Share on Facebook Share on Twitter Share on Google+ Share on Pinterest Share on Linkedin ਮੁਹਾਲੀ ਸਤਿਸੰਗ ਭਵਨ ਵਿੱਚ ਹੋਇਆ ‘ਨਿਰੰਕਾਰੀ ਬਾਲ ਸਮਾਗਮ’ ਨਬਜ਼-ਏ-ਪੰਜਾਬ, ਮੁਹਾਲੀ, 11 ਜੂਨ: ਸੰਤ ਨਿਰੰਕਾਰੀ ਸਤਿਸੰਗ ਭਵਨ ਮੁਹਾਲੀ ਵਿਖੇ ਵਿਸ਼ਾਲ ਨਿਰੰਕਾਰੀ ਬਾਲ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਫੇਜ਼-6, ਟੀਡੀਆਈ ਸਿਟੀ, ਸੈਦਪੁਰ, ਖਰੜ, ਕੁਰਾਲੀ, ਬਨੂੜ ਇਲਾਕੇ ਦੀ ਸੰਗਤ ਦੇ ਬੱਚਿਆਂ ਨੇ ਭਾਗ ਲਿਆ। ਬੱਚਿਆਂ ਵੱਲੋਂ ਅਧਿਆਤਮਿਕ ਅਤੇ ਸਭਿਆਚਾਰਕ ਪੇਸ਼ਕਾਰੀਆਂ ਭਜਨ, ਕਵਿਤਾ, ਪ੍ਰੇਰਨਾਦਾਇਕ ਕੱਵਾਲੀ, ਸਕਿੱਟਾਂ ਅਤੇ ਵਿਚਾਰ ਪੇਸ਼ ਕੀਤੇ ਗਏ। ਜਿਨ੍ਹਾਂ ਦਾ ਮੁੱਖ ਮੰਤਵ ਬੱਚਿਆਂ ਦਾ ਜੀਵਨ ਸੁੰਦਰ ਢੰਗ ਨਾਲ ਵਿਕਸਿਤ ਹੋਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਸਮੇਤ ਸਕਰਾਤਮਕ ਰਵੱਈਆ ਅਪਣਾਉਣਾ ਚਾਹੀਦਾ ਹੈ। ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਓ.ਪੀ. ਨਿਰੰਕਾਰੀ ਨੇ ਬੱਚਿਆਂ ਵੱਲੋਂ ਪੇਸ਼ ਪ੍ਰੋਗਰਾਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜੋ ਬੱਚੇ ਬਚਪਨ ਵਿੱਚ ਸਕਰਾਤਮਕ ਜੀਵਨ ਬਤੀਤ ਕਰਦੇ ਹਨ ਅਤੇ ਆਪਣੀ ਪੜ੍ਹਾਈ ’ਤੇ ਵਿਸ਼ੇਸ਼ ਧਿਆਨ ਦਿੰਦੇ ਹਨ, ਖੇਡਾਂ ਅਤੇ ਸਰਗਰਮ ਗਤੀਵਿਧੀਆਂ ਲਈ ਵੀ ਜ਼ਰੂਰੀ ਸਮਾਂ ਕੱਢਦੇ ਹਨ, ਉਹੀ ਭਵਿੱਖ ਵਿੱਚ ਸਮਾਜ ਲਈ ਉਪਯੋਗੀ ਸਿੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੜ੍ਹਾਈ ਵਿੱਚ ਰੁਚੀ ਬਣਾਈ ਰੱਖੀ ਜਾਵੇ ਤਾਂ ਕੋਈ ਵੀ ਵਿਸ਼ਾ ਮੁਸ਼ਕਲ ਨਹੀਂ ਹੁੰਦਾ। ਨਾਲ-ਨਾਲ ਜੋ ਬੱਚੇ ਅਧਿਆਤਮਿਕਤਾ ਨਾਲ ਜੁੜਦੇ ਹਨ, ਉਹ ਸੰਸਕਾਰ ਨਾਲ ਭਰਪੂਰ ਅਤੇ ਖ਼ੂਬਸੂਰਤ ਸਮਾਜ ਦੀ ਸਿਰਜਣਾ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ। ਮੁਹਾਲੀ ਸ਼ਾਖਾ ਦੇ ਸੰਜੋਯਕ ਡਾ. ਜੇ.ਕੇ. ਚੀਮਾ ਨੇ ਜ਼ੋਨਲ ਇੰਚਾਰਜ ਓ.ਪੀ ਨਿਰੰਕਾਰੀ ਸਮੇਤ ਸਮਾਗਮ ਵਿੱਚ ਭਾਗ ਲੈਣ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ