nabaz-e-punjab.com

ਜਪਨੀਤ ਕੌਰ ਦੀ ਸ਼ਾਨਦਾਰ ਕਾਰਗੁਜ਼ਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੂਨ:
ਮੁਹਾਲੀ ਦੇ ਫੇਜ਼-4 ਦੀ ਵਸਨੀਕ ਜਪਨੀਤ ਕੌਰ ਉਬਰਾਏ ਨੇ ਏਮਜ ਨਵੀਂ ਦਿੱਲੀ ਵੱਲੋਂ ਲਈ ਗਈ ਮੈਡੀਕਲ ਪ੍ਰੀਖਿਆ ਵਿੱਚ 99.62 ਫੀਸਦੀ ਅੰਕ ਲੈ ਕੇ 1077ਵਾਂ ਰੈਂਕ ਪ੍ਰਾਪਤ ਕੀਤਾ ਹੈ। ਜਪਨੀਤ ਕੌਰ ਬਿਜਲੀ ਵਿਭਾਗ ਦੇ ਐਕਸੀਅਨ ਐਚ ਐਸ ਉਬਰਾਏ ਦੀ ਲਾਡਲੀ ਬੇਟੀ ਹੈ। ਇਸ ਤੋਂ ਪਹਿਲਾਂ ਵੀ ਜਪਨੀਤ ਕੌਰ ਪੜ੍ਹਾਈ ਵਿੱਚ ਹਮੇਸ਼ਾ ਮੋਹਰੀ ਰਹੀ ਹੈ ਅਤੇ ਵੱਖ ਵੱਖ ਕਲਾਸਾਂ ਦੇ ਨਤੀਜਿਆਂ ਵਿੱਚ ਫਸਟ ਆਉਂਦੀ ਰਹੀ ਹੈ। ਪੰਜਾਬ ਰਾਜ ਬਿਜਲੀ ਬੋਰਡ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਲੱਖਾ ਸਿੰਘ ਅਤੇ ਹੋਰਨਾਂ ਆਗੂਆਂ ਨੇ ਵੀ ਬੀਬਾ ਜਪਨੀਤ ਕੌਰ ਨੂੰ ਇਹ ਮੁਕਾਮ ਹਾਸਲ ਕਰਨ ’ਤੇ ਵਧਾਈ ਦਿੱਤੀ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…