nabaz-e-punjab.com

ਲਾਇਨਜ਼ ਕਲੱਬ ਖਰੜ ਸਿਟੀ ਨੇ ਜਯੋਤੀ ਕੰਨਿਆ ਆਸਰਾ ਖਰੜ ਨੂੰ ਦਾਨ ਵਿੱਚ ਦਿੱਤਾ ਰਾਸ਼ਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 25 ਜੁਲਾਈ:
ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ਰਲੀਵਿੰਗ ਹੰਗਰ ਪ੍ਰੋਜੈਕਟ ਤਹਿਤ ਕਲੱਬ ਦੇ ਵਿੱਤ ਸਕੱਤਰ ਵਿਨੀਤ ਜੈਨ ਨੇ ਆਪਣੇ ਭਤੀਜੇ ਮਨੀਤ ਜੈਨ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਜਯੋਤੀ ਕੰਨਿਆ ਆਸਰਾ ਖਰੜ ਵਿੱਚ ਰਾਸ਼ਨ ਦਾਨ ਕੀਤਾ ਗਿਆ। ਪ੍ਰੋਜੈਕਟ ਚੇਅਰਮੈਨ ਭਾਰਤ ਜੈਨ ਨੇ ਦੱਸਿਆ ਕਿ ਇਸ ਸੰਸਥਾ ਦੇ ਮੁਖੀ ਡਾ. ਹਰਮਿੰਦਰ ਸਿੰਘ ਵੱਲੋਂ 125 ਦੇ ਕਰੀਬ ਲੜਕੀਆਂ ਦਾ ਪਾਲਣ ਪੋਸ਼ਣ ਕਰਕੇ ਉਨ੍ਹਾਂ ਨੂੰ ਵੱਖ ਵੱਖ ਸਕੂਲਾਂ ਵਿੱਚ ਪੜਾਇਆ ਜਾ ਰਿਹਾ ਹੈ ਜਿਥੇ ਕਿ ਰਾਸ਼ਨ ਦੀ ਬਹੁਤ ਲੋੜ ਰਹਿੰਦੀ ਹੈ। ਕਲੱਬ ਵਲੋਂ ਵੱਖ ਵੱਖ ਸਮੇਂ ਇਸ ਸੰਸਥਾ ਦੀ ਸਹਾਇਤਾ ਕੀਤੀ ਜਾਂਦੀ ਹੈ। ਸੰਸਥਾ ਦੇ ਮੁੱਖ ਡਾ. ਹਰਮਿੰਦਰ ਸਿੰਘ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਜ਼ੋਨ ਚੇਅਰਮੈਨ ਭੁਪਿੰਦਰ ਸਿੰਘ, ਦਵਿੰਦਰ ਗੁਪਤਾ, ਪ੍ਰਧਾਨ ਗੁਰਮੁੱਖ ਸਿੰਘ ਮਾਨ, ਸੰਜੀਵ ਗਰਗ, ਪ੍ਰਿਤਪਾਲ ਸਿੰਘ ਲੌਂਗੀਆਂ, ਯਸ਼ਪਾਲ ਬੰਸਲ, ਡਾ. ਕੁਲਵਿੰਦਰ ਸਿੰਘ ਸਰਪੰਚ ਰਕੌਲੀ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…