ਸ਼ਹੀਦੀ ਪੁਰਬ: ਦਸਮੇਸ਼ ਵੈੱਲਫੇਅਰ ਕੌਂਸਲ ਨੇ ਠੰਢੇ ਮਿੱਠੇ ਜਲ ਦੀ ਛਬੀਲ ਤੇ ਲੰਗਰ ਲਾਇਆ

ਵਾਤਾਵਰਨ ਦੀ ਸੁਰੱਖਿਆ ਸੰਭਾਲ ਤੇ ਹਰਿਆਵਲ ਲਈ ਸੰਗਤ ਨੂੰ ਬੂਟੇ ਵੰਡੇ

ਨਬਜ਼-ਏ-ਪੰਜਾਬ, ਮੁਹਾਲੀ, 11 ਜੂਨ:
ਦਸਮੇਸ਼ ਵੈੱਲਫੇਅਰ ਕੌਂਸਲ (ਰਜਿ) ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵੱਲੋਂ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਇੱਥੋਂ ਦੇ ਮਦਨਪੁਰ ਚੌਂਕ ਵਿਖੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕਾ ਲੰਗਰ ਲਗਾਇਆ ਗਿਆ। ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਸੰਸਥਾ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੰਨੜਾ ਨੇ ਦੱਸਿਆ ਕਿ ਇਸ ਮੌਕੇ ਬੂਟਿਆਂ ਦਾ ਲੰਗਰ ਲਾਇਆ ਗਿਆ ਅਤੇ ਵਾਤਾਵਰਨ ਦੀ ਸੁਰੱਖਿਆ ਸੰਭਾਲ ਲਈ ਰਾਹਗੀਰਾਂ ਅਤੇ ਸੰਗਤ ਨੂੰ ਬੂਟੇ ਵੰਡੇ ਗਏ। ਲੰਗਰ ਸੇਵਾ ਵਿੱਚ ਕੌਂਸਲ ਦੇ ਸਲਾਹਕਾਰ ਪ੍ਰਦੀਪ ਸਿੰਘ ਭਾਰਜ, ਕੈਸ਼ੀਅਰ ਕੰਵਰਦੀਪ ਸਿੰਘ ਮਣਕੂ, ਰਾਮਗੜ੍ਹੀਆ ਸਭਾ ਦੇ ਸਾਬਕਾ ਪ੍ਰਧਾਨ ਜਸਵੰਤ ਸਿੰਘ ਭੁੱਲਰ, ਕਰਮ ਸਿੰਘ ਬਬਰਾ, ਡਾ. ਐਸਐਸ ਭੰਵਰਾ, ਸੂਰਤ ਸਿੰਘ ਕਲਸੀ, ਦਰਸ਼ਨ ਸਿੰਘ ਕਲਸੀ, ਨਰਿੰਦਰ ਸਿੰਘ ਸੰਧੂ, ਬਿਕਰਮਜੀਤ ਸਿੰਘ ਹੂੰਝਣ, ਦੀਦਾਰ ਸਿੰਘ ਕਲਸੀ, ਰਾਮ ਰਤਨ ਸੈਂਹਬੀ, ਲਖਬੀਰ ਸਿੰਘ ਮਣਕੂ, ਜੇਪੀਐਸ ਭੰਵਰਾ, ਤਰਸੇਮ ਸਿੰਘ ਖੋਖਰ, ਸੁਰਜੀਤ ਸਿੰਘ ਸੋਹਲ, ਸੁਰਿੰਦਰ ਸਿੰਘ ਜੰਡੂ, ਜਸਪਾਲ ਸਿੰਘ ਵਿਰਕ, ਬਹਾਦਰ ਸਿੰਘ, ਬਲਵਿੰਦਰ ਹੂੰਝਣ, ਕੁਲਵਿੰਦਰ ਸੋਖੀ, ਨਰੈਣ ਸਿੰਘ ਭੁੱਲਰ, ਤੇਜਿੰਦਰ ਸਭਰਵਾਲ ਵੀ ਮੌਜੂਦ ਸਨ।

ਇਸ ਮੌਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਯੂਥ ਅਕਾਲੀ ਆਗੂ ਖੁਸ਼ਇੰਦਰ ਸਿੰਘ ਬੈਦਵਾਨ, ਰਵਿੰਦਰ ਸਿੰਘ ਕੰਗ, ਕਮਲਜੀਤ ਸਿੰਘ ਰੂਬੀ ਤੇ ਗੁਰਮੁੱਖ ਸਿੰਘ ਸੋਹਲ, ਦਵਿੰਦਰ ਸਿੰਘ ਭਾਟੀਆ, ਨਿਰਮਲ ਸਿੰਘ ਸਭਰਵਾਲ, ਗੁਰਮੀਤ ਸਿੰਘ ਸਿਆਣ, ਬਾਬਾ ਸੁਰਿੰਦਰ ਸਿੰਘ (ਗੁਰਦੁਆਰਾ ਧੰਨਾ ਭਗਤ), ਜੋਗਿੰਦਰ ਸਿੰਘ ਸੋਂਧੀ (ਪ੍ਰਧਾਨ ਗੁਰਦੁਆਰਾ ਤਾਲਮੇਲ ਕਮੇਟੀ), ਪ੍ਰੀਤਮ ਸਿੰਘ, ਪਰਮਜੀਤ ਸਿੰਘ ਗਿੱਲ, ਬਲਜੀਤ ਸਿੰਘ ਜੰਡੂ ਪ੍ਰਧਾਨ ਮੁਹਾਲੀ ਇੰਡਸਟਰੀ ਐਸੋਸੀਏਸ਼ਨ, ਐਚਐਸ ਰਨੌਤਾ, ਬਲਦੇਵ ਸਿੰਘ ਕਲਸੀ ਨੇ ਵੀ ਲੰਗਰ ਸੇਵਾ ਵਿੱਚ ਯੋਗਦਾਨ ਪਾਇਆ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…