ਬਡਲਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁਲਾਰਾ: ਵੱਖ-ਵੱਖ ਸਿਆਸੀ ਪਾਰਟੀ ਦੇ ਆਗੂ ਅਕਾਲੀ ਦਲ ਮਾਨ ਵਿੱਚ ਸ਼ਾਮਲ

ਨਬਜ਼-ਏ-ਪੰਜਾਬ ਬਿਊਰੋ, ਸਮਰਾਲਾ, 25 ਜਨਵਰੀ:
ਸਮਰਾਲਾ ਵਿਧਾਨ ਸਭਾ ਹਲਕਾ ਤੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ਼ਿੰਗਾਰਾ ਸਿੰਘ ਬਡਲਾ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਪਿੰਡ ਹੇਡੋਂ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਅਲਵਿਦਾ ਆਖ ਕੇ ਦਰਜਨ ਤੋਂ ਵੱਧ ਵਿਅਕਤੀ ਅਕਾਲੀ ਦਲ ਮਾਨ ਵਿੱਚ ਸ਼ਾਮਲ ਹੋ ਗਏ। ਜਿਨ੍ਹਾਂ ਵਿੱਚ ਨੰਬਰਦਾਰ ਸਾਨਾ ਰਾਮ, ਪੰਚ ਸ਼ਾਮ ਸਿੰਘ, ਕਸ਼ਮੀਰਾ ਸਿੰਘ, ਅਮਰ ਸਿੰਘ, ਰਾਜੂ ਸਿੰਘ, ਸੂਬਾ ਸਿੰਘ, ਈਸ਼ਰ ਕੁਮਾਰ, ਅਮਰੀਕ ਚੰਦ, ਲਾਲੀ, ਗੋਰਖਾ ਰਾਮ, ਕ੍ਰਿਸ਼ਨ ਕੁਮਾਰ, ਰਾਜ ਕੁਮਾਰ ਸਮਤੇ ਹੋਰ ਸ਼ਾਮਲ ਸਨ। ਇਨ੍ਹਾਂ ਸਾਰੇ ਵਿਅਕਤੀਆਂ ਸਿੰਗਾਰਾ ਸਿੰਘ ਬਡਲਾ ਨੇ ਸਿਰਪਾਓ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਬੋਲਦਿਆਂ ਸ਼ਿੰਗਾਰਾ ਸਿੰਘ ਬਡਲਾ ਨੇ ਕਿਹਾ ਕਿ ਪੰਜਾਬ ਦੇ ਨੇਤਾ ਚਾਹੇ ਉਹ ਅਕਾਲੀ ਦਲ ਬਾਦਲ ਜਾਂ ਕਾਂਗਰਸੀ ਹਨ, ਸਭ ਨੇ ਆਪਣਾ ਮੁੱਖ ਮਕਸਦ ਆਮ ਲੋਕਾਂ ਨੂੰ ਲੁੱਟਣਾ ਅਤੇ ਕੁੱਟਣਾ ਹੀ ਰੱਖਿਆ ਹੋਇਆ ਹੈ। ਅਕਾਲੀ ਦਲ ਮਾਨ ਦੇ ਸੁਪਰੀਮੋ ਸਿਮਰਨਜੀਤ ਸਿੰਘ ਜਿਨ੍ਹਾਂ ਨੇ ਸਿੱਖ ਕੌਮ ਲਈ ਆਪਣੇ ਸਰਕਾਰੀ ਉੱਚ ਅਹੁਦੇ ਨੂੰ ਠੋਕਰ ਮਾਰ ਦਿੱਤੀ, ਜੇਲ੍ਹਾਂ ਵਿੱਚ ਤਸੀਹੇ ਝੱਲੇ, ਪਰ ਕਦੇ ਵੀ ਆਪਣੀ ਈਨ ਨਹੀਂ ਮੰਨੀ, ਉਨ੍ਹਾਂ ਦੀ ਇਸ ਕੁਰਬਾਨੀ ਨੂੰ ਸਾਨੂੰ ਮਨੋਂ ਨਹੀਂ ਵਿਸਾਰਨਾ ਚਾਹੀਦਾ, ਆਪਣੀ ਇੱਕ ਇੱਕ ਵੋਟ ਅਕਾਲੀ ਦਲ ਮਾਨ ਦੇ ਉਮੀਦਵਾਰਾਂ ਨੂੰ ਪਾਉਣੀ ਚਾਹੀਦੀ ਹੈ ਤਾਂ ਜੋ ਲੁੱਟ ਘਸੁੱਟ ਵਾਲੇ ਰਾਜ ਤੋਂ ਨਿਜਾਤ ਪਾਈ ਜਾ ਸਕੇ।
ਇਸ ਮੌਕੇ ਵਰਿੰਦਰ ਸਿੰਘ ਸੇਖੋਂ ਯੂਥ ਮੀਤ ਪ੍ਰਧਾਨ ਪੰਜਾਬ, ਸੁਰਜੀਤ ਸਿੰਘ ਹੋਲ, ਸਰਬਜੀਤ ਸਿੰਘ ਖੱਟਰਾਂ, ਗੁਰਪ੍ਰੀਤ ਸਿੰਘ ਦੁੱਲਵਾਂ, ਮਹਾਂ ਸਿੰਘ ਭਮੁੱਦੀ, ਬਲਜੀਤ ਸਿੰਘ ਮਾਛੀਵਾੜਾ, ਕੁਲਵੀਰ ਸਿੰਘ ਹਰਗਣਾ, ਮਿਹਰਬਾਨ ਸਿੰਘ, ਜਤਿੰਦਰ ਸਿੰਘ ਮੰਜਾਲੀਆਂ, ਸਿਮਰਨਜੀਤ ਸਿੰਘ ਭੰਗੂ, ਜਤਿੰਦਰ ਸਿੰਘ ਪੂਰਬਾ, ਹਰਮਿੰਦਰ ਸਿੰਘ ਰਹੌਣ, ਮਨਪ੍ਰੀਤ ਸਿੰਘ ਬੌਂਦਲੀ, ਹਰਜਿੰਦਰ ਸਿੰਘ ਕਕਰਾਲਾ, ਡਾ. ਤਰਲੋਚਨ ਸਿੰਘ, ਈਸ਼ਵਰ ਸਿੰਘ ਮਾਨੂੰਪੁਰ, ਕ੍ਰਿਪਾਲ ਸਿੰਘ, ਗੁਰਮੁੱਖ ਸਿੰਘ ਸ਼ੇਰੀਆਂ, ਗੁਰਜਿੰਦਰ ਸਿੰਘ ਬਾਠ, ਹਰਪ੍ਰੀਤ ਸਿੰਘ ਕੁੱਲੇਵਾਲ, ਭੁਪਿੰਦਰ ਸਿੰਘ ਪਪੜੌਦੀ, ਜਰਨੈਲ ਸਿੰਘ ਸਲੌਦੀ ਆਦਿ ਤੋਂ ਇਲਾਵਾ ਹੋਰ ਵੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…