ਮੇਜਰ ਬਚਨ ਸਿੰਘ ਟਰੱਸਟ ਵੱਲੋਂ ਲੋੜਵੰਦ ਪਰਿਵਾਰ ਦੇ ਲੜਕੀ ਦਾ ਵਿਆਹ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 13 ਮਾਰਚ:
ਨੇੜਲੇ ਪਿੰਡ ਫਤਿਹਗੜਂ ਵਿਖੇ ਮੇਜਰ ਬਚਨ ਸਿੰਘ ਯਾਦਗਰੀ ਟਰੱਸਟ ਵੱਲੋਂ ਮੇਜਰ ਦਾ ਵਿਹੜਾ ਪਿੰਡ ਫਤਿਹਗੜ੍ਹਂ ਵਿਖੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਅਨੰਦੁਕਾਰਜ ਕਰਵਾਏ ਗਏ। ਇਸ ਮੌਕੇ ਗਲਬਾਤ ਕਰਦਿਆਂ ਉਘੇ ਸਮਾਜ ਸੇਵੀ ਅਤੇ ਮੇਜਰ ਬਚਨ ਸਿੰਘ ਯਾਦਗਰੀ ਟਰੱਸਟ ਦੇ ਚੇਅਰਮੈਨ ਸੁਖਜਿੰਦਰ ਸਿੰਘ ਮਾਵੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦੁਕਾਰਜ ਕਰਵਾਉਣ ਦਾ ਬੀੜਾ ਚੁੱਕਿਆ ਹੋਇਆ ਹੈ ਜਿਸ ਤਹਿਤ ਹਰੇਕ ਮਹੀਨੇ ਮੇਜਰ ਦਾ ਵਿਹੜਾ ਪਿੰਡ ਫਤਿਹਗੜ੍ਹ ਵਿਖੇ ਕਿਸੇ ਨਾ ਕਿਸੇ ਲੋੜਵੰਦ ਪਰਿਵਾਰ ਦੀ ਧੀ ਦੇ ਅਨੰਦੁਕਾਰਜ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਲਗਭਗ 55 ਵਿਆਹ ਹੁਣ ਤੱਕ ਕੀਤੇ ਜਾ ਚੁੱਕੇ ਹਨ ਤੇ ਆਉਣ ਵਾਲੇ ਸਮੇਂ ਵਿਚ ਇਹ ਸਮਾਜ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ।
ਇਸ ਮੌਕੇ ਮੁੱਖ ਮਹਿਮਾਨ ਵੱਜ਼ੋਂ ਸ਼ਿਰਕਤ ਕਰਦਿਆਂ ਓਂਕਾਰ ਨਾਥ ਡਾਇਰੈਕਟਰ ਜਨਰਲ ਆਫ ਦਾ ਕੰਪਟੋਲਰ ਐਂਡ ਐਡੀਟਰ ਜਨਰਲ ਆਫ ਇੰਡੀਆ ਨੇ ਸੁਖਜਿੰਦਰ ਇਸੰਘ ਮਾਵੀ ਅਤੇ ਮੇਜਰ ਬਚਨ ਸਿੰਘ ਯਾਦਗਰੀ ਟਰੱਸਟ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਧੀਆਂ ਨੂੰ ਭਰੂਣ ਹੱਤਿਆ ਤੋਂ ਬਚਾਉਣ ਲਈ ਅਜਿਹੇ ਸਮਾਜ ਸੇਵੀ ਅਹਿਮ ਰੋਲ ਨਿਭਾਅ ਰਹੇ ਹਨ ਜਿਸ ਤੋਂ ਸਮਾਜ ਨੂੰ ਸੇਧ ਲੈਣ ਦੀ ਲੋੜ ਹੈ। ਇਸ ਦੌਰਾਨ ਓਂਕਾਰ ਨਾਥ, ਸੁਖਜਿੰਦਰ ਇਸੰਘ ਮਾਵੀ ਅਤੇ ਪਤਵੰਤਿਆਂ ਨੇ ਨਵਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਗੁਰਵਿੰਦਰ ਸਿੰਘ ਗੁਰੀ, ਕਾਂਤੀ ਪ੍ਰਸਾਦ, ਭੁਪਿੰਦਰ ਮਟੌਰੀਆ, ਗੋਲਾ ਫਤਿਹਗੜ੍ਹ, ਬਾਬਾ ਨਿਰਮਲ ਸਿੰਘ ਫਤਿਹਗੜ੍ਹ, ਅਮ੍ਰਿਤਪਾਲ ਸਿੰੰਘ ਪੰਚ, ਸਿੰਮਾ ਫਤਿਹਗੜ੍ਹ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਰ ਸਨ।

Load More Related Articles
Load More By Nabaz-e-Punjab
Load More In Social

Check Also

ਪੰਜਾਬ ਸਿਵਲ ਸਕੱਤਰੇਤ ਦੇ 217 ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਕੀਤਾ ਖੂਨਦਾਨ

ਪੰਜਾਬ ਸਿਵਲ ਸਕੱਤਰੇਤ ਦੇ 217 ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਕੀਤਾ ਖੂਨਦਾਨ ਨਬਜ਼-ਏ-ਪੰਜਾਬ, ਚੰਡੀਗੜ੍ਹ, 20 …