Share on Facebook Share on Twitter Share on Google+ Share on Pinterest Share on Linkedin ਮੇਅਰ ਜੀਤੀ ਸਿੱਧੂ ਖ਼ੁਦ ਸਾਈਕਲ ਚਲਾ ਕੇ ਨੇ ਕੀਤਾ ਸ਼ਹਿਰ ਦੇ ਪਹਿਲੇ ਸਾਈਕਲ ਟਰੈਕ ਦਾ ਉਦਘਾਟਨ ਮੁਹਾਲੀ ਸ਼ਹਿਰ ਦੇ ਹਰ ਕੋਨੇ ਵਿੱਚ ਬਣਾਇਆ ਜਾਵੇਗਾ ਸਾਈਕਲ ਟਰੈਕ: ਮੇਅਰ ਜੀਤੀ ਸਿੱਧੂ 80 ਲੱਖ ਦੀ ਲਾਗਤ ਨਾਲ ਬਣਿਆ ਟਰੈਕ, ਸੜਕ ਹਾਦਸਿਆਂ ਤੋਂ ਹੋਵੇਗਾ ਬਚਾਅ ਨਬਜ਼-ਏ-ਪੰਜਾਬ, ਮੁਹਾਲੀ, 10 ਮਈ: ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪੁਰਾਣੇ ਸਪਾਈਸ ਚੌਕ ’ਤੇ ਮੁਹਾਲੀ ਏਅਰਪੋਰਟ ਸੜਕ ਤੋਂ ਚੀਮਾ ਟਰੈਫ਼ਿਕ ਲਾਈਟ ਪੁਆਇੰਟ ਤੱਕ ਨਵੇਂ ਬਣਾਏ ਗਏ ਸ਼ਹਿਰ ਦੇ ਪਹਿਲੇ ਸਾਈਕਲ ਟਰੈਕ ਦਾ ਉਦਘਾਟਨ ਖ਼ੁਦ ਇਸ ਟਰੈਕ ਉੱਤੇ ਸਾਈਕਲ ਚਲਾ ਕੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ’ਤੇ ਲਗਪਗ 80 ਲੱਖ ਰੁਪਏ ਖ਼ਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਾਈਕਲ ਟਰੈਕ ਆਮ ਸ਼ਹਿਰੀਆਂ ਅਤੇ ਸਨਅਤੀ ਖੇਤਰ ਦੇ ਕਾਮਿਆਂ ਲਈ ਬੇਹੱਦ ਲਾਹੇਵੰਦ ਹੋਵੇਗਾ ਕਿਉਂਕਿ ਇਸ ਸੜਕ ਉੱਤੇ ਜ਼ਿਆਦਾ ਆਵਾਜਾਈ ਹੋਣ ਕਾਰਨ ਪੈਦਲ ਅਤੇ ਸਾਈਕਲ ਸਵਾਰਾਂ ਨੂੰ ਕਾਫ਼ੀ ਮੁਸ਼ਕਲ ਹੁੰਦੀ ਸੀ। ਸਾਈਕਲ ਟਰੈਕ ਬਣਨ ਨਾਲ ਸੜਕ ਹਾਦਸਿਆਂ ਨੂੰ ਵੀ ਠੱਲ੍ਹ ਪਵੇਗੀ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਸੈਕਟਰ ਡਿਵਾਈਡਿੰਗ ਸੜਕਾਂ ਉੱਤੇ ਬਣੇ ਮਕਾਨਾਂ ਦੇ ਪਿਛਲੇ ਪਾਸੇ ਵਾਧੂ ਜਗ੍ਹਾ ’ਤੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੁਰੰਤ ਕਬਜ਼ੇ ਹਟਾਏ ਜਾਣ ਤਾਂ ਜੋ ਇੱਥੇ ਡਿਜ਼ਾਈਨ ਅਨੁਸਾਰ ਸਾਈਕਲ ਟਰੈਕ ਬਣਾਏ ਜਾ ਸਕਣ। ਇਸ ਨਾਲ ਟਰੈਫ਼ਿਕ ਵਿਵਸਥਾ ਵਿੱਚ ਸੁਧਾਰ ਆਵੇਗਾ ਅਤੇ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਵੀ ਬੋਝ ਘਟੇਗਾ। ਉਨ੍ਹਾਂ ਕਿਹਾ ਕਿ ਜੇਕਰ ਲੋਕ ਸਾਈਕਲ ਚਲਾਉਣਗੇ ਤਾਂ ਉਹ ਸਰੀਰਕ ਪੱਖੋਂ ਵੀ ਸਿਹਤਮੰਦ ਰਹਿਣਗੇ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਪੂਰੇ ਸ਼ਹਿਰ ਅੰਦਰ ਲੋੜ ਅਨੁਸਾਰ ਸਾਈਕਲ ਟਰੈਕ ਬਣਾਏ ਜਾਣਗੇ। ਬਸ਼ਰਤੇ ਲੋਕ ਅੜਿੱਕਾ ਨਾ ਬਣਨ ਅਤੇ ਖ਼ੁਦ ਹੀ ਕਬਜ਼ੇ ਵਿੱਚ ਲਈ ਜਗ੍ਹਾ ਖਾਲੀ ਕਰ ਦੇਣ। ਇਸ ਮੌਕੇ ਸੈਕਟਰ-57 ਦੇ ਕੌਂਸਲਰ ਕੁਲਵੰਤ ਕੌਰ, ਸਮਾਜ ਸੇਵੀ ਗੁਰੂ ਸਾਹਿਬ ਸਿੰਘ ਅਤੇ ਸ਼ਾਹੀਮਾਜਰਾ ਦੇ ਕੌਂਸਲਰ ਜਗਦੀਸ਼ ਸਿੰਘ ਜੱਗਾ ਨੇ ਉਨ੍ਹਾਂ ਦੀ ਮੰਗ ’ਤੇ ਸਾਈਕਲ ਟਰੈਕ ਬਣਾਉਣ ਲਈ ਮੇਅਰ ਜੀਤੀ ਸਿੱਧੂ ਦਾ ਧੰਨਵਾਦ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ