ਬਾਦਲਾਂ ਖ਼ਿਲਾਫ਼ ਵੱਡਾ ਹਮਲਾ ਕਰੇਗੀ ਕਾਂਗਰਸ, ਕੈਪਟਨ ਅਮਰਿੰਦਰ, ਸਿੱਧੂ ਨਾਲ ਸਾਂਝੀਆਂ ਰੈਲੀਆਂ ਕਰਨਗੇ ਰਾਹੁਲ ਗਾਂਧੀ

ਪੰਜਾਬ ਅੰਦਰ ਕਾਂਗਰਸ ਪਾਰਟੀ ਦੇ ਪੱਖ ਵਿੱਚ ਚੱਲ ਰਹੀ ਲਹਿਰ ਨੂੰ ਮਿਲੇਗੀ ਹੋਰ ਮਜ਼ਬੂਤੀ:

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 24 ਜਨਵਰੀ:
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਅਤੇ ਬਾਦਲ ਪਿਊ ਅਤੇ ਨਜ਼ਦੀਕੀ ਰਿਸਤੇਦਾਰ ਮੰਤਰੀਆਂ ਦੀ ਨੀਂਦ ਉਡਾਉਣ ਲਈ ਸ਼ੁੱਕਰਵਾਰ ਤੋਂ ਬਾਦਲਾਂ ਤੇ ਉਨ੍ਹਾਂ ਦੇ ਨਜ਼ਦੀਕੀ ਸਾਥੀ ਮਜੀਠੀਆ ਤੇ ਹੋਰਨਾਂ ਦੇ ਖ਼ਿਲਾਫ਼ ਵੱਡਾ ਸਿਆਸੀ ਹਮਲਾ ਕਰਨ ਦੀ ਤਿਆਰੀ ਕਰ ਲਈ ਹੈ। ਇਸਦੌਰਾਨ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਪ੍ਰਧਾਨ ਰਾਹੁਲ ਗਾਂਧੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਪੰਜਾਬ ਵਿੱਚ ਸਾਂਝੀਆਂ ਰੈਲੀਆਂ ਕਰਕੇ ਬਾਦਲਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਲਲਕਾਰਨਗੇ। ਕਾਂਗਰਸ ਦੇ ਇਸ ਫੈਸਲੇ ਨਾਲ ਵਿਰੋਧੀਆਂ ਦੀ ਨੀਂਦ ਉਡਣੀ ਸੁਭਾਵਿਕ ਹੈ।
ਜਾਣਕਾਰੀ ਮਿਲੀ ਹੈ ਕਿ ਰਾਹੁਲ ਗਾਂਧੀ ਪੰਜਾਬ ਦੇ ਤਿੰਨ ਰੋਜ਼ਾ ਚੋਣ ਦੌਰੇ ’ਤੇ ਆਉਣਗੇ ਅਤੇ ਇਸ ਦੌਰਾਨ ਕੈਪਟਨ ਅਮਰਿੰਦਰ ਤੇ ਸਿੱਧੂ ਨਾਲ ਮਜੀਠਾ, ਜਲਾਲਾਬਾਦ ਤੇ ਲੰਬੀ ’ਚ ਸਾਂਝੀਆਂ ਰੈਲੀਆਂ ਕਰਨਗੇ। ਰਾਹੁਲ ਦਾ ਦੌਰਾ ਪੰਜਾਬ ਅੰਦਰ ਕਾਂਗਰਸ ਦੇ ਪ੍ਰਚਾਰ ਦੀ ਜ਼ਮੀਨ ਨੂੰ ਹੋਰ ਵਧਾਏਗਾ, ਜਿਥੇ ਲੋਕਾਂ ਦਾ ਰੁੱਖ ਪਾਰਟੀ ਦੀਆਂ ਰੈਲੀਆਂ ਵਿੱਚ ਸਾਫ ਤੌਰ ’ਤੇ ਨਜ਼ਰ ਆ ਰਿਹਾ ਹੈ। ਜਿਥੇ ਕੈਪਟਨ ਅਮਰਿੰਦਰ ਨੇ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਲੰਬੀ ’ਚ ਸਿੱਧੇ ਤੌਰ ’ਤੇ ਟੱਕਰ ਲਈ ਹੈ, ਉਥੇ ਹੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਹਲਕੇ ਤੋਂ ਇਕ ਵਾਰ ਫਿਰ ਤੋਂ ਆਪਣੀ ਕਿਸਮਤ ਆਜਮਾ ਰਹੇ ਹਨ। ਇਸੇ ਤਰ੍ਹਾਂ, ਮਜੀਠਾ ਬਾਦਲਾਂ ਦੇ ਰਿਸ਼ਤੇਦਾਰ ਤੇ ਨਜ਼ਦੀਕੀ ਸਾਥੀ ਬਿਕ੍ਰਮ ਸਿੰਘ ਮਜੀਠੀਆ ਦਾ ਲੜਾਈ ਦਾ ਮੈਦਾਨ ਹੈ, ਜਿਸ ਦਬੰਗ ਅਕਾਲੀ ’ਤੇ ਨਸ਼ੇ ਦੇ ਵਪਾਰ ਅਤੇ ਸੂਬੇ ਅੰਦਰ ਚੱਲ ਰਹੇ ਹੋਰ ਮਾਫੀਆਵਾਂ ਨਾਲ ਮਿਲੀਭੁਗਤ ਰੱਖਣ ਦੇ ਗੰਭੀਰ ਦੋਸ਼ ਲੱਗ ਰਹੇ ਹਨ। ਇਸ ਦਿਸ਼ਾ ਵਿੱਚ ਰਾਹੁਲ ਗਾਂਧੀ ਦਾ ਪ੍ਰਚਾਰ ਇਨ੍ਹਾਂ ਤਿੰਨਾਂ ਵਿਧਾਨ ਸਭਾ ਹਲਕਿਆਂ ਅੰਦਰ ਕਾਂਗਰਸ ਦੇ ਹਮਲੇ ਨੂੰ ਹੋਰ ਤੇਜ਼ ਕਰ ਦੇਵੇਗਾ ਅਤੇ ਸੂਬੇ ਅੰਦਰ ਪਾਰਟੀ ਦੇ ਪੱਖ ਵਿੱਚ ਚੱਲ ਰਹੀ ਲਹਿਰ ਨੂੰ ਹੋਰ ਮਜ਼ਬੂਤੀ ਮਿਲੇਗੀ।
ਇਨ੍ਹਾਂ ਤਿੰਨਾਂ ਪ੍ਰਮੁੱਖ ਵਿਧਾਨ ਸਭਾ ਹਲਕਿਆਂ ਤੋਂ ਇਲਾਵਾ, ਪਹਿਲੇ ਦਿਨ (27 ਜਨਵਰੀ) ਰਾਹੁਲ ਗਾਂਧੀ ਮਜੀਠਾ ਤੋਂ ਇਲਾਵਾ, ਰਾਮਪੁਰਾ ਫੂਲ, ਤਲਵੰਡੀ ਸਾਬੋ ਤੇ ਬਠਿੰਡਾ ਸ਼ਹਿਰੀ ’ਚ ਵੀ ਪ੍ਰਚਾਰ ਕਰਨਗੇ। ਜਦਕਿ 28 ਜਨਵਰੀ ਨੂੰ ਉਹ ਜਲਾਲਾਬਾਦ, ਬੁਢਲਾਡਾ ਤੇ ਧੂਰੀ ’ਚ ਪ੍ਰਚਾਰ ਕਰਨ ਤੋਂ ਇਲਾਵਾ, ਲੁਧਿਆਣਾ ’ਚ ਸਨਅੱਤਕਾਰਾਂ ਨਾਲ ਵੀ ਮਿਲਣਗੇ। 29 ਜਨਵਰੀ ਨੂੰ ਗਿੱਦੜਬਾਹਾ ਤੇ ਲੰਬੀ ’ਚ ਰਾਹੁਲ ਗਾਂਧੀਆਂ ਪਬਲਿਕ ਮੀਟਿੰਗਾਂ ਹੋਣਗੀਆਂ। ਆਲ ਇੰਡੀਆ ਕਾਂਗਰਸ ਕਾਂਗਰਸ ਕਮੇਟੀ ਅਤੇ ਵੱਖ-ਵੱਖ ਸੂਬਿਆਂ ਵਿੱਚ ਪਾਰਟੀ ਦੀਆਂ ਯੂਨਿਟਾਂ ਦੇ ਹੋਰ ਸੀਨੀਅਰ ਕਾਂਗਰਸੀ ਆਗੂ ਪਹਿਲਾਂ ਤੋਂ ਸੂਬੇ ਅੰਦਰ ਪਾਰਟੀ ਦੀ ਹਮਾਇਤ ਵਿੱਚ ਪ੍ਰਚਾਰ ਕਰ ਰਹੇ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…