Share on Facebook Share on Twitter Share on Google+ Share on Pinterest Share on Linkedin ਮਿਊਜ਼ਿਕ ਕੰਪਨੀ ਦੇ ਮਾਲਕ ਤੋਂ ਫਿਰੌਤੀ ਮੰਗੀ, ਘਰ ’ਤੇ ਕੀਤੀ ਅੰਨ੍ਹੇਵਾਹ ਫਾਇਰਿੰਗ ਗੈਂਗਸਟਰ ਦਾ ਨਾਂ ਲਿਖੀ ਚਿੱਠੀ ਘਰ ਦੇ ਵਿਹੜੇ ਵਿੱਚ ਸੁੱਟੀ, ਪੁਲੀਸ ਦੇ ਹੱਥ ਲੱਗਿਆ ਠੋਸ ਸੁਰਾਗ ਹਰਿਆਣਾ ਵਿੱਚ ਐਕਟਿਵ ਗੈਂਗਸਟਰ ਕਾਲਾ ਰਾਣਾ ਨੇ ਮੰਗੀ ਫਿਰੌਤੀ ਯੂਪੀ ਨੰਬਰ ਦੇ ਮੋਟਰ ਸਾਈਕਲ ’ਤੇ ਸਵਾਰ ਸਨ ਫਾਇਰਿੰਗ ਕਰਨ ਵਾਲੇ ਨੌਜਵਾਨ ਨਬਜ਼-ਏ-ਪੰਜਾਬ, ਮੁਹਾਲੀ, 16 ਮਈ: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਕਥਿਤ ਧੋਖਾਧੜੀ ਮਾਮਲੇ ਵਿੱਚ ਚਰਚਾ ਵਿੱਚ ਆਏ ਪੰਜਾਬ ਦੀ ਮਸ਼ਹੂਰ ਮਿਊਜ਼ਿਕ ਕੰਪਨੀ ਦੇ ਨਿਰਮਾਤਾ ਪਿੰਕੀ ਧਾਲੀਵਾਲ ਤੋਂ ਗੈਂਗਸਟਰ ਵੱਲੋਂ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਧਾਲੀਵਾਲ ਨੂੰ ਡਰਾਉਣ ਲਈ ਇੱਥੋਂ ਦੇ ਸੈਕਟਰ-71 ਵਿੱਚ ਉਸ ਦੇ ਘਰ ਉੱਤੇ ਅੰਨ੍ਹੇਵਾਹ ਫਾਇਰਿੰਗ ਵੀ ਕੀਤੀ ਗਈ। ਘਟਨਾ ਲੰਘੀ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲਿਆ। ਬਾਅਦ ਫੋਰੈਂਸਿਕ ਟੀਮ ਨੂੰ ਵੀ ਮੌਕੇ ’ਤੇ ਸੱਦਿਆ ਗਿਆ ਅਤੇ ਸੈਂਪਲ ਲਏ ਗਏ। ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ 10 ਵਜੇ ਦੋ ਨੌਜਵਾਨ ਪੈਦਲ ਆਏ ਅਤੇ ਧਾਲੀਵਾਲ ਦੇ ਵਿਹੜੇ ਵਿੱਚ ਇੱਕ ਚਿੱਠੀ ਸੁੱਟ ਕੇ ਵਾਪਸ ਮੁੜ ਗਏ। ਚਿੱਠੀ ਵਿੱਚ ਧਾਲੀਵਾਲ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਹੈ। ਥੋੜੀ ਹੀ ਦੇਰ ਬਾਅਦ ਯੂਪੀ ਨੰਬਰ ਦੇ ਇੱਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਅਤੇ ਸੜਕ ’ਤੇ ਰੁਕ ਕੇ ਪਿੰਕੀ ਧਾਲੀਵਾਲ ਦੇ ਘਰ ਉੱਤੇ 8 ਤੋਂ 10 ਗੋਲੀਆਂ ਚਲਾਈਆਂ ਗਈਆਂ। ਲੇਕਿਨ ਇਸ ਦੌਰਾਨ ਵੱਡਾ ਦੁਖਾਂਤ ਵਾਪਰਨ ਤੋਂ ਬਚਾਅ ਰਿਹਾ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਪਿੰਕੀ ਧਾਲੀਵਾਲ ਘਰ ਮੌਜੂਦ ਨਹੀਂ ਸਨ। ਐੱਸਐੱਸਪੀ ਹਰਮਨਦੀਪ ਸਿੰਘ ਹੰਸ, ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਅਤੇ ਮਟੌਰ ਥਾਣੇ ਦੇ ਐਸਐਚਓ ਕੁਲਵੰਤ ਸਿੰਘ ਵੀ ਮੌਕੇ ’ਤੇ ਪਹੁੰਚੇ। ਜਾਣਕਾਰੀ ਅਨੁਸਾਰ ਗੈਂਗਸਟਰ ਕਾਲਾ ਰਾਣਾ ਨੇ ਧਾਲੀਵਾਲ ਤੋਂ ਫਿਰੌਤੀ ਮੰਗੀ ਹੈ, ਜੋ ਹਰਿਆਣਾ ਵਿੱਚ ਕਾਫ਼ੀ ਐਕਟਿਵ ਹੈ। ਇਹ ਵੀ ਪਤਾ ਲੱਗਾ ਹੈ ਕਿ ਪੁਲੀਸ ਦੇ ਹੱਥ ਠੋਸ ਸੁਰਾਗ ਲੱਗਿਆ ਹੈ। ਜਿਸ ਦੇ ਆਧਾਰ ’ਤੇ ਇੱਕ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ, ਜਿਸ ਦੀ ਭਾਲ ਜਾਰੀ ਹੈ। ਇਹ ਵੀ ਪਤਾ ਲੱਗਾ ਹੈ, ਜਦੋਂ ਧਾਲੀਵਾਲ ਦੇ ਘਰ ’ਤੇ ਫਾਇਰਿੰਗ ਕੀਤੀ ਗਈ, ਉਸ ਸਮੇਂ ਹਨੇਰੀ ਚੱਲ ਰਹੀ ਸੀ ਅਤੇ ਬਿਜਲੀ ਗੁੱਲ ਸੀ। ਜਿਸ ਦਾ ਫ਼ਾਇਦਾ ਚੁੱਕ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਮਗਰੋਂ ਪੁਲੀਸ ਨੇ ਪੂਰੇ ਸ਼ਹਿਰ ਵਿੱਚ ਨਾਕਾਬੰਦੀ ਕੀਤੀ ਗਈ। ਉਧਰ, ਜਾਣਕਾਰੀ ਮਿਲੀ ਹੈ ਕਿ ਪੁਲੀਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ ਅਤੇ ਯੂਪੀ ਨੰਬਰ ਦਾ ਇੱਕ ਮੋਟਰ ਸਾਈਕਲ ਵੀ ਕਬਜ਼ੇ ਵਿੱਚ ਲਿਆ ਹੈ। ਪੰਜਾਬ ਦੀ ਮਸ਼ਹੂਰ ਮਿਊਜ਼ਿਕ ਕੰਪਨੀ ਦੇ ਨਿਰਮਾਤਾ ਪਿੰਕੀ ਧਾਲੀਵਾਲ ਕੋਲੋਂ ਫਿਰੌਤੀ ਮੰਗਣ ਵਾਲਾ ਗੈਂਗਸਟਰ ਕਾਲਾ ਰਾਣਾ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ। ਉਸ ਦੇ ਘਰ ਉੱਤੇ ਫਾਇਰਿੰਗ ਕਾਲਾ ਰਾਣਾ ਦੇ ਭਰਾ ਟੋਨੀ ਰਾਣਾ ਤੇ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਕੀਤੀ ਹੈ। ਗੋਲੀਆਂ ਟੋਨੀ ਰਾਣਾ ਨੇ ਚਲਾਈਆਂ ਹਨ। ਪਤਾ ਲੱਗਾ ਹੈ ਕਿ ਦੋ ਦਿਨ ਪਹਿਲਾਂ ਵੀ ਪਿੰਕੀ ਧਾਲੀਵਾਲ ਨੂੰ ਪੈਸੇ ਤਿਆਰ ਰੱਖਣ ਲਈ ਕਿਹਾ ਗਿਆ ਸੀ। ਮੋਟਰਸਾਈਕਲ ’ਤੇ ਲੱਗਿਆ ਯੂਪੀ ਦਾ ਨੰਬਰ ਵੀ ਜਾਅਲੀ ਹੈ। ਮੁਹਾਲੀ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਟੋਨੀ ਰਾਣਾ ਨੇ ਯਮਨਾਨਗਰ ਵਿੱਚ ਵੀ ਵਾਰਦਾਤ ਨੂੰ ਅੰਜਾਮ ਦੇਣ ਲਈ ਫਾਇਰਿੰਗ ਕੀਤੀ ਸੀ। ਮੋਟਰ ਸਾਈਕਲ ਚਲਾਉਣ ਵਾਲੇ ਨੇ ਹੈਲਮਟ ਪਾਇਆ ਹੋਇਆ ਸੀ ਜਦੋਂਕਿ ਟੋਨੀ ਰਾਣਾ ਪਿੱਛੇ ਬੈਠਾ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ