ਲੋਕ ਸਭਾ ਚੋਣਾਂ: ਵੈਬ ਕਾਸਟਿੰਗ ਸਬੰਧੀ ਵੀਡੀਓ ਕਾਨਫ਼ਰੰਸ, ਜ਼ਰੂਰੀ ਹਦਾਇਤਾਂ ਜਾਰੀ

ਨਬਜ਼-ਏ-ਪੰਜਾਬ, ਮੁਹਾਲੀ, 12 ਮਾਰਚ:
ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਵੈਬ ਕਾਸਟਿੰਗ (ਇੰਟਰ ਸਟੇਟ ਨਾਕਿਆਂ) ਸਬੰਧੀ ਐੱਸਐੱਸਪੀ, ਐਸਪੀ ਹੈੱਡ ਕੁਆਰਟਰ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫ਼ਰੰਸ ਚਰਚਾ ਕੀਤੀ ਅਤੇ ਕੁੱਝ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇੰਟਰ ਜ਼ਿਲ੍ਹਾ ਅਤੇ ਇੰਟਰ ਸਟੇਟ ਨਾਕਿਆਂ ’ਤੇ ਵੈਬ ਸਟਰਿਮਿੰਗ ਕਰਵਾਈ ਜਾਣੀ ਹੈ। ਇੰਟਰ ਸਟੇਟ ਨਾਕਿਆਂ ਨਾਲ ਸਬੰਧਤ ਡੀਸੀ, ਐਸਐਸਪੀ ਦਾ ਵਾਟਸਅੱਪ ਗਰੁੱਪ ਬਣਾਇਆ ਜਾਣਾ ਹੈ ਅਤੇ ਇਹ ਗਰੁੱਪ ਚੋਣ ਖ਼ਤਮ ਹੋਣ ਤੱਕ ਕੰਮ ਕਰੇਗਾ। ਜ਼ਿਲ੍ਹਾ ਮੁਹਾਲੀ ਨਾਲ ਲਗਦੇ ਇੰਟਰ ਸਟੇਟ ਨਾਕੇ ਜਿਵੇਂ ਕਿ ਯੂਟੀ ਸਮੇਤ ਹੋਰ ਗੁਆਂਢੀ ਸੂਬਿਆਂ ਹਰਿਆਣਾ ਅਤੇ ਹਿਮਾਚਲ ਵਿੱਚ ਐਂਟਰ ਕਰਨ ਸਮੇਂ ਵੈਬ ਸਟਰਿਮਿੰਗ ਕਰਵਾਈ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਹਦਾਇਤ ਕੀਤੀ ਕਿ ਨੈਸ਼ਨਲ ਹਾਈਵੇਅ ਸਮੇਤ ਹੋਰ ਮੁੱਖ ਸੜਕਾਂ ਅਤੇ ਲਿੰਕ ਸੜਕਾਂ ’ਤੇ ਲਿੱਕਰ ਅਤੇ ਕੈਸ਼ਫਲੋ ਦੀ ਪੂਰੀ ਜਾਂਚ ਕੀਤੀ ਜਾਵੇ। ਉਨ੍ਹਾਂ ਸੀਨੀਅਰ ਪੁਲੀਸ ਕਪਤਾਨ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਵੱਲੋਂ ਭਗੌੜੇ ਮੁਲਜ਼ਮਾਂ ਦੀਆ ਲਿਸਟਾਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਦੇ ਦਫ਼ਤਰ ਨਾਲ ਸ਼ੇਅਰ ਕੀਤੀ ਜਾਵੇ। ਵੈਬ ਕਾਸ਼ਟਿੰਗ ਸਬੰਧੀ ਜਾਣਕਾਰੀ ਸ਼ੇਅਰ ਕਰਨ ਲਈ ਇੱਕ ਐਸਓਪੀ ਬਣਾਈ ਜਾਵੇਗੀ। ਜ਼ਿਲ੍ਹਾ ਪੱਧਰ ਅਤੇ ਵਿਧਾਨ ਸਭਾ ਚੋਣ ਹਲਕਾ ਪੱਧਰ ’ਤੇ ਵੈਬ ਕਾਸਟਿੰਗ ਸਬੰਧੀ ਨਿਯੁਕਤ ਕੀਤੇ ਗਏ ਨੋਡਲ ਅਫ਼ਸਰਾਂ ਦਾ ਵੀ ਵੱਖਰਾ ਗਰੁੱਪ ਬਣਾਇਆ ਜਾਵੇ। ਵੀਡੀਓ ਕਾਨਫ਼ਰੰਸ ਦੌਰਾਨ ਰੂਪਨਗਰ, ਪਟਿਆਲਾ, ਅੰਬਾਲਾ, ਪੰਚਕੂਲਾ, ਸੋਲਨ, ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰਾਂ ਅਤੇ ਸਮੂਹ ਐਸਐਸਪੀਜ਼ ਅਤੇ ਨੋਡਲ ਅਫ਼ਸਰ ਐਕਸਾਈਜ਼ ਨੇ ਵੀ ਭਾਗ ਲਿਆ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…