ ਦੀ ਵਰਤੋਂ ਬਾਰੇ ਇੱਕ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ। ਆਖੀਰਲੇ ਦਿਨ ਡਾ. ਰੂਪਕ ਚੱਕਰਵਰਤੀ ਨੇ ਸੂਚਨਾ ਵਿਗਿਆਨ ਦੇ ਮਾਹਰ, ਖੋਜ ਸਮੱਸਿਆ ਡਿਜ਼ਾਈਨ ਅਤੇ ਲੇਖ ਫਾਰਮੈਟਿੰਗ ਲਈ ਮੇੱਡਲੇ ਅਤੇ ਆਰ-ਸਾਫਟਵੇਅਰ ਵਰਗੇ ਟੂਲਸ ਤੇ ਪ੍ਰਤੀਭਾਗੀਆਂ ਨੂੰ ਜਾਣੂ ਕਰਵਾਇਆ। ਸੀਜੀਸੀ ਝੰਜੇੜੀ ਦੇ ਐਮਡੀ ਅਰਸ਼ ਧਾਲੀਵਾਲ ਨੇ ਕਿਹਾ ਕਿ ਕੈਂਪਸ ਵੱਲੋਂ ਸਿੱਖਿਆਂ ਦੇ ਖੇਤਰ ਵਿੱਚ ਬਿਹਤਰੀਨ ਯੋਗਦਾਨ ਲਈ ਆਪਣੇ ਅਧਿਆਪਕਾਂ ਨੂੰ ਅੱਪ ਟੂ ਡੇਟ ਰੱਖਿਆ ਜਾਂਦਾ ਹੈ, ਜਿਸ ਦੇ ਤਹਿਤ ਇਹ ਪ੍ਰੋਗਰਾਮ ਕਰਵਾਇਆ ਗਿਆ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…